ਵਿਦੇਸ਼ੀ ਨਿਵੇਸ਼ਕਾਂ ਨੇ ਅਕਤੂਬਰ 'ਚ ਹੁਣ ਤਕ ਬਾਜ਼ਾਰ 'ਚੋਂ ਕੱਢੇ 6,200 ਕਰੋੜ ਰੁਪਏ

ਏਜੰਸੀ

ਖ਼ਬਰਾਂ, ਵਪਾਰ

ਇਕ ਅਕਤੂਬਰ ਤੋਂ 11 ਅਕਤੂਬਰ ਦੇ ਦੌਰਾਨ ਐਫ.ਪੀ.ਆਈ. ਨੇ ਸ਼ੇਅਰ ਬਾਜ਼ਾਰ ਤੋਂ 4,995,20 ਕਰੋੜ ਰੁਪਏ ਅਤੇ ਕਰਜ਼ ਪੱਤਰਾਂ ਤੋਂ 1,261.90 ਕਰੋੜ ਰੁਪਏ ਦੀ ਸ਼ੁਧ ਨਿਕਾਸੀ ਕੀਤੀ।

FPIs pull out over Rs 6,200 cr in Oct from market

ਨਵੀਂ ਦਿੱਲੀ : ਆਲਮੀ ਆਰਥਕ ਮੰਦੀ ਅਤੇ ਵਪਾਰ ਯੁੱਧ ਦੇ ਖਦਸ਼ਿਆਂ ਕਾਰਨ ਨਿਵੇਸ਼ਕਾਂ ਦੀ ਧਾਰਨਾ ਪ੍ਰਭਾਵਤ ਹੋਈ ਹੈ। ਇਸ ਕਾਰਨ ਅਕਤੂਬਰ ਮਹੀਨੇ ਦੇ ਪਹਿਲੇ ਦੋ ਹਫਤੇ ਵਿਚ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐਫ.ਪੀ.ਆਈ.) ਨੇ ਘਰੇਲੂ ਪੂੰਜੀ ਬਾਜ਼ਾਰ ਤੋਂ 6,200 ਕਰੋੜ ਰੁਪਏ ਤੋਂ ਜ਼ਿਆਦਾ ਦੀ ਨਿਕਾਸੀ ਕੀਤੀ। 

ਤਾਜ਼ਾ ਅੰਕੜਿਆਂ ਦੇ ਮੁਤਾਬਕ ਇਕ ਅਕਤੂਬਰ ਤੋਂ 11 ਅਕਤੂਬਰ ਦੇ ਦੌਰਾਨ ਐਫ.ਪੀ.ਆਈ. ਨੇ ਸ਼ੇਅਰ ਬਾਜ਼ਾਰ ਤੋਂ 4,995,20 ਕਰੋੜ ਰੁਪਏ ਅਤੇ ਕਰਜ਼ ਪੱਤਰਾਂ ਤੋਂ 1,261.90 ਕਰੋੜ ਰੁਪਏ ਦੀ ਸ਼ੁਧ ਨਿਕਾਸੀ ਕੀਤੀ। ਇਸ ਤਰ੍ਹਾਂ ਪਿਛਲੇ ਸਮੇਂ ਵਿਚ ਉਨ੍ਹਾਂ ਦੀ ਕੁੱਲ ਨਿਕਾਸੀ 6,217,10 ਕਰੋੜ ਰੁਪਏ ਦੀ ਰਹੀ। ਪਿਛਲੇ ਮਹੀਨੇ ਐਫ.ਪੀ.ਆਈ. ਨੇ 6,557,80 ਕਰੋੜ ਰੁਪਏ ਦੀ ਸ਼ੁਧ ਖਰੀਦਾਰੀ ਕੀਤੀ ਸੀ।

ਮਾਰਨਿੰਗ ਸਟਾਰ ਇੰਵੈਸਟਮੈਂਟ ਦੇ ਸੀਨੀਅਰ ਵਿਸ਼ਲੇਸ਼ਕ ਪ੍ਰਬੰਧਨ ਹਿਮਾਂਸ਼ੂ ਸ਼੍ਰੀਵਾਸਤਵ ਨੇ ਕਿਹਾ ਕਿ ਸਤੰਬਰ ਵਿਚ ਸ਼ੁੱਧ ਖਰੀਦਾਰ ਰਹਿਣ ਦੇ ਬਾਅਦ ਐਫ.ਪੀ.ਆਈ. ਮੁੜ-ਅਕਤੂਬਰ 'ਚ ਬਿਕਵਾਲੀ ਕਰਨ ਲੱਗੇ। ਸਰਕਾਰ ਵਲੋਂ ਆਰਥਕ ਸੁਧਾਰਾਂ ਦੇ ਐਲਾਨ ਤੋਂ ਬਾਅਦ ਐਫ.ਪੀ.ਆਈ. ਨੇ ਸਤੰਬਰ ਵਿਚ ਸ਼ੁੱਧ ਖਰੀਦਾਰੀ ਕੀਤੀ ਸੀ। ਗ੍ਰੋ ਕੇ ਸਹਿ ਸੰਸਥਾਪਕ ਅਤੇ ਮੁੱਖ ਸੰਚਾਲਨ ਅਧਿਕਾਰੀ ਹਰਥ ਜੈਨ ਨੇ ਕਿਹਾ ਕਿ ਐਫ.ਪੀ.ਆਈ. ਅਤੇ ਐਫ.ਡੀ.ਆਈ. ਦਾ ਨਵਾਂ ਵਰਗੀਕਰਨ ਕੁੱਝ ਸਮੇਂ ਲਈ ਵਿਦੇਸ਼ੀ ਨਿਵੇਸ਼ਕਾਂ ਦੀ ਧਾਰਨਾ ਨੂੰ ਪ੍ਰਭਾਵਤ ਕਰ ਸਕਦਾ ਹੈ। ਮੂਡੀਜ਼ ਅਤੇ ਹੋਰ ਸੰਸਥਾਨਾਂ ਵਲੋਂ ਜੀ.ਡੀ.ਪੀ. ਵਾਧੇ ਦਾ ਅਨੁਮਾਨ ਘਟਾਉਣ ਨਾਲ ਵੀ ਵਿਦੇਸ਼ੀ ਨਿਵੇਸ਼ਕਾਂ ਦੀ ਧਾਰਨਾ 'ਤੇ ਅਸਰ ਪਿਆ ਹੈ।