ਫ਼ੇਸਬੁੱਕ ਨੇ ਨਫ਼ਰਤ ਨੂੰ ਹੱਲਾਸ਼ੇਰੀ ਦੇਣ ਵਾਲੇ ਲੋਕਾਂ ਨੂੰ 'ਖਤਰਨਾਕ ਵਿਅਕਤੀਆਂ' ਦੀ ਸੂਚੀ 'ਚ ਪਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਲੁਈ ਫਰਾਖਾਨ, ਐਲੇਕਸ ਜੋਨਸ ਤੇ ਹੋਰ ਕੱਟੜਵਾਦੀਆਂ ਨੂੰ ਕੀਤਾ ਬੈਨ 

Facebook bans 'dangerous individuals'

ਸਾਨ ਫ੍ਰਾਂਸਿਸਕੋ : ਨਫਰਤ ਤੇ ਕੱਟੜਤਾ ਨੂੰ ਹੱਲਾਸ਼ੇਰੀ ਦੇਣ ਵਾਲੀਆਂ ਪੋਸਟਾਂ ਵਿਰੁਧ ਕਾਰਵਾਈ ਨੂੰ ਲੈ ਕੇ ਕਈ ਸਾਲਾਂ ਤਕ ਦਬਾਅ 'ਚ ਰਹਿਣ ਤੋਂ ਬਾਅਦ ਸੋਸ਼ਲ ਨੈੱਟਵਰਕਿੰਗ ਸਾਈਟ ਫ਼ੇਸਬੁੱਕ ਨੇ ਲੁਈ ਫਰਾਖਾਨ, ਐਲੇਕਸ ਜੋਨਸ ਤੇ ਹੋਰ ਕੱਟੜਵਾਦੀਆਂ 'ਤੇ ਪਾਬੰਦੀ ਲਗਾ  ਦਿਤਾ ਹੈ। ਫ਼ੇਸਬੁੱਕ ਦਾ ਕਹਿਣਾ ਹੈ ਕਿ ਉਨ੍ਹਾਂ ਲੋਕਾਂ ਨੇ ਕੰਪਨੀ ਦੇ 'ਖਤਰਨਾਕ ਵਿਅਕਤੀਆਂ' 'ਤੇ ਪਾਬੰਦੀ ਦਾ ਉਲੰਘਣ ਕੀਤਾ ਸੀ। 

ਕੰਪਨੀ ਨੇ ਜੋਨਸ ਦੀ ਸਾਈਟ ਇਨਫੋਵਾਰਸ ਦੇ ਨਾਲ-ਨਾਲ ਖੱਬੇ ਪੱਖੀ ਵਿਚਾਰਧਾਰਾ ਵਾਲੇ ਪਾਲ ਨੇਹਲੇਨ, ਮਿਲੋ ਯਿਆਨੋਪੂਲਸ, ਪਾਲ ਜੋਸਫ ਵਾਟਸਨ ਤੇ ਲੌਰਾ ਲੂਮਰ ਨੂੰ ਵੀ ਬੈਨ ਕੀਤਾ, ਜੋ ਅਕਸਰ ਸਾਜ਼ਿਸ਼ ਭਰੇ ਸਿਧਾਂਤਾਂ ਵਾਲੇ ਪੋਸਟ ਕਰਦੇ ਸਨ। ਇਹ ਪਾਬੰਦੀਆਂ ਫੇਸਬੁਕ ਦੀ ਮੁੱਖ ਸੇਵਾ ਤੇ ਇੰਸਟਾਗ੍ਰਾਮ ਦੋਵਾਂ 'ਤੇ ਲਾਗੂ ਹੋਣਗੀਆਂ ਤੇ ਇਸ ਦੇ ਫੈਨ ਪੇਜ ਤੇ ਹੋਰ ਸਬੰਧਿਤ ਖਾਤਿਆਂ 'ਤੇ ਲਾਗੂ ਹੋਣਗੇ। ਫੇਸਬੁੱਕ ਨੇ ਇਹ ਕਦਮ ਨਫ਼ਰਤ ਫੈਲਾਉਣ ਵਾਲੇ ਤੇ ਨਸਲੀ ਭਾਵਨਾ ਨੂੰ ਭੜਕਾਉਣ ਵਾਲੀ ਇਤਰਾਜ਼ਯੋਗ ਸਮੱਗਰੀ ਨੂੰ ਉਤਸ਼ਾਹਿਤ ਕਰਨ ਵਾਲੇ ਸਮੂਹਾਂ ਤੇ ਲੋਕਾਂ ਨੂੰ ਹਟਾਉਣ ਦੀਆਂ ਅਪਣੀਆਂ ਕੋਸ਼ਿਸ਼ਾਂ ਦੇ ਤਹਿਤ ਚੁੱਕਿਆ ਹੈ।

ਸਰਦਨ ਪਾਰਟੀ ਲਾਅ ਸੈਂਟਰ ਦੇ ਮੁੱਖ ਰਿਸਰਚ ਮਾਹਰ ਕੀਗਨ ਹੈਂਕਸ ਨੇ ਕਿਹਾ ਕਿ ਸਾਨੂੰ ਪਤਾ ਹੈ ਕਿ ਹੁਣ ਵੀ ਚਿੱਟੇ ਯਹੂਦੀਵਾਦੀ ਤੇ ਹੋਰ ਕੱਟੜਪੰਥੀ ਮੌਜੂਦ ਹਨ ਜੋ ਨਫਰਤ ਫੈਲਾਉਣ ਤੇ ਕੱਟੜਤਾ ਨੂੰ ਹੱਲਾਸ਼ੇਰੀ ਦੇਣ ਲਈ ਦੋਵਾਂ ਮੰਚਾਂ ਦਾ ਸਰਗਰਮ ਰੂਪ ਨਾਲ ਇਸਤੇਮਾਲ ਕਰ ਰਹੇ ਹਨ। ਫੇਸਬੁਕ ਦੇ ਸਾਬਕਾ ਅਧਿਕਾਰੀ ਤੇ ਹਾਵਰਡ ਦੇ ਇੰਟਰਨੈੱਟ ਨੀਤੀ ਮਾਹਰ ਦੀਪਾਯਨ ਘੋਸ਼ ਨੇ ਕਿਹਾ ਕਿ ਇਹ ਬੈਨ ਕੋਈ ਸਖ਼ਤ ਕਦਮ ਨਹੀਂ ਹੈ ਕਿਉਂਕਿ ਫੇਸਬੁੱਕ ਸਿਰਫ਼ ਇਸ ਨੂੰ ਦਰਸ਼ਾਉਂਦਾ ਹੋਇਆ ਲੱਗ ਰਿਹਾ ਹੈ ਕੇ ਉਹ ਅਪਣੀ ਮੌਜੂਦਾ ਨੀਤੀ ਨੂੰ ਸਿਰਫ਼ ਪੁਖ਼ਤਾ ਕਰ ਰਿਹਾ ਹੈ।