ਸੋਨੇ ਦੇ ਗਹਿਣੇ ਖਰੀਦਣ ਦੀ ਕਰ ਰਹੇ ਹੋ ਤਿਆਰੀ ਤਾਂ ਰੁਕੋ, ਇਸ ਨਿਯਮ ਨੂੰ ਲੈ ਕੇ ਹੋ ਸਕਦਾ ਹੈ ਫੈਸਲਾ

ਏਜੰਸੀ

ਖ਼ਬਰਾਂ, ਵਪਾਰ

ਸ਼ੁੱਧ ਸੋਨੇ ਨੂੰ ਲੈ ਕੇ ਹਾਲਮਾਰਕਿੰਗ ਨਿਯਮਾਂ ਦੀ ਡੈੱਡਲਾਈਨ ਵਧਾਉਣ ਲਈ ਜਵੈਲਰਜ਼ ਨੇ ਸਰਕਾਰ ਕੋਲ ਮੰਗ ਕੀਤੀ ਹੈ।

Gold

ਨਵੀਂ ਦਿੱਲੀ: ਸ਼ੁੱਧ ਸੋਨੇ ਨੂੰ ਲੈ ਕੇ ਹਾਲਮਾਰਕਿੰਗ ਨਿਯਮਾਂ ਦੀ ਡੈੱਡਲਾਈਨ ਵਧਾਉਣ ਲਈ ਜਵੈਲਰਜ਼ ਨੇ ਸਰਕਾਰ ਕੋਲ ਮੰਗ ਕੀਤੀ ਹੈ। ਜਵੈਲਰਜ਼ ਦਾ ਕਹਿਣਾ ਹੈ ਕਿ ਭਾਰਤ ਵਰਗੇ ਦੇਸ਼ ਵਿਚ ਸੋਨੇ ਦੀ ਸ਼ੁੱਧਤਾ ਲਈ ਤਿੰਨ ਸਟੈਂਡਰਡਸ ਕਾਫ਼ੀ ਨਹੀਂ ਹਨ ਕਿਉਂਕਿ ਕੁਝ ਬਜ਼ਾਰਾਂ ਵਿਚ ਇਸ ਨੂੰ ਲੈ ਕੇ ਮੁਸ਼ਕਲਾਂ ਆਉਣਗੀਆਂ।

ਕੋਵਿਡ-19 ਕਾਰਨ ਹੋਣ ਵਾਲੇ ਨੁਕਸਾਨ ‘ਤੇ ਉਹਨਾਂ ਕਿਹਾ ਕਿ ਸਰਕਾਰ ਅਗਲੇ ਸਾਲ ਤੱਕ ਹਾਲਮਾਰਕਿੰਗ ਦੀ ਡੈੱਡਲਾਈਨ ਨੂੰ ਅੱਗੇ ਵਧਾ ਦੇਵੇ। ਪਿਛਲੇ ਸਾਲ ਨਵੰਬਰ ਵਿਚ ਹੀ ਸਰਕਾਰ ਨੇ ਐਲਾਨ ਕੀਤਾ ਸੀ ਕਿ 15 ਜਨਵਰੀ 2021 ਤੋਂ ਦੇਸ਼ ਭਰ ਵਿਚ ਸੋਨੇ ਦੇ ਗਹਿਣਿਆਂ ਅਤੇ ਸ਼ਿਲਪਕਾਰੀ ਦੀ ਸ਼ੁੱਧਤਾ ਲਈ ਹਾਲਮਾਰਕਿੰਗ ਨੂੰ ਲਾਜ਼ਮੀ ਕੀਤਾ ਜਾਵੇਗਾ।

ਸਰਕਾਰ ਨੇ ਜਵੈਲਰਜ਼ ਨੂੰ ਇਕ ਸਾਲ ਤੋਂ ਜ਼ਿਆਦਾ ਸਮਾਂ ਦਿੱਤਾ ਸੀ ਤਾਂ ਜੋ ਉਹ ਹਾਲਮਾਰਕਿੰਗ ਸਿਸਟਮ ਨੂੰ ਅਪਣਾ ਲੈਣ ਅਤੇ ਬਿਊਰੋ ਆਫ ਇੰਡੀਅਨ ਸਟੈਂਡਰਡਸ ਵਿਚ ਰਜਿਸਟਰੇਸ਼ਨ ਕਰਵਾ ਲੈਣ। ਉਹਨਾਂ ਨੂੰ ਤਿੰਨ ਹਾਲਮਾਰਕਡ ਸੋਨਾ ਵੇਚਣ ਦੀ ਹੀ ਇਜਾਜ਼ਤ ਹੋਵੇਗੀ। ਇਹ ਤਿੰਨ ਹਾਲਮਾਰਕ 14,18 ਅਤੇ 22 ਕੈਰੇਟ ਦਾ ਹੋਵੇਗਾ। ਜੇਕਰ ਇਸ ਨਿਯਮ ਦਾ ਪਾਲਣ ਨਹੀਂ ਕੀਤਾ ਜਾਂਦਾ ਤਾਂ ਜਵੈਲਰਜ਼ ਨੂੰ ਜ਼ੁਰਮਾਨਾ ਜਾਂ ਜੇਲ੍ਹ ਹੋ ਸਕਦੀ ਹੈ।

ਆਲ ਇੰਡੀਆ ਜੇਮ ਐਂਡ ਜਵੈਲਰੀ ਡੋਮੈਸਟਿਕ ਕਾਂਊਸਿਲ ਦੇ ਵਾਇਸ ਚੇਅਰਮੈਨ ਅਤੇ ਸੇਨਕੋ ਗੋਲਡ ਡਾਇਮੰਡਸ ਦੇ ਸੀਐਮਡੀ ਸ਼ਾਨਕਰ ਸੇਨ ਨੇ ਦੱਸਿਆ, ‘ਲੌਕਡਾਊਨ ਕਾਰਨ ਜਵੈਲਰਜ਼ ਨੂੰ ਤਿੰਨ ਮਹੀਨੇ ਤੱਕ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ। ਕਾਰੋਬਾਰ ਨੂੰ ਲੀਹ ‘ਤੇ ਲਿਆਉਣ ਲਈ 3 ਤੋਂ 4 ਮਹੀਨੇ ਲੱਗ ਸਕਦੇ ਹਨ। ਅਜਿਹੇ ਵਿਚ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਉਹਨਾਂ ਕੋਲ ਕੁਝ ਅਜਿਹੀ ਜਵੈਲਰੀ ਬਚ ਜਾਵੇਗੀ, ਜਿਨ੍ਹਾਂ ‘ਤੇ ਹਾਲਮਾਰਕਿੰਗ ਨਹੀਂ ਹੋਵੇਗੀ’।