ਰਾਧਾਕ੍ਰਿਸ਼ਨ ਦਮਾਨੀ ਨੇ ਛੱਡਿਆਂ ਕਈ ਦਿੱਗਜਾਂ ਨੂੰ ਪਿੱਛੇ, ਬਣੇ ਭਾਰਤ ਦੇ ਦੂਸਰੇ ਅਮੀਰ ਵਿਅਕਤੀ

ਏਜੰਸੀ

ਖ਼ਬਰਾਂ, ਵਪਾਰ

ਰਾਧਾਕ੍ਰਿਸ਼ਨ ਦਮਾਨੀ ਨੂੰ ਮਿਸਟਰ ਵ੍ਹਾਈਟ ਐਂਡ ਵ੍ਹਾਈਟ ਵੀ ਕਿਹਾ ਜਾਂਦਾ

File

ਮੁੰਬਈ- ਸ਼ੇਅਰ ਬਾਜਾਰ ਦੇ ਦਿੱਗਜ ਨਿਵੇਸ਼ਕ ਅਤੇ D-Mart ਰਿਟੇਲ ਚੇਨ ਚਲਾਉਣ ਵਾਲੀ ਕੰਪਨੀ ਐਵੀਨਿਊ ਸੁਪਰ ਮਾਰਕੀਟ ਦੇ ਸੰਸਥਾਪਕ ਰਾਧਾਕ੍ਰਿਸ਼ਨ ਦਮਾਨੀ ਭਾਰਤ ਦੇ ਦੂਜੇ ਸਭ ਤੋਂ ਵੱਡੇ ਅਮੀਰ ਵਿਅਕਤੀ ਬਣ ਗਏ ਹਨ। ਆਪਣੇ 17.5 ਅਰਬ ਡਾਲਰ (ਲਗਭਗ 1,25,000 ਕਰੋੜ ਰੁਪਏ) ਦੇ ਨੈਟਵਰਥ ਦੇ ਨਾਲ ਉਨ੍ਹਾਂ ਨੇ ਸ਼ਿਵ ਨਾਡਰ ਗੌਤਮ ਅਡਾਨੀ ਵਰਗੇ ਦਿੱਗਜਾਂ ਨੂੰ ਪਿੱਛੇ ਛੱਡ ਦਿੱਤਾ ਹੈ। ਦੇਸ਼ ਦੇ ਸਭ ਤੋਂ ਅਮੀਰ ਵਿਅਕਤੀ ਰਿਲਾਇੰਸ ਇੰਡਸਟਰੀਜ਼ ਦੇ ਮੁਖੀ ਮੁਕੇਸ਼ ਅੰਬਾਨੀ ਹੈ ਜਿਨ੍ਹਾਂ ਦਾ ਨੈਟਵਰਥ 57.5 ਅਰਬ ਡਾਲਰ ਹੈ। 

ਮੀਡੀਆ ਰਿਪੋਰਟ ਅਨੁਸਾਰ, ਪਿਛਲੇ ਹਫਤੇ ਐਵੀਨਿਊ ਸੁਪਰ ਮਾਰਕੀਟ ਦੇ ਸ਼ੇਅਰ 5 ਪ੍ਰਤੀਸ਼ਤ ਵੱਧ ਗਏ। ਇਸ ਦੇ ਕਾਰਨ, ਦਮਾਨੀ ਦਾ ਨੈਟਵਰਥ ਕੀਮਤ ਵੱਧ ਗਈ। ਸ਼ਨੀਵਾਰ ਨੂੰ ਦਮਾਨੀ ਦਾ ਨੈਟਵਰਥ 17.8 ਡਾਲਰ 'ਤੇ ਪਹੁੰਚ ਗਿਆ ਸੀ। ਉਨ੍ਹਾਂ ਤੋਂ ਬਾਅਦ ਅਮੀਰ ਭਾਰਤੀਆਂ ਦੀ ਗੱਲ ਕਰੀਏ ਤਾਂ, ਐਚਸੀਐਲ ਦੇ ਸ਼ਿਵ ਨਾਡਰ (16.4 ਬਿਲੀਅਨ ਡਾਲਰ) ਉਦੈ ਕੋਟਕ (15 ਬਿਲੀਅਨ ਡਾਲਰ) ਅਤੇ ਗੌਤਮ ਅਡਾਨੀ (13.9 ਬਿਲੀਅਨ ਡਾਲਰ) ਦਾ ਨੰਬਰ ਆਉਂਦਾ ਹੈ। ਦਮਾਨੀ ਹਮੇਸ਼ਾਂ ਚਿੱਟੀ ਕਮੀਜ਼ ਅਤੇ ਚਿੱਟੇ ਰੰਗ ਦੀਆਂ ਪੈਂਟਾਂ ਵਿਚ ਦਿਖਾਈ ਦਿੰਦਾ ਹੈ। 

ਅਤੇ ਇਹ ਕੱਪੜੇ ਉਨ੍ਹਾਂ ਦੀ ਪਛਾਣ ਬਣ ਗਏ ਹਨ। ਇਸ ਲਈ ਉਸ ਨੂੰ ਮਿਸਟਰ ਵ੍ਹਾਈਟ ਐਂਡ ਵ੍ਹਾਈਟ ਵੀ ਕਿਹਾ ਜਾਂਦਾ ਹੈ। ਉਹ ਸਟਾਕ ਮਾਰਕੀਟ ਦਾ ਮਸ਼ਹੂਰ ਜਾਣਕਾਰ ਅਤੇ ਨਿਵੇਸ਼ਕ ਹੈ। ਉਨ੍ਹਾਂ ਨੇ ਆਪਣੇ ਗਿਆਨ ਅਤੇ ਕਾਰੋਬਾਰ ਦੀ ਸਮਝਦਾਰੀ ਨਾਲ, ਆਪਣੀ D-Mart ਨੂੰ ਭਾਰਤ ਵਿਚ ਇਕ ਸਫਲ ਸੁਪਰਮਾਰਕੀਟ ਚੇਨ ਬਣਾਇਆ ਹੈ। ਪਿਛਲੇ ਇਕ ਸਾਲ ਵਿਚ ਐਵੀਨਿਊ ਸੁਪਰ ਮਾਰਕੀਟ ਦੇ ਸ਼ੇਅਰਾਂ ਵਿਚ 30 ਪ੍ਰਤੀਸ਼ਤ ਤੋਂ ਵੱਧ ਦਾ ਵਾਧਾ ਹੋਇਆ ਹੈ ਅਤੇ ਕੰਪਨੀ ਦੀ ਮਾਰਕੀਟ ਪੂੰਜੀ ਵਿਚ 36,000 ਕਰੋੜ ਰੁਪਏ ਤੋਂ ਵੱਧ ਦਾ ਵਾਧਾ ਹੋਇਆ ਹੈ। 

ਉਹ ਮੀਡੀਆ ਅਤੇ ਮਾਰਕੀਟਿੰਗ ਦੀਆਂ ਗਤੀਵਿਧੀਆਂ ਤੋਂ ਦੂਰ ਰਹਿੰਦਾ ਹੈ ਅਤੇ ਬਹੁਤ ਜ਼ਿਆਦਾ ਸੋਸ਼ਲ ਵੀ ਨਹੀਂ ਹੁੰਦਾ। ਮਾਰਚ, 2017 ਵਿੱਚ ਐਵੀਨਿਊ ਸੁਪਰਮਾਰਕੀਟ ਦੇ ਆਈਪੀਓ ਤੋਂ ਬਾਅਦ, ਉਹ ਭਾਰਤ ਦਾ ਪ੍ਰਚੂਨ ਕਿੰਗ ਕਿਹਾ ਗਿਆ। ਉਸ ਨੇ ਰਿਟੇਲ ਕਾਰੋਬਾਰ ਦੀ ਸ਼ੁਰੂਆਤ ਮੁੰਬਈ ਦੇ ਇੱਕ ਉਪਨਗਰ ਖੇਤਰ ਵਿੱਚ 2002 ਵਿੱਚ ਕੀਤੀ ਸੀ।

ਇਸ ਤੋਂ ਇਲਾਵਾ, ਦਮਾਨੀ ਨੇ ਤੰਬਾਕੂ ਤੋਂ ਲੈ ਕੇ ਬੀਅਰ ਉਤਪਾਦਨ ਤੱਕ ਦੀਆਂ ਵੱਖ-ਵੱਖ ਕੰਪਨੀਆਂ ਵਿੱਚ ਸ਼ੇਅਰ ਖਰੀਦੇ ਹਨ। ਉਹ ਮੁੰਬਈ ਦੇ ਅਲੀਬਾਗ ਵਿੱਚ 156 ਕਮਰਿਆਂ ਵਾਲੇ ਬੱਲੂ ਰਿਜ਼ੋਰਟ ਦੇ ਮਾਲਕ ਹੈ। ਇਸ ਵਿੱਤੀ ਸਾਲ ਦੀ ਤੀਜੀ ਤਿਮਾਹੀ ਵਿਚ ਐਵੀਨਿਊ ਸੁਪਰ ਮਾਰਕੀਟ ਦਾ ਮੁਨਾਫਾ 53.3 ਪ੍ਰਤੀਸ਼ਤ ਵਧਿਆ ਹੈ। ਕੰਪਨੀ ਨੇ ਇਸ ਸਮੇਂ ਦੌਰਾਨ 394 ਕਰੋੜ ਰੁਪਏ ਦਾ ਮੁਨਾਫਾ ਕਮਾਇਆ ਹੈ।