ਫੂਕ-ਫੂਕ ਕੇ ਕਦਮ ਰੱਖਦੇ ਦਿਸੇ ਨਿਵੇਸ਼ਕ, ਸ਼ੇਅਰ ਬਾਜ਼ਾਰ ਮਾਮੂਲੀ ਵਾਧੇ ਨਾਲ ਬੰਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਹਰੇ ਨਿਸ਼ਾਨ 'ਤੇ ਸੈਂਸੈਕਸ ਅਤੇ ਨਿਫ਼ਟੀ

file photo

ਮੁੰਬਈ : ਰਿਲਾਇੰਸ ਇੰਡਸਟਰੀਜ਼, ਟੀ.ਸੀ.ਐਸ. ਅਤੇ ਐਚ.ਸੀ.ਐਲ. ਵਰਗੀਆਂ ਵੱਡੀਆਂ ਕੰਪਨੀਆਂ ਦੇ ਤਿਮਾਹੀ ਨਤੀਜਿਆਂ ਦੀ ਘੋਸ਼ਣਾ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰਾਂ ਦੀ ਸ਼ੁਰੂਆਤ 'ਚ ਨਿਵੇਸ਼ਕਾਂ ਦਾ ਰੁਖ ਸਾਵਧਾਨੀ ਭਰਿਆ ਰਿਹਾ। ਬੰਬਈ ਸ਼ੇਅਰ ਬਾਜ਼ਾਰ ਦਾ ਸੈਂਸੈਕਸ 12.81 ਅੰਕ ਦੇ ਮਾਮੂਲੀ ਵਾਧੇ ਨਾਲ 41,945.37 ਅੰਕ 'ਤੇ ਰਿਹਾ। ਉਧਰ ਐਨ.ਐਸ.ਈ. ਦਾ ਨਿਫਟੀ 3.15 ਅੰਕ ਦੀ ਹਲਕੀ ਗਿਰਾਵਟ ਦੇ ਨਾਲ 12,352.35 ਅੰਕ 'ਬੰਦ ਹੋਇਆ ਹੈ।

ਪਿਛਲੇ ਸੈਸ਼ਨ 'ਚ ਸੈਂਸੈਕਸ 41,932.56 ਅੰਕ 'ਤੇ ਅਤੇ ਨਿਫ਼ਟੀ 12,355.50 ਅੰਕ 'ਤੇ ਬੰਦ ਹੋਇਆ ਸੀ। ਸੈਂਸੈਕਸ 'ਚ ਸ਼ਾਮਲ ਇੰਡਸਇੰਡ ਬੈਂਕ, ਭਾਰਤੀ ਸਟੇਟ ਬੈਂਕ, ਐਚ.ਡੀ.ਐਫ.ਸੀ. ਬੈਂਕ, ਕੋਟਕ ਮਹਿੰਦਰਾ ਬੈਂਕ, ਪਾਵਰ ਗ੍ਰਿਡ ਅਤੇ ਅਲਟ੍ਰਾਟੈਕ ਸੀਮੈਂਟ ਦੇ ਸ਼ੇਅਰ 'ਚ 2.50 ਫ਼ੀ ਸਦੀ ਤਕ ਦੀ ਸਭ ਤੋਂ ਜ਼ਿਆਦਾ ਗਿਰਾਵਟ ਦੇਖੀ ਗਈ ਹੈ। ਉੱਧਰ ਭਾਰਤੀ ਏਅਰਟੈੱਲ ਦਾ ਸ਼ੇਅਰ ਸਭ ਤੋਂ ਜ਼ਿਆਦਾ ਭਾਵ 4 ਫ਼ੀ ਸਦੀ ਤੱਕ ਦੇ ਵਾਧੇ ਲਈ ਹੋਏ ਹਨ।

ਇਸ ਦੇ ਇਲਾਵਾ ਰਿਲਾਇੰਸ, ਟੀ.ਸੀ.ਐੱਸ. ਅਤੇ ਐੱਚ.ਸੀ.ਐੱਲ. ਦੇ ਸ਼ੇਅਰਾਂ 'ਚ ਵੀ ਤੇਜ਼ੀ ਦਾ ਰੁਖ ਬਣਿਆ ਹੋਇਆ ਹੈ। ਇਨ੍ਹਾਂ ਤਿੰਨਾਂ ਕੰਪਨੀਆਂ ਦੇ ਦੂਜੀ ਤਿਮਾਹੀ ਦੇ ਨਤੀਜੇ ਸ਼ੁੱਕਰਵਾਰ ਨੂੰ ਜਾਰੀ ਕੀਤੇ ਜਾਣੇ ਹਨ।

ਬ੍ਰੋਕਰਾਂ ਮੁਤਾਬਕ ਘਰੇਲੂ ਨਿਵੇਸ਼ਕਾਂ ਨੂੰ ਇਨ੍ਹਾਂ ਵੱਡੀਆਂ ਕੰਪਨੀਆਂ ਦੇ ਨਤੀਜਿਆਂ ਦੀ ਉਡੀਕ ਹੈ। ਨਾਲ ਹੀ ਬੈਂਕਾਂ ਦੇ ਵਧਦੇ ਫਸੇ ਕਰਜ਼ ਅਤੇ ਖੁਦਰਾ ਮੁਦਰਾਸਫੀਤੀ 'ਚ ਵਾਧਾ ਵਰਗੇ ਮੈਕਰੋ ਆਰਥਿਕ ਸੰਕੇਤਾਂ ਨੂੰ ਲੈ ਕੇ ਵੀ ਨਿਵੇਸ਼ਕਾਂ ਦਾ ਰੁਖ ਸਾਵਧਾਨੀ ਭਰਿਆ ਹੈ।

ਉੱਧਰ ਸ਼ਿੰਘਾਈ, ਟੋਕੀਓ ਅਤੇ ਸਿਓਲ ਦੇ ਸ਼ੇਅਰ ਬਾਜ਼ਾਰਾਂ ਦੀ ਸ਼ੁਰੂਆਤੀ ਕਾਰੋਬਾਰ 'ਚ ਹਾਂ-ਪੱਖੀ ਰੁਖ ਦੇਖਿਆ ਗਿਆ। ਜਦੋਂਕਿ ਹਾਂਗਕਾਂਗ ਦੇ ਸ਼ੇਅਰ ਬਾਜ਼ਾਰ 'ਚ ਗਿਰਾਵਟ ਦਰਜ ਕੀਤੀ ਗਈ ਹੈ। ਬ੍ਰੈਂਟ ਕਰੂਡ ਤੇਲ 0.05 ਫੀਸਦੀ ਡਿੱਗ ਕੇ 64.59 ਡਾਲਰ ਪ੍ਰਤੀ ਬੈਰਲ 'ਤੇ ਚੱਲ ਰਿਹਾ ਹੈ। ਇਸ ਦੌਰਾਨ ਸ਼ੁਰੂਆਤ ਅੰਕੜਿਆਂ ਮੁਤਾਬਕ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ.ਪੀ.ਆਈ.) ਨੇ ਵੀਰਵਾਰ ਨੂੰ 395.24 ਕਰੋੜ ਰੁਪਏ ਦੀ ਬਿਕਵਾਲੀ ਕੀਤੀ।