Mastercard ਵਿਦੇਸ਼ੀ ਸਰਵਰ ਤੋਂ ਡਿਲੀਟ ਕਰੇਗਾ ਭਾਰਤੀ ਖਪਤਕਾਰਾਂ ਦਾ ਡੇਟਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਵਿਸ਼ਵ ਪੱਧਰ 'ਤੇ ਭੁਗਤਾਨ ਸੇਵਾਵਾਂ ਪ੍ਰਦਾਨ ਕਰਨ ਵਾਲੀ ਕੰਪਨੀ ਅਮਰੀਕੀ ਕੰਪਨੀ ਮਾਸਟਰਕਾਰਡ ਨੇ ਰਿਜ਼ਰਵ ਬੈਂਕ ਨੂੰ ਕਿਹਾ ਹੈ ਕਿ ਉਹ ਇਕ ਨਿਸ਼ਚਿਤ ਤਰੀਕ...

Master Card

ਨਵੀਂ ਦਿੱਲੀ : (ਭਾਸ਼ਾ) ਵਿਸ਼ਵ ਪੱਧਰ 'ਤੇ ਭੁਗਤਾਨ ਸੇਵਾਵਾਂ ਪ੍ਰਦਾਨ ਕਰਨ ਵਾਲੀ ਕੰਪਨੀ ਅਮਰੀਕੀ ਕੰਪਨੀ ਮਾਸਟਰਕਾਰਡ ਨੇ ਰਿਜ਼ਰਵ ਬੈਂਕ ਨੂੰ ਕਿਹਾ ਹੈ ਕਿ ਉਹ ਇਕ ਨਿਸ਼ਚਿਤ ਤਰੀਕ ਨਾਲ ਭਾਰਤੀ ਕਾਰਡਧਾਰਕਾਂ ਦੀਆਂ ਸੂਚਨਾਵਾਂ (ਡੇਟਾ) ਨੂੰ ਵਿਦੇਸ਼ੀ ਕੰਪਿਊਟਰ - ਸਰਵਰ ਤੋਂ ਮਿਟਾਉਣ ਜਾ ਰਹੀ। ਉਸ ਦਾ ਕਹਿਣਾ ਹੈ ਕਿ ਕੁੱਝ ਸਮੇਂ ਲਈ ਇਸ ਤੋਂ ਕਾਰਡ ਦੀ ਸੁਰੱਖਿਆ ਵਿਚ ਕਮੀ ਆ ਸਕਦੀ ਹੈ। ਮਾਸਟਰਕਾਰਡ, ਇੰਡੀਆ ਅਤੇ ਦੱਖਣ ਏਸ਼ੀਆ ਹਿੱਸੇ ਦੇ ਇੰਚਾਰਜ ਪੌਰੁਸ਼ ਸਿੰਘ ਨੇ ਕਿਹਾ ਕਿ ਕੰਪਨੀ 200 ਤੋਂ ਵੱਧ ਦੇਸ਼ਾਂ ਵਿਚ ਕੰਮ ਕਰਦੀ ਹੈ

ਪਰ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼ ਨੇ ਉਸ ਨੂੰ ਅਪਣੇ ਨਾਗਰਿਕਾਂ ਨਾਲ ਸਬੰਧਤ ਸੂਚਨਾਵਾਂ ਨੂੰ ਵਿਦੇਸ਼ੀ ਸਰਵਰ ਤੋਂ ਮਿਟਾਉਣ ਲਈ ਨਹੀਂ ਕਿਹਾ ਹੈ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਅਪ੍ਰੈਲ ਵਿਚ ਨਵੇਂ ਕਾਨੂੰਨ ਜਾਰੀ ਕੀਤੇ ਸਨ ਜਿਨ੍ਹਾਂ ਵਿਚ ਭੁਗਤਾਨ ਕੰਪਨੀਆਂ ਨੂੰ ਭਾਰਤੀ ਨਾਗਰਿਕਾਂ ਦੇ ਲੈਣ-ਦੇਣ ਨਾਲ ਜੁਡ਼ੇ ਸਾਰੇ ਅੰਕੜੇ ਭਾਰਤ ਵਿਚ ਸਥਾਪਤ ਕੰਪਿਊਟਰ ਡਾਟਾ - ਸੰਗ੍ਰਿਹ ਸਹੂਲਤਾਂ ਵਿਚ ਹੀ ਰੱਖਣਾ ਲਾਜ਼ਮੀ ਕਰ ਦਿਤਾ ਗਿਆ ਹੈ। ਇਹ ਨਿਯਮ 16 ਅਕਤੂਬਰ ਤੋਂ ਲਾਗੂ ਹੋ ਗਿਆ ਹੈ।

ਮਾਸਟਰਕਾਰਡ ਨੇ ਕਿਹਾ ਹੈ ਕਿ ਸਾਰੇ ਭਾਰਤੀਆਂ ਦੇ ਨਵੇਂ ਲੈਣ-ਦੇਣ ਨਾਲ ਜੁਡ਼ੇ ਅੰਕੜਿਆਂ ਨੂੰ 6 ਅਕਤੂਬਰ ਤੋਂ ਉਸ ਦੇ ਪੁਣੇ ਦੇ ਤਕਨੀਕੀ ਕੇਂਦਰ ਵਿਚ ਸਟੋਰ ਕੀਤਾ ਜਾ ਰਿਹਾ ਹੈ। ਸਿੰਘ ਨੇ ਕਿਹਾ ਕਿ ਆਰਬੀਆਈ ਨੂੰ ਜੋ ਪ੍ਰਸਤਾਵ ਦਿਤਾ ਗਿਆ ਹੈ ਕਿ ਉਸ ਵਿਚ ਕਿਹਾ ਗਿਆ ਹੈ ਕਿ ਅਸੀਂ ਸਾਰੀਆਂ ਥਾਵਾਂ ਤੋਂ ਡੇਟਾ ਹਟਉਣਾ ਸ਼ੁਰੂ ਕਰ ਦੇਵਾਂਗੇ, ਚਾਹੇ ਉਹ ਕਾਰਡ ਨੰਬਰ ਹੋਵੇ ਜਾਂ ਲੈਣ-ਦੇਣ ਨਾਲ ਜੁਡ਼ੀ ਜਾਣਕਾਰੀਆਂ ਹੋਣ। 

ਅੰਕੜਿਆਂ ਨੂੰ ਸਿਰਫ਼ ਭਾਰਤ ਵਿਚ ਸਟੋਰ ਕੀਤਾ ਜਾਵੇਗਾ... ਅਸੀਂ ਅੰਕੜੇ ਹਟਾਉਣੇ ਸ਼ੁਰੂ ਕਰ ਦੇਵਾਂਗੇ। ਸਿੰਘ ਨੇ ਕਿਹਾ ਕਿ ਅੰਕੜਿਆਂ ਨੂੰ ਹਟਾਉਣ ਵਾਲਾ ਬਟਨ ਦਬਾਉਣ ਜਿੰਨੀ ਆਸਾਨ ਪ੍ਰਕਿਰਿਆ ਨਹੀਂ ਹੈ ਕਿਉਂਕਿ ਲੋਕ ਤੁਹਾਡੇ ਉਤੇ ਸਜ਼ਾ ਲਗਾ ਸਕਦੇ ਹਾਂ... ਲੈਣ-ਦੇਣ ਵਿਚ ਵਿਵਾਦ ਵਰਗੀ ਹਾਲਤ ਹੋ ਸਕਦੀ ਹੈ। ਅਸੀਂ ਆਰਬੀਆਈ ਨੂੰ ਪ੍ਰਸਤਾਵ ਦੇ ਦਿਤਾ ਹੈ ਅਤੇ ਉਸ ਦੇ ਜਵਾਬ ਦਾ ਇੰਤਜ਼ਾਰ ਕਰ ਰਹੇ ਹੋਣ।