ਦਸੰਬਰ ਮਹੀਨੇ ਵਿਚ ਦੂਜੀ ਵਾਰ ਮਹਿੰਗੀ ਹੋਈ ਰਸੋਈ ਗੈਸ, ਜਾਣੋ ਨਵੇਂ ਸਿਲੰਡਰ ਦੀਆਂ ਕੀਮਤਾਂ

ਏਜੰਸੀ

ਖ਼ਬਰਾਂ, ਵਪਾਰ

ਗੈਰ ਸਬਸਿਡੀ ਵਾਲੇ ਸਿਲੰਡਰ (14.2 ਗ੍ਰਾਮ) ਦੀਆਂ ਕੀਮਤਾਂ 644 ਰੁਪਏ ਤੋਂ ਵਧ ਕੇ 692 ਰੁਪਏ ਹੋਈਆਂ

LPG rate hiked for the second time in December

ਨਵੀਂ ਦਿੱਲੀ: ਤੇਲ ਮਾਰਕੀਟਿੰਗ ਕੰਪਨੀਆਂ ਨੇ ਦਸੰਬਰ ਮਹੀਨੇ ਵਿਚ ਦੂਜੀ ਵਾਰ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਹੈ। ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ 15 ਦਸੰਬਰ ਤੋਂ ਗੈਰ-ਸਬਸਿਡੀ ਵਾਲੇ ਰਸੋਈ ਗੈਸ ਦੀ ਕੀਮਤ ਦਿੱਲੀ ਵਿਚ 644 ਰੁਪਏ ਤੋਂ ਵਧ ਕੇ 692 ਰੁਪਏ ਹੋ ਗਈ ਹੈ।

ਤੇਲ ਕੰਪਨੀਆਂ ਨੇ ਸਿਲੰਡਰ ਦੀਆਂ ਕੀਮਤਾਂ 50 ਰੁਪਏ ਵਧਾ ਦਿੱਤੀਆਂ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ 3 ਦਸੰਬਰ ਨੂੰ ਸਿਲੰਡਰ ਦੀਆਂ ਕੀਮਤਾਂ ਵਿਚ 50 ਰੁਪਏ ਦਾ ਵਾਧਾ ਕੀਤਾ ਗਆ ਸੀ। ਦਸੰਬਰ ਮਹੀਨੇ ਵਿਚ ਦੋ ਵਾਰ ਸਿਲੰਡਰ ਦੀਆਂ ਕੀਮਤਾਂ ਵਿਚ ਕੁੱਲ 100 ਰੁਪਏ ਤੱਕ ਦਾ ਵਾਧਾ ਕੀਤਾ ਗਿਆ ਹੈ।

ਕੋਲਕਾਤਾ ਵਿਚ ਸਿਲੰਡਰ ਦੀਆਂ ਕੀਮਤਾਂ 670.50 ਰੁਪਏ ਤੋਂ ਵਧ ਕੇ 720.50 ਰੁਪਏ, ਮੁੰਬਈ ਵਿਚ 644 ਤੋਂ ਵਧ ਕੇ 694 ਰੁਪਏ ਏਤੇ ਚੇਨਈ ਵਿਚ 660 ਰੁਪਏ ਤੋਂ ਵਧ ਕੇ 710 ਰੁਪਏ ਹੋ ਗਈ ਹੈ।

ਦੱਸ ਦਈਏ ਕਿ ਦਸੰਬਰ ਮਹੀਨੇ ਵਿਚ ਇੰਡੀਅਨ ਆਇਲ ਕਾਰਪੋਰੇਸ਼ਨ ਨੇ ਬਿਨਾਂ ਸਬਸਿਡੀ ਵਾਲੇ ਗੈਸ 14.2 ਕਿਲੋਗ੍ਰਾਮ ਸਿਲੰਡਰ ਦੀ ਕੀਮਤ 594 ਰੁਪਏ ਤੋਂ ਵਧਾ ਕੇ 644 ਰੁਪਏ ਕਰ ਦਿੱਤੀ ਹੈ ਜਦਕਿ ਕਮਰਸ਼ੀਅਲ ਸਿਲੰਡਰ ਦੀ ਕੀਮਤ ਵਿਚ ਵੀ 56 ਰੁਪਏ ਤੱਕ ਦਾ ਵਾਧਾ ਕੀਤਾ ਗਿਆ ਹੈ।