Digital ਹਮਲੇ ਨਾਲ ਹਿੱਲੀ ਦੁਨੀਆਂ! ਸਭ ਤੋਂ ਵੱਡੀ ਹੈਕਿੰਗ ਵਿਚ ਆਮ ਲੋਕਾਂ ਨੂੰ ਕਰੋੜਾਂ ਦਾ ਨੁਕਸਾਨ

ਏਜੰਸੀ

ਖ਼ਬਰਾਂ, ਵਪਾਰ

ਸੋਸ਼ਲ ਮੀਡੀਆ ਪਲੇਟਫਾਰਮ ਟਵਿਟਰ ‘ਤੇ ਹੁਣ ਤੱਕ ਦਾ ਸਭ ਤੋਂ ਵੱਡਾ ਸਾਈਬਰ ਹਮਲਾ ਹੋਇਆ ਹੈ।

Cyber Attack

ਨਵੀਂ ਦਿੱਲੀ: ਸੋਸ਼ਲ ਮੀਡੀਆ ਪਲੇਟਫਾਰਮ ਟਵਿਟਰ ‘ਤੇ ਹੁਣ ਤੱਕ ਦਾ ਸਭ ਤੋਂ ਵੱਡਾ ਸਾਈਬਰ ਹਮਲਾ ਹੋਇਆ ਹੈ। ਇਸ ਵਿਚ ਅਮਰੀਕਾ ਦੀਆਂ ਕਈ ਦਿੱਗਜ਼ ਹਸਤੀਆਂ ਦੇ ਟਵਿਟਰ ਅਕਾਊਂਟ ਹੈਕ ਕਰ ਲਏ ਗਏ ਹਨ। ਇਹਨਾਂ ਵਿਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ, ਮਾਈਕ੍ਰੋਸਾਫਟ ਦੇ ਫਾਂਊਡਰ ਬਿਲ ਗੇਟਸ, ਦੁਨੀਆ ਦੇ ਸਭ ਤੋਂ ਅਮੀਰ ਨਿਵੇਸ਼ਕ ਵਾਰੇਨ ਬਫੇ ਸ਼ਾਮਲ ਹਨ।

ਅਕਾਊਂਟ ਹੈਕ ਕਰਨ ਤੋਂ ਬਾਅਦ ਸਾਰੇ ਅਕਾਊਂਟਸ ਤੋਂ ਟਵੀਟ ਕਰ ਕੇ ਬਿਟਕੁਆਇਨ ਦੇ ਰੂਪ ਵਿਚ ਪੈਸਾ ਮੰਗਿਆ ਜਾ ਰਿਹਾ ਸੀ। ਬਿਲ ਗੇਟਸ ਦੇ ਟਵਿਟਰ ਅਕਾਊਂਟ ਵਿਚ ਲਿਖਿਆ ਗਿਆ ਸੀ ਕਿ ਹਰ ਕੋਈ ਮੈਨੂੰ ਇਹ ਕਹਿਰ ਰਿਹਾ ਹੈ ਕਿ ਇਹ ਸਮਾਜ ਨੂੰ ਵਾਪਸ ਦੇਣ ਦਾ ਸਮਾਂ ਹੈ, ਤਾਂ ਮੈਂ ਕਹਿਣਾ ਚਾਹੁੰਦਾ ਹਾਂ ਕਿ ਅਗਲੇ ਤੀਹ ਮਿੰਟ ਵਿਚ ਜੋ ਪੇਮੈਂਟ ਮੈਨੂੰ ਭੇਜੀ ਜਾਵੇਗੀ, ਮੈਂ ਉਸ ਦਾ ਦੁੱਗਣਾ ਵਾਪਸ ਕਰਾਂਗਾ। ਤੁਸੀਂ 1000 ਡਾਲਰ ਦਾ ਬਿਟਕੁਆਇਨ ਭੇਜੋ, ਮੈਂ 2000 ਡਾਲਰ ਵਾਪਸ ਭੇਜਾਂਗਾ।

ਹਾਲਾਂਕਿ ਹਾਲੇ ਇਸ ਮੁਸ਼ਕਲ ਨੂੰ ਦੂਰ ਕਰ ਲਿਆ ਗਿਆ ਹੈ। ਦੱਸ ਦਈਏ ਕਿ ਜਿਸ ਤਰ੍ਹਾਂ ਰੁਪਏ ਅਤੇ ਡਾਲਰ ਹਨ, ਉਸੇ ਤਰ੍ਹਾਂ ਹੁਣ ਬਿਟਕੁਆਇਨ ਹੁੰਦਾ ਹੈ, ਇਹ ਇਕ ਡਿਜ਼ੀਟਲ ਕਰੰਸੀ ਹੈ, ਜਿਸ ਨੂੰ ਡਿਜ਼ੀਟਲ ਬੈਂਕ ਵਿਚ ਹੀ ਰੱਖਿਆ ਜਾ ਸਕਦਾ ਹੈ। ਹਾਲੇ ਇਸ ਨੂੰ ਕੁਝ ਹੀ ਦੇਸ਼ਾਂ ਵਿਚ ਲਾਗੂ ਕੀਤਾ ਗਿਆ ਹੈ ਅਤੇ ਹਰ ਥਾਂ ਇਕ ਬਿਟਕੁਆਇਨ ਦੀ ਕੀਮਤ ਕਾਫੀ ਜ਼ਿਆਦਾ ਹੈ।

ਮੌਜੂਦਾ ਸਮੇਂ ਵਿਚ ਇਹ ਦੁਨੀਆ ਦੀ ਸਭ ਤੋਂ ਮਹਿੰਗੀ ਕਰੰਸੀ ਹੈ। ਇਕ ਬਿਟਕੁਆਇਨ ਦੀ ਕੀਮਤ 7 ਲੱਖ ਰੁਪਏ ਦੇ ਕਰੀਬ ਹੈ। ਸਾਈਬਰ ਸਕਿਓਰਿਟੀ ਹੈੱਡ ਕਰਨ ਵਾਲੇ ਅਲਪਰੋਵਿਚ ਦਾ ਕਹਿਣਾ ਹੈ ਕਿ ਆਮ ਲੋਕਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਇਸ ਹੈਕ ਵਿਚ ਹੈਕਰਜ਼ ਕਰੀਬ 300 ਲੋਕਾਂ ਤੋਂ 1 ਲੱਖ 10 ਹਜ਼ਾਰ ਡਾਲਰ ਬਿਟਕੁਆਇਨ ਹਾਸਲ ਕਰ ਸਕੇ ਹਨ।