ਦਿੱਲੀ ਦੇ ਨਾਲ ਲੱਗਦੇ ਨੋਇਡਾ-ਗੁਰੂਗ੍ਰਾਮ-ਗਾਜ਼ੀਆਬਾਦ ਵਿਚ ਡੀਜ਼ਲ 8 ਰੁਪਏ ਤੱਕ ਸਸਤਾ
ਪੂਰੇ ਦੇਸ਼ ਵਿਚ ਸਭ ਤੋਂ ਮਹਿੰਗਾ ਡੀਜ਼ਲ ਰਾਜਧਾਨੀ ਦਿਲੀ ਵਿਚ ਨਹੀਂ ਬਲਕਿ ਰਾਜਸਥਾਨ ਦੇ ਜੈਪੁਰ ਵਿਚ ਵਿਕ ਰਿਹਾ ਹੈ
ਨਵੀਂ ਦਿੱਲੀ- ਪੂਰੇ ਦੇਸ਼ ਵਿਚ ਸਭ ਤੋਂ ਮਹਿੰਗਾ ਡੀਜ਼ਲ ਰਾਜਧਾਨੀ ਦਿਲੀ ਵਿਚ ਨਹੀਂ ਬਲਕਿ ਰਾਜਸਥਾਨ ਦੇ ਜੈਪੁਰ ਵਿਚ ਵਿਕ ਰਿਹਾ ਹੈ। ਹਾਲਾਂਕਿ ਦਿੱਲੀ ਨਾਲ ਲੱਗਦੇ ਸ਼ਹਿਰਾਂ ਫਰੀਦਾਬਾਦ, ਗਾਜ਼ੀਆਬਾਦ ਅਤੇ ਗੁਰੂਗਾਮ ਦੇ ਮੁਕਾਬਲੇ, ਡੀਜ਼ਲ ਦਿੱਲੀ ਵਿਚ ਲਗਭਗ 8 ਰੁਪਏ ਮਹਿੰਗਾ ਹੈ। ਇਸ ਕਾਰਨ, ਹੁਣ ਇਸ ਦੀ ਤਸਕਰੀ ਸ਼ੁਰੂ ਹੋ ਗਈ ਹੈ।
ਲੰਮਾ ਰਸਤਾ ਤੈਅ ਕਰਨ ਵਾਲੇ ਟਰੱਕ ਡਰਾਈਵਰ ਦਿੱਲੀ ਵਿਚ ਡੀਜ਼ਲ ਨਾ ਖਰੀਦ ਕੇ ਹਰ ਯਾਤਰਾ ਵਿਚ ਤਕਰੀਬਨ 6000 ਰੁਪਏ ਦੀ ਬਚਤ ਕਰ ਰਹੇ ਹਨ। 6 ਜੂਨ ਨੂੰ ਪੈਟਰੋਲ 71.26 ਰੁਪਏ ਅਤੇ ਡੀਜ਼ਲ 69.39 ਰੁਪਏ ਪ੍ਰਤੀ ਲੀਟਰ ਸੀ। ਉਦੋਂ ਤੋਂ ਹੀ ਡੀਜ਼ਲ 11 ਰੁਪਏ 79 ਪੈਸੇ ਅਤੇ ਪੈਟਰੋਲ 9 ਰੁਪਏ 17 ਪੈਸੇ ਮਹਿੰਗਾ ਹੋ ਗਿਆ ਹੈ।
15 ਜੁਲਾਈ ਨੂੰ ਜੈਪੁਰ (ਰਾਜਸਥਾਨ) ਵਿਚ ਡੀਜ਼ਲ ਦੀ ਕੀਮਤ 82.39 ਰੁਪਏ ਪ੍ਰਤੀ ਲੀਟਰ, ਦਿੱਲੀ ਵਿਚ 81.18 ਰੁਪਏ ਪ੍ਰਤੀ ਲੀਟਰ, ਗਾਜ਼ੀਆਬਾਦ (ਯੂ ਪੀ) ਵਿਚ 72.98 ਰੁਪਏ ਪ੍ਰਤੀ ਲੀਟਰ, ਗੁਰੂਗਰਾਮ (ਹਰਿਆਣਾ) ਵਿਚ 73.31 ਰੁਪਏ ਅਤੇ ਫਰੀਦਾਬਾਦ (ਹਰਿਆਣਾ) ਵਿਚ 73.57 ਰੁਪਏ ਪ੍ਰਤੀ ਲੀਟਰ ਦੀ ਕੀਮਤ ਹੈ। ਜੇ ਦਿੱਲੀ ਦੇ ਰੇਟ ਦੀ ਤੁਲਨਾ ਕੀਤੀ ਜਾਵੇ ਤਾਂ ਨੋਇਡਾ ਤੋਂ 8.08 ਰੁਪਏ, ਗਾਜ਼ੀਆਬਾਦ ਤੋਂ 8 ਰੁਪਏ 20 ਪੈਸੇ, ਗੁਰੂਗ੍ਰਾਮ ਤੋਂ 7 ਰੁਪਏ 87 ਪੈਸੇ ਅਤੇ ਫਰੀਦਾਬਾਦ ਤੋਂ 7 ਰੁਪਏ 87 ਪੈਸੇ ਡੀਜ਼ਲ ਮਹਿੰਗਾ ਹੈ।
ਇਸ ਦੇ ਨਾਲ ਹੀ ਜੈਪੁਰ ਨਾਲੋਂ 1 ਰੁਪਏ 21 ਪੈਸੇ ਸਸਤਾ ਹੈ। ਪਿਛਲੇ ਇੱਕ ਮਹੀਨੇ ਵਿਚ, ਪੈਟਰੋਲ ਦੀਆਂ ਕੀਮਤਾਂ ਵਿਚ 21 ਵਾਰ ਅਤੇ ਡੀਜ਼ਲ ਵਿਚ 26 ਵਾਰ ਸੋਧ ਕੀਤਾ ਗਿਆ ਹੈ। ਇਸ ਮਿਆਦ ਦੇ ਦੌਰਾਨ, ਦੋਵੇਂ ਪੈਟਰੋਲੀਅਮ ਉਤਪਾਦਾਂ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ। ਕੀਮਤਾਂ ਵਿਚ ਵਾਧੇ ਤੋਂ ਪਹਿਲਾਂ 6 ਜੂਨ ਨੂੰ ਪੈਟਰੋਲ ਦੀ ਕੀਮਤ 71.26 ਰੁਪਏ ਅਤੇ ਡੀਜ਼ਲ ਦੀ ਕੀਮਤ 69.39 ਰੁਪਏ ਪ੍ਰਤੀ ਲੀਟਰ ਸੀ।
ਵੈਟ ਦਿੱਲੀ ਅਤੇ ਰਾਜਸਥਾਨ ਵਿਚ ਬਹੁਤ ਜ਼ਿਆਦਾ ਹੈ। ਦਿੱਲੀ ਸਰਕਾਰ ਨੇ 5 ਮਈ ਨੂੰ ਡੀਜ਼ਲ 'ਤੇ ਵੈਟ ਵਧਾ ਕੇ ਲਗਭਗ 16.75% ਤੋਂ ਵਧਾ ਕੇ 30% ਕੀਤਾ ਸੀ, ਇਸ ਤੋਂ ਇਲਾਵਾ 250 ਰੁਪਏ ਪ੍ਰਤੀ ਕਿੱਲੋਲੀਟਰ ਏਅਰ ਐਂਬਿਊਨਜ ਚਾਰਜ ਰਾਜਸਥਾਨ ਵਿਚ ਡੀਜ਼ਲ 'ਤੇ ਵੈਟ 22% ਤੋਂ ਵਧਾ ਕੇ 28% ਕਰ ਦਿੱਤਾ ਗਿਆ।
ਹਰਿਆਣਾ ਵਿਚ ਡੀਜ਼ਲ 'ਤੇ ਰਾਜ ਪੱਧਰੀ ਟੈਕਸ 16.4% ਜਾਂ 9.20 ਰੁਪਏ ਪ੍ਰਤੀ ਲੀਟਰ ਹੈ, ਜੋ ਵੀ ਵੱਧ ਹੈ, ਵੈਟ 'ਤੇ 5% ਵਾਧੂ ਟੈਕਸ ਹੈ। ਪੰਜਾਬ ਵਿਚ 15% ਵੈਟ ਤੋਂ ਇਲਾਵਾ ਵੈਟ ਉੱਤੇ 10% ਵਾਧੂ ਟੈਕਸ, 1,050 ਰੁਪਏ ਪ੍ਰਤੀ ਕਿਲੋਲੀਟਰ ਸੈੱਸ ਅਤੇ 10 ਪੈਸੇ ਪ੍ਰਤੀ ਲੀਟਰ ਸ਼ਹਿਰੀ ਆਵਾਜਾਈ ਡਿਊਟੀ ਹੈ। ਉੱਤਰ ਪ੍ਰਦੇਸ਼ (ਯੂ ਪੀ) ਵਿਚ ਡੀਜ਼ਲ 'ਤੇ ਵੈਟ 17.48% ਜਾਂ 10.41 ਰੁਪਏ ਪ੍ਰਤੀ ਲੀਟਰ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।