ਖ਼ੁਸ਼ਖ਼ਬਰੀ! ਤਿਉਹਾਰੀ ਸੀਜ਼ਨ ਵਿਚ Flipkart ਦੇਣ ਜਾ ਰਹੀ ਹੈ 70,000 ਨੌਕਰੀਆਂ, ਪੜ੍ਹੋ ਪੂਰੀ ਜਾਣਕਾਰੀ

ਏਜੰਸੀ

ਖ਼ਬਰਾਂ, ਵਪਾਰ

ਅਕਤੂਬਰ ਵਿਚ ਹੋਣ ਵਾਲੀ ਫਲੈਗਸ਼ਿਪ ਬਿਗ ਬਿਲੀਅਨ ਡੇਜ਼ ਸੇਲ (Big Billion Days Sale) ਤੋਂ ਪਹਿਲਾਂ ਲਗਭਗ 70,000 ਲੋਕਾਂ ਨੂੰ ਦਿੱਤੀ ਜਾਵੇਗੀ ਨੌਕਰੀ

Flipkart Big Billion Days sale to create 70,000 direct jobs this festive season

ਨਵੀਂ ਦਿੱਲੀ: ਪ੍ਰਸਿੱਧ ਈ-ਕਾਮਰਸ ਕੰਪਨੀ ਫਲਿਪਕਾਰਟ ਤਿਉਹਾਰਾਂ ਦੇ ਸੀਜ਼ਨ ਵਿਚ ਇਕ ਵੱਡੀ ਖੁਸ਼ਖ਼ਬਰੀ ਲੈ ਕੇ ਆ ਰਹੀ ਹੈ। ਦਰਅਸਲ ਫਲਿਪਕਾਰਟ ਵੱਲੋਂ ਤਿਉਹਾਰੀ ਸੀਜ਼ਨ ਦੀ ਵਿਕਰੀ ਅਤੇ ਅਕਤੂਬਰ ਵਿਚ ਹੋਣ ਵਾਲੀ ਫਲੈਗਸ਼ਿਪ ਬਿਗ ਬਿਲੀਅਨ ਡੇਜ਼ ਸੇਲ (Big Billion Days Sale) ਤੋਂ ਪਹਿਲਾਂ ਲਗਭਗ 70,000 ਲੋਕਾਂ ਨੂੰ ਨੌਕਰੀ ਦੇਣ ਦਾ ਫੈਸਲਾ ਕੀਤਾ ਗਿਆ ਹੈ।

ਮੰਗਲਵਾਰ ਨੂੰ ਕੰਪਨੀ ਨੇ ਦੱਸਿਆ ਕਿ ਇਸ ਸਾਲ ਫਲਿਪਕਾਰਟ ਲੋਕਾਂ ਨੂੰ ਅਪਣੀ ਸਪਲਾਈ ਚੇਨ ਵਿਚ ਨਿਯੁਕਤ ਕਰੇਗਾ। ਇਸ ਦੇ ਨਾਲ ਹੀ ਲੱਖਾਂ ਹੀ ਇਨਡਾਇਰੈਕਟ ਨੌਕਰੀਆਂ ਪੈਦਾ ਕੀਤੀਆਂ ਜਾਣਗੀਆਂ। ਖ਼ਾਸ ਗੱਲ ਇਹ ਹੈ ਕਿ ਫਲਿਪਕਾਰਟ ਨੌਜਵਾਨਾਂ ਨੂੰ ਨਿਯੁਕਤ ਕਰਨ ਤੋਂ ਬਾਅਦ ਉਹਨਾਂ ਨੂੰ ਸਿਖਲਾਈ ਵੀ ਦੇ ਰਿਹਾ ਹੈ।

ਇਸ ਦੇ ਲਈ ਕਲਾਸ ਰੂਮ ਅਤੇ ਡਿਜ਼ੀਟਲ ਕਰਮਚਾਰੀਆਂ ਨੂੰ ਟਰੇਨ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਫਲਿਪਕਾਰਟ ਗਾਹਕ ਸਰਵਿਸ, ਡਿਲੀਵਰੀ, ਇੰਸਟਾਲੇਸ਼ਨ ਅਤੇ ਸੁਰੱਖਿਆ ਤੇ ਸੈਨੀਟਾਈਜ਼ੇਸ਼ਨ ਦੇ ਉਪਾਅ ਦੇ ਨਾਲ ਉਪਕਰਣਾਂ, ਪੀਓਐਸ ਮਸ਼ੀਨਾਂ, ਸਕੈਨਰ, ਵੱਖ-ਵੱਖ ਮੋਬਾਈਲ ਐਪਲੀਕੇਸ਼ਨ ਅਤੇ ਈਆਰਪੀਐਸ ਦੀ ਟ੍ਰੇਨਿੰਗ ਵੀ ਕਰਵਾਈ ਜਾ ਰਹੀ ਹੈ।

ਇਸ ਪ੍ਰੀਖਣ ਵਿਚ ਹਿੱਸਾ ਲੈਣ ਵਾਲੇ ਕਰਮਚਾਰੀਆਂ ਦੇ ਹੁਨਰ ਵਿਚ ਵਾਧਾ ਹੋਵੇਗਾ, ਜਿਸ ਨਾਲ ਭਾਰਤ ਵਿਚ ਤੇਜ਼ੀ ਨਾਲ ਵਧ ਰਹੇ ਈ-ਕਾਮਰਸ ਉਦਯੋਗ ਵਿਚ ਨੌਕਰੀ ਪਾਉਣ ਵਿਚ ਲੋਕਾਂ ਨੂੰ ਮਦਦ ਮਿਲੇਗੀ ਅਤੇ ਉਹਨਾਂ ਦਾ ਭਵਿੱਖ ਸੁਧਰ ਜਾਵੇਗਾ।

ਐਮਾਜ਼ੋਨ ਵੱਲੋਂ ਵੀ ਦਿੱਤੀਆਂ ਜਾ ਰਹੀਆਂ ਨੌਕਰੀਆਂ

ਐਮਾਜ਼ੋਨ ਨੇ ਸੋਮਵਾਰ ਨੂੰ ਕਿਹਾ ਕਿ ਉਹ ਆਨਲਾਈਨ ਆਡਰ ਵਿਚ ਵਾਧੇ ਦੇ ਨਾਲ ਹੋਰ 100,000 ਲੋਕਾਂ ਨੂੰ ਨਿਯੁਕਤ ਕਰੇਗਾ। ਇਸ ਤੋਂ ਪਹਿਲਾਂ ਵੀ ਕੰਪਨੀ ਨੇ ਇਸ ਸਾਲ ਦੀ ਸ਼ੁਰੂਆਤ ਵਿਚ 1,75,000 ਲੋਕਾਂ ਨੂੰ ਨੌਕਰੀ ਦਿੱਤੀ ਸੀ।