ਸੈਂਸੈਕਸ 12 ਅੰਕਾਂ ਦੀ ਤੇਜ਼ੀ ਨਾਲ ਬੰਦ, ਨਿਫ਼ਟੀ ਰਿਹਾ 10,900 ਦੇ ਪਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਦਿਨ ਭਰ ਲਾਲ ਨਿਸ਼ਾਨ 'ਚ ਕਾਰੋਬਾਰ ਕਰਨ ਦੇ ਬਾਅਦ ਅੰਤਿਮ ਸਮੇਂ 'ਚ ਲਿਵਾਲੀ ਦੇ ਚੱਲਦੇ ਭਾਰਤੀ ਸ਼ੇਅਰ ਬਾਜ਼ਾਰ ਕਾਰੋਬਾਰੀ ਹਫਤੇ ਦੇ ਆਖਰੀ ਦਿਨ ਹਰੇ ਨਿਸ਼ਾਨ 'ਚ....

Sensex Nifty

ਨਵੀਂ ਦਿੱਲੀ, 19 ਜਨਵਰੀ : ਦਿਨ ਭਰ ਲਾਲ ਨਿਸ਼ਾਨ 'ਚ ਕਾਰੋਬਾਰ ਕਰਨ ਦੇ ਬਾਅਦ ਅੰਤਿਮ ਸਮੇਂ 'ਚ ਲਿਵਾਲੀ ਦੇ ਚੱਲਦੇ ਭਾਰਤੀ ਸ਼ੇਅਰ ਬਾਜ਼ਾਰ ਕਾਰੋਬਾਰੀ ਹਫਤੇ ਦੇ ਆਖਰੀ ਦਿਨ ਹਰੇ ਨਿਸ਼ਾਨ 'ਚ ਬੰਦ ਹੋਣ 'ਚ ਕਾਮਯਾਬ ਰਹੇ। ਬੰਬਈ ਸਟਾਕ ਐਕਸਚੇਂਜ ਦਾ ਬੀ.ਐੱਸ.ਆਈ. 12.53 ਅੰਕਾਂ ਦੀ ਗਿਰਾਵਟ ਦੇ ਨਾਲ 36386 ਅੰਕਾਂ 'ਤੇ ਬੰਦ ਰਹਿਣ 'ਚ ਕਾਮਯਾਬ ਰਿਹਾ।

ਸੈਂਸੈਕਸ 'ਚ ਦਿਨ ਭਰ 'ਚ ਕਾਰੋਬਾਰ 36,224 ਘੱਟੋ-ਘੱਟ ਪੱਧਰ ਰਿਹਾ, ਜਦੋਂਕਿ 36438 ਉੱਚਤਮ ਪੱਧਰ ਰਿਹਾ। ਬੀ.ਐੱਸ.ਈ. 'ਚ ਐਨਰਜ਼ੀ, ਆਈ.ਟੀ. ਅਤੇ ਆਇਲ ਐਂਡ ਗੈਸ ਨੂੰ ਛੱਡ ਕੇ ਸਾਰੇ ਸੈਕਟੋਰੀਅਲ ਇੰਡੈਕਸ ਲਾਲ ਨਿਸ਼ਾਨ 'ਚ ਬੰਦ ਹੋਏ। ਬੀ.ਐੱਸ.ਈ. ਮਿਡਕੈਪ ਅੰਕਾਂ ਦੀ ਗਿਰਾਵਟ ਦੇ ਨਾਲ 15023 ਅੰਕਾਂ 'ਤੇ ਬੰਦ ਹੋਇਆ ਹੈ ਜਦੋਂਕਿ ਸਮਾਲਕੈਪ 106 ਅੰਕਾਂ ਦੇ ਨਾਲ 14,504 ਅੰਕਾਂ 'ਤੇ ਬੰਦ ਹੋਇਆ ਹੈ।