ਸੋਨੇ-ਚਾਂਦੀ ਦੀਆਂ ਕੀਮਤਾਂ ਵਿਚ ਜ਼ੋਰਦਾਰ ਤੇਜ਼ੀ, ਜਾਣੋ ਅੱਜ ਦੇ Rate

ਏਜੰਸੀ

ਖ਼ਬਰਾਂ, ਵਪਾਰ

ਸੋਮਵਾਰ ਨੂੰ ਬਜ਼ਾਰ ਖੁੱਲ੍ਹਦੇ ਹੀ ਸੋਨੇ ਦੀਆਂ ਕੀਮਤਾਂ ਵਿਚ ਤੇਜ਼ੀ ਦਰਜ ਕੀਤੀ ਗਈ।

Photo

ਨਵੀਂ ਦਿੱਲੀ: ਸੋਮਵਾਰ ਨੂੰ ਬਜ਼ਾਰ ਖੁੱਲ੍ਹਦੇ ਹੀ ਸੋਨੇ ਦੀਆਂ ਕੀਮਤਾਂ ਵਿਚ ਤੇਜ਼ੀ ਦਰਜ ਕੀਤੀ ਗਈ। ਸਵੇਰ ਸਮੇਂ ਸੋਨਾ ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ 321.00 ਰੁਪਏ ਦੀ ਤੇਜ਼ੀ ਨਾਲ 47702.00 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰ ਰਿਹਾ ਸੀ। ਸੋਨਾ  47,659.00 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ 'ਤੇ ਖੁੱਲ੍ਹਿਆ।

MCX 'ਤੇ ਚਾਂਦੀ 1,344.00 ਰੁਪਏ ਦੀ ਤੇਜ਼ੀ ਨਾਲ 48062.00 ਰੁਪਏ ਪ੍ਰਤੀ ਕਿਲੋ 'ਤੇ ਕਾਰੋਬਾਰ ਕਰ ਰਹੀ ਸੀ। ਸੋਨੇ ਦੀ ਕੀਮਤ ਫਿਲਹਾਲ਼ 46 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਚੁੱਕੀ ਹੈ। ਅੰਤਰਰਾਸ਼ਟਰੀ ਮਾਰਕਿਟ ਅਨੁਸਾਰ 2021 ਤੱਕ ਸੋਨੇ ਦੀ ਕੀਮਤ 80 ਹਜ਼ਾਰ ਪ੍ਰਤੀ 10 ਗ੍ਰਾਮ ਤੱਕ ਪਹੁੰਚ ਸਕਦੀ ਹੈ।

ਬੈਂਕ ਆਫ ਅਮਰੀਕਾ ਸਕਿਓਰਿਟੀਜ਼ ਦੇ ਵਿਸ਼ਲੇਸ਼ਕ ਨੇ ਅਨੁਮਾਨ ਜਤਾਇਆ ਹੈ ਕਿ 2021 ਦੇ ਅੰਤ ਤੱਕ ਅੰਤਰਰਾਸ਼ਟਰੀ ਬਜ਼ਾਰਾਂ ਵਿਚ ਸੋਨੇ ਦੀ ਕੀਮਤ 3000 ਡਾਲਰ ਪ੍ਰਤੀ ਔਂਸ ਤੱਕ ਜਾ ਸਕਦੀ ਹੈ। 3000 ਡਾਲਰ ਨੂੰ ਜੇਕਰ ਅੱਜ ਦੇ ਭਾਰਤੀ ਰੁਪਏ ਵਿਚ ਦੇਖਿਆ ਜਾਵੇ ਤਾਂ ਇਹ ਰਾਸ਼ੀ 2,28,855 ਰੁਪਏ ਹੈ।

ਅੰਤਰਾਰਸ਼ਟੀ ਬਜ਼ਾਰ ਵਿਚ ਸੋਨੇ ਦੀ ਕੀਮਤ ਔਂਸ ਦੇ ਹਿਸਾਬ ਨਾਲ ਤੈਅ ਹੁੰਦੀ ਹੈ। ਇਕ ਔਂਸ ਵਿਚ 28.34 ਗ੍ਰਾਮ ਵਜ਼ਨ ਹੁੰਦਾ ਹੈ। ਅਜਿਹੇ ਵਿਚ ਇਕ ਗ੍ਰਾਮ ਸੋਨੇ ਦੀ ਕੀਮਤ 8075 ਰੁਪਏ ਹੁੰਦੀ ਹੈ। ਇਸ ਦਰ ਨਾਲ 10 ਗ੍ਰਾਮ ਸੋਨੇ ਦੀ ਕੀਮਤ, 80750 ਰੁਪਏ ਹੁੰਦੀ ਹੈ।

ਕੋਰੋਨਾ ਵਾਇਰਸ ਦੇ ਕਹਿਰ ਨਾਲ ਵਿੱਤੀ ਬਾਜ਼ਾਰ ਦਾ ਹਾਲ ਬੇਹਾਲ ਹੈ। ਹਾਲਾਂਕਿ ਜਾਣਕਾਰ ਵਾਰ-ਵਾਰ ਸੋਨੇ ਦੀਆਂ ਕੀਮਤਾਂ ਦੇ ਵਧਣ ਦੀ ਸਿਫਾਰਸ਼ ਕਰ ਰਹੇ ਹਨ। ਉਹਨਾਂ ਦਾ ਤਰਕ ਹੈ ਕਿ ਦੇਸ਼-ਦੁਨੀਆ ਵਿਚ ਜਦੋਂ ਆਰਥਕ ਸੰਕਟ ਆਇਆ ਹੈ ਤਾਂ ਨਿਵੇਸ਼ਕਾਂ ਲਈ ਪਹਿਲੀ ਪਸੰਦ ਸੋਨਾ ਹੀ ਬਣਿਆ ਹੈ।