ਵਿੱਤ ਮੰਤਰੀ ਨੇ ਆਰਬੀਆਈ ਦੀ ਕੰਜ਼ਿਊਮਰ ਸੈਂਟੀਮੈਂਟ ’ਤੇ ਰਿਪੋਰਟ ਨੂੰ ਨਕਾਰਿਆ 

ਏਜੰਸੀ

ਖ਼ਬਰਾਂ, ਵਪਾਰ

ਅਗਲੇ ਬਜਟ ਵਿਚ ਮਿਡਿਲ ਕਲਾਸ ਨੂ ਰਾਹਤ ਦੀ ਉਮੀਦ ਘਟ  

Next budget nirmala sitharaman rejects report on consumer consumptions

ਨਵੀਂ ਦਿੱਲੀ: ਉਪਭੋਗਤਾ ਖਰਚ ਦੇ 45 ਸਾਲਾਂ ਦੇ ਹੇਠਲੇ ਪੱਧਰ ’ਤੇ ਪਹੁੰਚਣ ਨਾਲ ਜੁੜੀਆਂ ਖ਼ਬਰਾਂ ਅਤੇ ਇਸ ਤੇ ਰਿਪੋਰਟ ਪ੍ਰਕਾਸ਼ਿਤ ਨਾ ਕਰਨ ਦੇ ਸਰਕਾਰ ਦੇ ਫੈਸਲੇ ਤੇ ਸ਼ਨੀਵਾਰ ਨੂੰ ਕੇਂਦਰੀ ਵਿਤ ਮੰਤਰੀ ਨਿਰਮਲਾ ਸੀਤਾਰਮਣ ਨੇ ਚੁੱਪੀ ਤੋੜੀ ਹੈ। ਉਹਨਾਂ ਕਿਹਾ ਕਿ ਡੇਟਾ ਵਿਚ ਗਲਤੀਆਂ ਦੇ ਚਲਦੇ ਸਰਕਾਰ ਨੇ ਉਪਭੋਗਤਾ ਖਰਚ ਨਾਲ ਜੁੜੀਆਂ ਰਿਪੋਰਟਾਂ ਨੂੰ ਜਾਰੀ ਨਾ ਕਰਨ ਦਾ ਫ਼ੈਸਲਾ ਲਿਆ ਹੈ।

ਉਹ ਉਦਯੋਗ ਦੇ ਦਿੱਗਜਾਂ ਨਾਲ ਗੱਲ ਕਰ ਰਹੇ ਹਨ ਜੋ ਕਹਿੰਦੇ ਹਨ ਕਿ ਉਹ ਸਹੀ ਸਮੇਂ 'ਤੇ ਨਿਵੇਸ਼ ਕਰਨਗੇ। ਉਨ੍ਹਾਂ ਕਿਹਾ ਲੋਕ ਕਹਿੰਦੇ ਹਨ ਕਿ ਜ਼ਮੀਨੀ ਪੱਧਰ ’ਤੇ ਟੈਕਸ ਕਟੌਤੀ ਦਾ ਕੋਈ ਅਸਰ ਨਹੀਂ ਹੋਇਆ ਹੈ। ਉਹ 20 ਸਤੰਬਰ ਨੂੰ ਟੈਕਸ ਵਿਚ ਕਟੌਤੀ ਦੀ ਘੋਸ਼ਣਾ ਕੀਤੀ ਹੈ ਅਤੇ ਉਦਯੋਗਾਂ ਨੂੰ ਉਨ੍ਹਾਂ ਦੇ ਨਿਵੇਸ਼ ਦੇ ਫੈਸਲਿਆਂ ਦਾ ਐਲਾਨ ਕਰਨ ਵਿਚ ਸਮਾਂ ਲੱਗੇਗਾ। ਬਹੁਤ ਸਾਰੇ ਸੈਕਟਰਾਂ ਦੇ ਲੋਕ ਮੇਰੇ ਕੋਲ ਆ ਰਹੇ ਹਨ ਅਤੇ ਕਹਿ ਰਹੇ ਹਨ ਕਿ ਉਹ ਹੁਣ ਸੰਕਟ ਵਿਚੋਂ ਬਾਹਰ ਆ ਗਏ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।