ਦੇਸ਼ ਵਿਚ ਇਹ ਚੀਜ਼ ਦੀ ਕੀਮਤ ਵਿਚ ਹੋਇਆ ਬਦਲਾਅ, ਜਾਣੋ ਨਵੀਂ ਕੀਮਤ!  

ਏਜੰਸੀ

ਖ਼ਬਰਾਂ, ਵਪਾਰ

ਪੈਟਰੋਲ ਦੀਆਂ ਕੀਮਤਾਂ ਵਿਚ ਅੱਜ ਕੋਈ ਬਦਲਾਅ ਨਹੀਂ ਹੋਇਆ...

Petrol diesel price today petrol prices remian stable diesel

ਨਵੀਂ ਦਿੱਲੀ: ਪੈਟਰੋਲ-ਡੀਜ਼ਲ ਦੇ ਮੋਰਚੇ ਤੇ ਐਤਵਾਰ ਨੂੰ ਆਮ ਆਦਮੀ ਨੂੰ ਰਾਹਤ ਮਿਲੀ  ਹੈ। ਲਗਾਤਾਰ ਛੇਵੇਂ ਦਿਨ ਪੈਟਰੋਲ ਦੀਆਂ ਕੀਮਤਾਂ ਵਿਚ ਕੋਈ ਬਦਲਾਅ ਨਹੀਂ ਹੋਇਆ। ਹਾਲਾਂਕਿ ਡੀਜ਼ਲ ਦੀਆਂ ਕੀਮਤਾਂ ਘਟ ਹੋਈਆਂ ਹਨ। ਦੇਸ਼ ਦੀ ਵੱਡੀ ਆਇਲ ਮਾਰਕਿਟ ਕੰਪਨੀ ਨੇ ਐਤਵਾਰ ਨੂੰ ਡੀਜ਼ਲ ਦੀਆਂ ਕੀਮਤਾਂ ਵਿਚ 7 ਪੈਸੇ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਹੈ।

ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਇਕ ਲੀਟਰ ਪੈਟਰੋਲ ਦੀ ਕੀਮਤ 71.94 ਰੁਪਏ ਹੈ। ਉੱਥੇ ਹੀ ਇਕ ਲੀਟਰ ਡੀਜ਼ਲ ਦੀ ਕੀਮਤ 64.70 ਰੁਪਏ ਹਨ। ਦਸ ਦਈਏ ਕਿ ਚੀਨ ਵਿਚ ਕੋਰੋਨਾ ਵਾਇਰਸ ਦੇ ਫੈਲਣ ਤੋਂ ਬਾਅਦ ਪਿਛਲੇ ਇਕ ਮਹੀਨੇ ਤੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਭਾਰੀ ਕਮੀ ਆਈ ਹੈ। 11 ਜਨਵਰੀ 2020 ਨੂੰ ਤਾਂ ਦਿੱਲੀ ਵਿਚ ਪ੍ਰਤੀ ਲੀਟਰ ਪੈਟਰੋਲ ਦੀ ਕੀਮਤ 76 ਰੁਪਏ ਤੋਂ ਵੀ ਪਾਰ ਚਲੀ ਗਈ ਸੀ।

ਪੈਟਰੋਲ ਦੀਆਂ ਕੀਮਤਾਂ ਵਿਚ ਅੱਜ ਕੋਈ ਬਦਲਾਅ ਨਹੀਂ ਹੋਇਆ। ਦਿੱਲੀ ਵਿਚ ਇਕ ਲੀਟਰ ਪੈਟਰੋਲ ਦੀਆਂ ਕੀਮਤਾਂ 71.94 ਰੁਪਏ ਹਨ। ਮੁੰਬਈ 77.60 ਰੁਪਏ, ਕੋਲਕਾਤਾ ਵਿਚ 74.58 ਰੁਪਏ ਅਤੇ ਚੇਨੱਈ ਵਿਚ 74.73 ਰੁਪਏ ਪ੍ਰਤੀ ਲੀਟਰ ਹੈ। ਐਤਵਾਰ ਨੂੰ ਡੀਜ਼ਲ ਦੀਆਂ ਕੀਮਤਾਂ ਵਿਚ 7 ਪੈਸੇ ਦੀ ਕਟੌਤੀ ਹੋਈ ਹੈ। ਦਿੱਲੀ ਵਿਚ ਇਕ ਲੀਟਰ ਡੀਜ਼ਲ ਦੀ ਕੀਮਤ 64.70 ਰੁਪਏ ਹੈ।

ਮੁੰਬਈ ਵਿਚ 67.80 ਰੁਪਏ, ਕੋਲਕਾਤਾ ਵਿਚ 67.02 ਰੁਪਏ ਅਤੇ ਚੇਨੱਈ ਵਿਚ 68.33 ਰੁਪਏ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਅਪ੍ਰੈਲ ਤੋਂ 50 ਪੈਸੇ ਤੋਂ ਇਕ ਰੁਪਏ ਤਕ ਲੀਟਰ ਦਾ ਵਾਧਾ ਹੋ ਸਕਦਾ ਹੈ। ਇਸ ਦਾ ਕਾਰਨ ਦੇਸ਼ ਵਿਚ BS-6 ਦੇ ਨਿਕਾਸ ਦੇ ਮਾਪਦੰਡਾਂ ਨਾਲ ਈਂਧਨ ਦੀ ਸ਼ੁਰੂਆਤ ਹੋਵੇਗੀ। ਫਿਲਹਾਲ ਦੇਸ਼ ਵਿਚ BS-4 ਮਾਪਦੰਡਾਂ ਵਾਲੇ ਈਂਧਨ ਉਪਲੱਬਧ ਕਰਵਾਇਆ ਜਾ ਰਿਹਾ ਹੈ।

ਇਹ ਯੂਰੋ-ਮਾਪਦੰਡਾਂ ਅਨੁਕੂਲ ਹੈ। ਸਰਕਾਰ ਨੇ ਵਾਹਨਾਂ ਨਾਲ ਹੋਣ ਵਾਲੇ ਧੂੰਏ ਤੋਂ ਛੁਟਕਾਰਾ ਪਾਉਣ ਲਈ ਇਕ ਅਪ੍ਰੈਲ ਤੋਂ BS-6 ਮਾਪਦੰਡਾਂ ਵਾਲੇ ਈਂਧਨ ਦਾ ਉਪਯੋਗ ਕਰਨ ਦਾ ਨਿਰਮਾਣ ਕੀਤਾ ਹੈ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ   Facebook  ਤੇ ਲਾਈਕ Twitter  ਤੇ follow  ਕਰੋ।