7,000 ਕਰੋੜ ਰੁਪਏ ਵਿੱਚ ਡੀਬੀ ਪਾਵਰ ਨੂੰ ਖਰੀਦਣ 'ਚ ਨਾਕਾਮ ਰਿਹਾ ਅਡਾਨੀ ਸਮੂਹ 

ਏਜੰਸੀ

ਖ਼ਬਰਾਂ, ਵਪਾਰ

ਡੀ.ਬੀ.ਪਾਵਰ ਲਿਮਟਿਡ ਦਾ ਛੱਤੀਸਗੜ੍ਹ ਵਿੱਚ 1200 ਮੈਗਾਵਾਟ ਸਮਰੱਥਾ ਦਾ ਇੱਕ ਥਰਮਲ ਪਾਵਰ ਪਲਾਂਟ ਹੈ

Image

 

ਨਵੀਂ ਦਿੱਲੀ - ਅਡਾਨੀ ਸਮੂਹ ਦੀ ਇੱਕ ਕੰਪਨੀ ਅਡਾਨੀ ਪਾਵਰ ਲਿਮਟਿਡ 7,017 ਕਰੋੜ ਰੁਪਏ ਵਿਚ ਡੀਬੀ ਪਾਵਰ ਦੀਆਂ ਥਰਮਲ ਪਾਵਰ ਜਾਇਦਾਦਾਂ ਖਰੀਦਣ ਵਿੱਚ ਅਸਫ਼ਲ ਰਹੀ ਹੈ।

ਅਡਾਨੀ ਪਾਵਰ ਨੇ ਬੁੱਧਵਾਰ ਨੂੰ ਸਟਾਕ ਮਾਰਕੀਟ ਨੂੰ ਕਿਹਾ, "ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ 18 ਅਗਸਤ 2022 ਦੇ ਐਮ.ਓ.ਯੂ. ਤਹਿਤ ਆਖਰੀ ਮਿਤੀ ਲੰਘ ਗਈ ਹੈ।"

ਅਡਾਨੀ ਪਾਵਰ ਨੇ ਪਹਿਲਾਂ ਅਗਸਤ 2022 ਵਿੱਚ ਕਿਹਾ ਸੀ ਕਿ ਉਸ ਨੇ ਡੀ.ਬੀ.ਪਾਵਰ ਲਿਮਟਿਡ ਖਰੀਦਣ ਲਈ ਇੱਕ ਸਮਝੌਤਾ ਕੀਤਾ ਹੈ। ਕੰਪਨੀ ਦਾ ਛੱਤੀਸਗੜ੍ਹ ਵਿੱਚ 1200 ਮੈਗਾਵਾਟ ਸਮਰੱਥਾ ਦਾ ਇੱਕ ਥਰਮਲ ਪਾਵਰ ਪਲਾਂਟ ਹੈ।

ਸੌਦੇ ਦੀ ਮੌਜੂਦਾ ਸਥਿਤੀ ਬਾਰੇ ਪੁੱਛੇ ਗਏ ਸਵਾਲਾਂ ਦਾ ਖ਼ਬਰ ਲਿਖੇ ਜਾਣ ਤੱਕ ਅਡਾਨੀ ਪਾਵਰ ਨੇ ਕੋਈ ਜਵਾਬ ਨਹੀਂ ਦਿੱਤਾ।

ਜ਼ਿਕਰਯੋਗ ਹੈ ਕਿ ਅਮਰੀਕੀ ਫ਼ਰਮ ਹਿੰਡਨਬਰਗ ਰਿਸਰਚ ਨੇ ਅਡਾਨੀ ਗਰੁੱਪ 'ਤੇ ਧੋਖਾਧੜੀ ਦਾ ਦੋਸ਼ ਲਗਾਇਆ ਹੈ। ਵਿਰੋਧੀ ਪਾਰਟੀਆਂ ਨੇ ਵੀ ਇਸ ਮੁੱਦੇ ਨੂੰ ਸੰਸਦ ਵਿੱਚ ਚੁੱਕਦੇ ਹੋਏ ਸਾਂਝੀ ਸੰਸਦੀ ਕਮੇਟੀ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ। ਹਿੰਡਨਬਰਗ ਦੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਅਡਾਨੀ ਗਰੁੱਪ ਦੇ ਸ਼ੇਅਰਾਂ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ।

ਡੀ.ਬੀ. ਪਾਵਰ ਦੀ ਪ੍ਰਾਪਤੀ ਲਈ ਸ਼ੁਰੂਆਤੀ ਸਮਝੌਤਾ 31 ਅਕਤੂਬਰ 2022 ਨੂੰ ਹੋਇਆ ਸੀ। ਇਸ ਤੋਂ ਬਾਅਦ ਸੌਦਾ ਪੂਰਾ ਕਰਨ ਦੀ ਆਖਰੀ ਤਰੀਕ ਚਾਰ ਵਾਰ ਵਧਾਈ ਜਾ ਚੁੱਕੀ ਹੈ।