ਜੌਹਰੀਆਂ 'ਚ ਮੰਗ ਘਟਣ ਨਾਲ ਸੋਨਾ ਹੋਇਆ ਸਸਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਸਥਾਨਕ ਜੌਹਰੀਆਂ ਵਿਚ ਮੰਗ ਘਟਣ ਨਾਲ ਸ਼ਨਿਚਰਵਾਰ ਨੂੰ ਰਾਸ਼ਟਰੀ ਰਾਜਧਾਨੀ ਦੇ ਸਰਾਫ਼ਾ ਬਾਜ਼ਾਰ ਵਿਚ ਸੋਨੇ ਦਾ ਭਾਅ 30 ਰੁਪਏ ਘੱਟ ਕੇ 32,190 ਰੁਪਏ ਪ੍ਰਤੀ...

Gold prices decline

ਨਵੀਂ ਦਿੱਲੀ : (ਭਾਸ਼ਾ) ਸਥਾਨਕ ਜੌਹਰੀਆਂ ਵਿਚ ਮੰਗ ਘਟਣ ਨਾਲ ਸ਼ਨਿਚਰਵਾਰ ਨੂੰ ਰਾਸ਼ਟਰੀ ਰਾਜਧਾਨੀ ਦੇ ਸਰਾਫ਼ਾ ਬਾਜ਼ਾਰ ਵਿਚ ਸੋਨੇ ਦਾ ਭਾਅ 30 ਰੁਪਏ ਘੱਟ ਕੇ 32,190 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ। ਉਦਯੋਗਿਕ ਇਕਾਈਆਂ ਅਤੇ ਸਿੱਕਾ ਨਿਰਮਾਤਾਵਾਂ ਵਲੋਂ ਮੰਗ ਘਟਣ ਕਾਰਨ ਚਾਂਦੀ ਦੀ ਕੀਮਤ ਵੀ 200 ਰੁਪਏ ਡਿੱਗ ਕੇ 38,400 ਰੁਪਏ ਪ੍ਰਤੀ ਕਿੱਲੋਗ੍ਰਾਮ 'ਤੇ ਆ ਗਈ।

ਰਾਸ਼ਟਰੀ ਰਾਜਧਾਨੀ ਵਿਚ 99.9 ਫ਼ੀ ਸਦੀ ਸ਼ੁੱਧਤਾ ਵਾਲੇ ਸੋਨੇ ਦਾ ਭਾਵ 30 ਰੁਪਏ ਘੱਟ ਕੇ 32,190 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ ਅਤੇ 99.5 ਫ਼ੀ ਸਦੀ ਸ਼ੁੱਧਤਾ ਵਾਲੇ ਸੋਨੇ ਦਾ ਭਾਵ ਵੀ 30 ਰੁਪਏ ਡਿੱਗ ਕੇ 32,040 ਰੁਪਏ ਪ੍ਰਤੀ 10 ਗ੍ਰਾਮ ਉਤੇ ਸਿਮਟ ਗਿਆ। ਅੱਠ ਗ੍ਰਾਮ ਸੋਨੇ ਦੀ ਗਿੰਨੀ ਦੀ ਕੀਮਤ 25,000 ਰੁਪਏ ਹਰ ਇਕ ਦੇ ਪਿਛਲੇ ਦਿਨ ਦੇ ਪੱਧਰ 'ਤੇ ਕਾਇਮ ਰਹੀ। ਸਰਾਫ਼ਾ ਕਾਰੋਬਾਰੀਆਂ ਨੇ ਕਿਹਾ ਕਿ ਤਿਓਹਾਰੀ ਮੌਸਮ 'ਚ ਮੰਗ ਘਟਣ ਦੇ ਕਾਰਨ ਸੋਨੇ ਦੀ ਕੀਮਤ ਵਿਚ ਗਿਰਾਵਟ ਦਰਜ ਕੀਤੀ ਗਈ ਹੈ।

ਅੰਤਰਰਾਸ਼ਟਰੀ ਪੱਧਰ 'ਤੇ ਨਿਊਯਾਰਕ ਵਿਚ ਸੋਨੇ ਦਾ ਭਾਵ ਡਿੱਗ ਕੇ 1,238.12 ਡਾਲਰ ਪ੍ਰਤੀ ਔਂਸਤ (28.35 ਗ੍ਰਾਮ) ਦਰਜ ਕੀਤਾ ਗਈ, ਜਦੋਂ ਕਿ ਚਾਂਦੀ ਦੀ ਕੀਮਤ 14.57 ਡਾਲਰ ਪ੍ਰਤੀ ਔਂਸਤ ਦੇ ਪੁਰਾਣੇ ਪੱਧਰ 'ਤੇ ਬਰਕਰਾਰ ਰਹੀ। ਰਾਸ਼ਟਰੀ ਰਾਜਧਾਨੀ ਦੇ ਸਰਾਫ਼ਾ ਬਾਜ਼ਾਰ ਵਿਚ ਚਾਂਦੀ ਹਾਜ਼ਰ ਦੀ ਕੀਮਤ 200 ਰੁਪਏ ਘੱਟ ਕੇ 38,400 ਰੁਪਏ ਪ੍ਰਤੀ ਕਿੱਲੋਗ੍ਰਾਮ ਦਰਜ ਕੀਤੀ ਗਈ, ਜਦੋਂ ਕਿ ਹਫ਼ਤਾਵਾਰ ਡਿਲੀਵਰੀ ਦੀ ਕੀਮਤ 76 ਰੁਪਏ ਘੱਟ ਕੇ 38,054 ਰੁਪਏ ਪ੍ਰਤੀ ਕਿੱਲੋਗ੍ਰਾਮ 'ਤੇ ਆ ਗਈ।

ਚਾਂਦੀ ਦੇ ਸਿੱਕਾ ਦੀ ਕੀਮਤ ਹਾਲਾਂਕਿ ਪ੍ਰਤੀ ਸੈਂਕੜਾ 74,000 ਰੁਪਏ ਖਰੀਦ ਅਤੇ 75,000 ਰੁਪਏ ਵਿਕਰੀ ਦੇ ਪਿਛਲੇ ਦਿਨ ਦੇ ਪੱਧਰ 'ਤੇ ਕਾਇਮ ਰਹੀ। ਹਫ਼ਤਾਵਾਰ ਕਾਰੋਬਾਰੀ ਦੇ ਨਜ਼ਰੀਏ ਨਾਲ ਵਿਦੇਸ਼ੀ ਬਾਜ਼ਾਰ ਦੇ ਕਮਜ਼ੋਰ ਰੁਝਾਨਾਂ ਅਤੇ ਸਥਾਨਕ ਪੱਧਰ ਉਤੇ ਮੰਗ ਘੱਟ ਰਹਿਣ ਨਾਲ ਸੋਨੇ ਦੀ ਕੀਮਤ ਵਿਚ 160 ਰੁਪਏ ਪ੍ਰਤੀ 10 ਗ੍ਰਾਮ ਦੀ ਗਿਰਾਵਟ ਦਰਜ ਕੀਤੀ ਗਈ। ਚਾਂਦੀ ਹਾਜ਼ਰ ਵੀ ਪਿਛਲੇ ਹਫ਼ਤੇ 100 ਰੁਪਏ ਸਸਤੀ ਹੋਈ। ਚਾਂਦੀ ਦੀ ਹਫ਼ਤਾਵਾਰ ਡਿਲੀਵਰੀ ਦਾ ਭਾਵ ਪਿਛਲੇ ਕਾਰੋਬਾਰੀ ਹਫ਼ਤੇ ਵਿਚ 446 ਰੁਪਏ ਡਿੱਗੀ।