ਇਹਨਾਂ ਦੋ ਕਾਰਨਾਂ ਕਰਕੇ ਵਧੀਆਂ ਸੋਨੇ ਦੀਆਂ ਕੀਮਤਾਂ

ਏਜੰਸੀ

ਖ਼ਬਰਾਂ, ਵਪਾਰ

ਰੁਪਏ ਵਿਚ ਕਮਜ਼ੋਰੀ ਅਤੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਉਛਾਲ ਨਾਲ ਸੋਮਵਾਰ ਨੂੰ ਸੋਨੇ ਦੀਆਂ ਕੀਮਤਾਂ ਵਿਚ ਤੇਜ਼ੀ ਦਰਜ ਕੀਤੀ ਗਈ

Gold

ਨਵੀਂ ਦਿੱਲੀ: ਰੁਪਏ ਵਿਚ ਕਮਜ਼ੋਰੀ ਅਤੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਉਛਾਲ ਨਾਲ ਸੋਮਵਾਰ ਨੂੰ ਸੋਨੇ ਦੀਆਂ ਕੀਮਤਾਂ ਵਿਚ ਤੇਜ਼ੀ ਦਰਜ ਕੀਤੀ ਗਈ। ਦਿੱਲੀ ਸਰਾਫਾ ਬਜ਼ਾਰ ਵਿਚ ਸੋਮਵਾਰ ਨੂੰ ਸੋਨੇ ਦੇ ਭਾਅ 460 ਰੁਪਏ ਵਧ ਕੇ 38,860 ਰੁਪਏ ਪ੍ਰਤੀ ਗ੍ਰਾਮ ਹੋ ਗਏ। ਸੋਮਵਾਰ ਨੂੰ ਚਾਂਦੀ ਦੀ ਕੀਮਤ ਵਿਚ ਵੀ ਉਛਾਲ ਦੇਖਣ ਨੂੰ ਮਿਲਿਆ ਹੈ। ਸੋਮਵਾਰ ਨੂੰ ਚਾਂਦੀ ਵਿਚ 1,096 ਰੁਪਏ ਦਾ ਉਛਾਲ ਆਇਆ ਹੈ, ਜਿਸ ਤੋਂ ਬਾਅਦ ਇਕ ਕਿਲੋ ਚਾਂਦੀ ਦੀ ਕੀਮਤ 47,957 ਰੁਪਏ ਹੋ ਗਈ ਹੈ।

ਐਚਡੀਐਫਸੀ ਸਕਿਉਰਿਟੀਜ਼ ਅਨੁਸਾਰ ਡਾਲਰ ਦੀ ਤੁਲਨਾ ਵਿਚ ਰੁਪਏ ਦੇ ਕਮਜ਼ੋਰ ਹੋਣ ਅਤੇ ਕੱਚੇ ਤੇਲ ਦੀ ਕੀਮਤਾਂ ਵਿਚ ਭਾਰੀ ਵਾਧਾ ਹੋਣ ਦੇ ਕਾਰਨ ਸੋਨੇ ਵਿਚ ਇਹ ਤੇਜ਼ੀ ਦੇਖੀ ਗਈ ਹੈ। ਐਚਡੀਐਫਸੀ ਸਕਿਉਰਿਟੀਜ਼ੀ ਦੇ ਸੀਨੀਅਰ ਐਨਾਲਿਸਟ ਤਪਨ ਪਟੇਲ ਨੇ ਕਿਹਾ ਕਿ ਮਿਡਲ ਈਸਟ ਵਿਚ ਜੀਓਪਾਲਿਟਿਕਲ ਟੈਂਸ਼ਨ ਵਧਣ ਕਾਰਨ ਸੇਫ਼ ਹੇਵਨ ਵਿਚ ਨਿਵੇਸ਼ ਵਧਣ ਨਾਲ ਅੰਤਰਰਾਸ਼ਟਰੀ ਸੋਨੇ ਦੀ ਕੀਮਤ ਵਧੀ ਹੈ। ਉਹਨਾਂ ਨੇ ਕਿਹਾ ਕਿ ਸਾਊਦੀ ਅਰਬ ਦੀ ਕੰਪਨੀ ਸਾਊਦੀ ਅਕਾਮਕੋ ‘ਤੇ ਡਰੋਨ ਹਮਲੇ ਤੋਂ ਬਾਅਦ ਪ੍ਰੋਡਕਸ਼ਨ ਵਿਚ ਕਟੌਤੀ ਨਾਲ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਕੱਚੇ ਤੇਲ ‘ਚ ਜ਼ਬਰਦਸਤ ਉਛਾਲ ਦੇਖਣ ਨੂੰ ਮਿਲਿਆ।

ਸੋਮਵਾਰ ਨੂੰ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਦਾ ਕਾਰਨ ਭਾਰਤੀ ਰੁਪਇਆ ਇਕ ਡਾਲਰ ਦੇ ਮੁਕਾਬਲੇ 68 ਪੈਸੇ ਦੀ ਗਿਰਾਵਟ ਨਾਲ 71.60 ‘ਤੇ ਕਾਰੋਬਾਰ ਕਰ ਰਿਹਾ ਸੀ। ਗਲੋਬਲ ਮਾਰਕਿਟ ਦੀ ਗੱਲ ਕਰੀਏ ਤਾਂ ਨਿਊਯਾਰਕ ਵਿਚ ਸੋਨਾ 1,604 ਡਾਲਰ ਪ੍ਰਤੀ ਔਂਸ ‘ਤੇ ਅਤੇ ਚਾਂਦੀ 17.87 ਡਾਲਰ ਪ੍ਰਤੀ ਔਂਸ ‘ਤੇ ਕਾਰੋਬਾਰ ਕਰ ਰਹੀ ਸੀ।

ਅਸਲੀ ਸੋਨੇ ਦੀ ਪਛਾਣ ਦਾ ਅਸਾਨ ਤਰੀਕਾ

  • ਦੰਦਾਂ ਦਾ ਟੈਸਟ - ਸੋਨੇ ਨੂੰ ਅਪਣੇ ਦੰਦਾਂ ਵਿਚ ਕੁੱਝ ਦੇਰ ਦਬਾ ਕੇ ਰੱਖੋਂ। ਜੇਕਰ ਸੋਨਾ ਅਸਲੀ ਹੋਇਆ ਤਾਂ ਇਸ ‘ਤੇ ਦੰਦਾਂ ਦੇ ਨਿਸ਼ਾਨ ਦਿਖਾਈ ਦੇਣਗੇ।
  • ਪਾਣੀ ਦਾ ਟੈਸਟ- ਇਕ ਹੋਰ ਸਭ ਤੋਂ ਅਸਾਨ ਤਰੀਕਾ ਹੈ ਪਾਣੀ ਟੈਸਟ। ਇਸ ਦੇ ਲਈ ਇਕ ਬਰਤਨ ਵਿਚ 2 ਗਲਾਸ ਪਾਣੀ ਪਾਓ ਅਤੇ ਸੋਨੇ ਨੂੰ ਇਸ ਪਾਣੀ ਵਿਚ ਪਾਓ। ਜੇਕਰ ਸੋਨਾ ਤੈਰਦਾ ਹੈ ਤਾਂ ਉਹ ਅਸਲੀ ਨਹੀਂ ਹੈ। ਜੇਕਰ ਸੋਨਾ ਡੁੱਬ ਜਾਂਦਾ ਹੈ ਤਾਂ ਉਹ ਅਸਲੀ ਹੈ।
  • ਸਿਰਾਮਿਕ ਥਾਲੀ- ਇਸ ਟੈਸਟ ਲਈ ਇਕ ਸਫੈਦ ਸਿਰਾਮਿਕ ਥਾਲੀ ਲਓ। ਸੋਨੇ ਨੂੰ ਉਸ ਥਾਲੀ ‘ਤੇ ਰਗੜੋ। ਜੇਕਰ ਇਸ ਥਾਲੀ’ਤੇ ਕਾਲੇ ਨਿਸ਼ਾਨ ਪਏ ਤਾਂ ਤੁਹਾਡਾ ਸੋਨਾ ਨਕਲੀ ਹੈ ਅਤੇ ਜੇਕਰ ਹਲਕੇ ਸੁਨਿਹਰੇ ਰੰਗ ਦੇ ਨਿਸ਼ਾਨ ਪਏ ਤਾਂ ਸੋਨਾ ਅਸਲੀ ਹੈ।
  • ਚੁੰਬਕ ਟੈਸਟ- ਮਾਹਿਰ ਮੰਨਦੇ ਹਨ ਕਿ ਜੇਕਰ ਸੋਨੇ ‘ਤੇ ਚੁੰਬਕ ਚਿਪਕ ਜਾਂਦੀ ਹੈ ਤਾਂ ਸੋਨਾ ਅਸਲੀ ਨਹੀਂ ਹੈ ਅਤੇ ਜੇਕਰ ਚੁੰਬਕ ਸੋਨੇ ‘ਤੇ ਨਹੀਂ ਚਿਪਕਦੀ ਤਾਂ ਇਹ ਸੋਨਾ ਅਸਲੀ ਹੈ।