ਫੇਸਬੁੱਕ ‘ਤੇ ਆਇਆ ਨਵਾਂ ਫੀਚਰ, ਸਭ ਤੋਂ ਵਧੀਆ ਦੋਸਤਾਂ ਨੂੰ ਦਿਖਾਓ ਸਭ ਤੋਂ ਉਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਆਪਣੇ 2 ਅਰਬ 30 ਕਰੋੜ ਯੂਜਰਜ਼ ਲਈ ਫੇਸਬੁੱਕ ਆਪਣੇ ਨਿਊਜ਼ ਫੀਡ ਵਿੱਚ ਫੇਰਬਦਲ ਕਰ ਰਿਹਾ ਹੈ...

Facebook

ਸੈਨ ਫਰਾਂਸਿਸਕੋ: ਆਪਣੇ 2 ਅਰਬ 30 ਕਰੋੜ ਯੂਜਰਜ਼ ਲਈ ਫੇਸਬੁੱਕ ਆਪਣੇ ਨਿਊਜ਼ ਫੀਡ ਵਿੱਚ ਫੇਰਬਦਲ ਕਰ ਰਿਹਾ ਹੈ। ਇਸ ਫੇਰਬਦਲ ਦੇ ਅਧੀਨ ਯੂਜਰਜ਼ ਉਨ੍ਹਾਂ ਦੋਸਤਾਂ ਨੂੰ ਵੇਖ ਸਕਣਗੇ, ਜਿਨ੍ਹਾਂ ਨੂੰ ਉਹ ਸਭ ਤੋਂ ਜ਼ਿਆਦਾ ਵੇਖਣਾ ਚਾਹੁੰਦੇ ਹਨ ਅਤੇ ਉਨ੍ਹਾਂ ਲਿੰਕ ਨੂੰ ਵੇਖ ਪਾਉਣਗੇ ਜੋ ਪਲੇਟਫਾਰਮ ਵਿੱਚ ਸਭ ਤੋਂ ਜ਼ਿਆਦਾ ਉਪਯੋਗ ਵਿਚ ਆਉਂਦੇ ਹਨ। ਫੇਸਬੁਕ ਨੇ ਉਨ੍ਹਾਂ ਪੋਸਟਾਂ ਦੇ ਬਾਰੇ ‘ਚ ਅਤੇ ਜ਼ਿਆਦਾ ਜਾਣਕਾਰੀ ਪ੍ਰਾਪਤ ਕਰਨ ਲਈ ਸਰਵੇਖਣ ਕੀਤਾ, ਜਿਨ੍ਹਾਂ ਨੂੰ ਲੋਕ ਵੇਖਣਾ ਚਾਹੁੰਦੇ ਹਨ ਅਤੇ ਉਹ ਉਨ੍ਹਾਂ ਨੂੰ ਕਿਸੇ ਮਾਧਿਅਮ ਨਾਲ ਵੇਖਣਾ ਚਾਹੁੰਦੇ ਹੋ।

ਸੋਸ਼ਲ ਮੀਡੀਆ ਦੀ ਦਿੱਗਜ਼ ਕੰਪਨੀ ਨੇ ਇੱਕ ਬਲਾਗ ਪੋਸਟ ਵਿੱਚ ਕਿਹਾ, ਅਸੀਂ ਆਪਣੇ ਵੱਲੋਂ ਕੀਤੇ ਗਏ ਸਰਵੇਖਣਾਂ ਦੇ ਆਧਾਰ ‘ਤੇ ਦੋ ਰੈਂਕਿੰਗ ਅਪਡੇਟ ਦਾ ਐਲਾਨ ਕਰ ਰਹੇ ਹਾਂ। ਇੱਕ ਉਨ੍ਹਾਂ ਦੋਸਤਾਂ ਨੂੰ ਅਗੇਤ ਦਿੰਦਾ ਹੈ ਜਿਨ੍ਹਾਂ ਨੂੰ ਕੋਈ ਵਿਅਕਤੀ ਸਭ ਤੋਂ ਜ਼ਿਆਦਾ ਸੁਣਨਾ ਚਾਹੁੰਦਾ ਹੈ ਅਤੇ ਦੂਜਾ ਉਨ੍ਹਾਂ ਤਰਜੀਹਾਂ ਦਿੰਦਾ ਹੈ ਜਿਨ੍ਹਾਂ ਨੂੰ ਕੋਈ ਵਿਅਕਤੀ ਸਭ ਤੋਂ ਸਾਰਥਕ ਸਮਝ ਸਕਦਾ ਹੈ। ਉਦਾਹਰਣ ਲਈ ਜੇਕਰ ਕਿਸੇ ਨੂੰ ਇੱਕ ਹੀ ਫੋਟੋ ਵਿੱਚ ਟੈਗ ਕੀਤਾ ਜਾ ਰਿਹਾ ਹੈ, ਉਹ ਇੱਕ ਹੀ ਪੋਸਟ ‘ਤੇ ਲਗਾਤਾਰ ਪ੍ਰਤੀਕ੍ਰਿਆ ਅਤੇ ਟਿੱਪਣੀ ਕਰ ਰਿਹਾ ਹੈ।