ਗਾਹਕਾਂ ਲਈ ਚੰਗੀ ਖ਼ਬਰ ਸੋਨੇ ਤੇ ਚਾਂਦੀ ਦਾ ਘਟਿਆ ਭਾਅ, ਜਾਣੋ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਸੋਮਵਾਰ ਨੂੰ ਸੋਨੇ ਤੇ ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ...

Gold Price

ਨਵੀਂ ਦਿੱਲੀ: ਸੋਮਵਾਰ ਨੂੰ ਸੋਨੇ ਤੇ ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ। ਸਰਾਫਾ ਬਾਜ਼ਾਰ 'ਚ ਮੰਗ ਘੱਟ ਹੋਣ ਨਾਲ ਚੌਥੇ ਕਾਰੋਬਾਰੀ ਦਿਨ ਸੋਨੇ 'ਚ ਗਿਰਾਵਟ ਦਾ ਰੁਖ਼ ਰਿਹਾ। ਸੋਨਾ 200 ਰੁਪਏ ਘੱਟ ਕੇ 39,370 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਜਾ ਪੁੱਜਾ। ਉੱਥੇ ਹੀ, ਚਾਂਦੀ 400 ਰੁਪਏ ਦੀ ਗਿਰਾਵਟ ਨਾਲ 48,100 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਵਿਦੇਸ਼ੀ ਬਾਜ਼ਾਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਉੱਥੇ ਸੋਨੇ ਦੀ ਕੀਮਤ 1506.70 ਡਾਲਰ ਤੋਂ ਵੱਧ ਕੇ 1507.07 ਡਾਲਰ ਪ੍ਰਤੀ ਔਂਸ ਹੋ ਗਈ, ਜਦੋਂ ਕਿ ਚਾਂਦੀ ਹਾਜ਼ਰ 18.16 ਡਾਲਰ ਦੀ ਤੁਲਨਾ 'ਚ 18.07 ਡਾਲਰ ਪ੍ਰਤੀ ਔਂਸ 'ਤੇ ਨਰਮ ਸੀ।

ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ ਭਟੂਰ ਦੀ ਕੀਮਤ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ 39,200 ਰੁਪਏ ਪ੍ਰਤੀ ਦਸ ਗ੍ਰਾਮ ਦਰਜ ਕੀਤੀ ਗਈ। ਪਿਛਲੇ ਹਫਤੇ ਬੁੱਧਵਾਰ ਸੋਨਾ ਸਟੈਂਡਰਡ 40,470 ਰੁਪਏ ਪ੍ਰਤੀ ਦਸ ਗ੍ਰਾਮ ਦੇ ਰਿਕਾਰਡ ਪੱਧਰ 'ਤੇ ਜਾ ਪੁੱਜਾ ਸੀ। ਹਾਲਾਂਕਿ ਪਿਛਲੇ ਚਾਰ ਕਾਰੋਬਾਰੀ ਦਿਨਾਂ 'ਚ ਸੋਨਾ ਤਕਰੀਬਨ 1,000 ਰੁਪਏ ਟੁੱਟ ਚੁੱਕਾ ਹੈ। ਚਾਂਦੀ ਵੀ ਪਿਛਲੇ ਹਫਤੇ 51,600 ਰੁਪਏ ਕਿਲੋਗ੍ਰਾਮ 'ਤੇ ਪੁੱਜ ਗਈ ਸੀ।

ਬਾਜ਼ਾਰ ਮਾਹਰਾਂ ਮੁਤਾਬਕ, ਸੋਨੇ ਦੀ ਕੀਮਤ 'ਚ ਗਿਰਾਵਟ ਫਿਲਹਾਲ ਥੋੜ੍ਹੇ ਸਮੇਂ ਲਈ ਹੈ, ਲੰਮੇ ਸਮੇਂ 'ਚ ਇਸ 'ਚ ਤੇਜ਼ੀ ਦੇਖਣ ਨੂੰ ਮਿਲ ਸਕਦੀ ਹੈ। ਯੂ. ਐੱਸ.-ਚੀਨ ਵਿਚਕਾਰ ਵਪਾਰ ਯੁੱਧ 'ਚ ਨਰਮੀ ਹੁੰਦੀ ਹੈ ਤਾਂ ਇਸ 'ਚ ਕਮਜ਼ੋਰੀ ਦੇਖਣ ਨੂੰ ਮਿਲ ਸਕਦੀ ਹੈ।