ਸ਼ੇਅਰ ਬਾਜ਼ਾਰ 'ਚ ਵੱਡੀ ਗਿਰਾਵਟ, ਸੈਂਸੈਕਸ 570 ਅੰਕ ਡਿੱਗ ਕੇ ਹੋਇਆ ਬੰਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਬੁੱਧਵਾਰ ਨੂੰ ਰਿਜ਼ਰਵ ਬੈਂਕ ਦੁਆਰਾ ਵਿਆਜ ਦਰਾਂ ਰੱਖੇ ਜਾਣ ਤੋਂ ਬਾਅਦ ਵੀਰਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਵਿਚ ਭਾਰੀ ਗਿਰਾਵਟ ਨਜ਼ਰ ਆਈ ਹੈ। ਸਵੇਰੇ 300 ਅੰਕਾਂ ਦੀ ...

market share

ਮੁੰਬਈ (ਪੀਟੀਆਈ) :- ਬੁੱਧਵਾਰ ਨੂੰ ਰਿਜ਼ਰਵ ਬੈਂਕ ਦੁਆਰਾ ਵਿਆਜ ਦਰਾਂ ਰੱਖੇ ਜਾਣ ਤੋਂ ਬਾਅਦ ਵੀਰਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਵਿਚ ਭਾਰੀ ਗਿਰਾਵਟ ਨਜ਼ਰ ਆਈ ਹੈ। ਸਵੇਰੇ 300 ਅੰਕਾਂ ਦੀ ਕਮਜ਼ੋਰੀ ਦੇ ਨਾਲ ਖੁੱਲੇ ਬਾਜ਼ਾਰ ਨੇ ਦਿਨ ਦੇ ਅੰਤ ਵਿਚ ਵੱਡਾ ਗੋਤਾ ਲਗਾਇਆ ਅਤੇ 570 ਅੰਕ ਟੁੱਟ ਕੇ 35,312 ਦੇ ਪੱਧਰ 'ਤੇ ਬੰਦ ਹੋਇਆ। ਉਥੇ ਹੀ ਨਿਫਟੀ 181 ਅੰਕ ਟੁੱਟ ਕੇ 10,601 ਦੇ ਪੱਧਰ ਉੱਤੇ ਬੰਦ ਹੋਇਆ। 

ਮੈਟਲ ਅਤੇ ਰਿਆਲਿਟੀ ਵਿਚ ਗਿਰਾਵਟ : ਜੇਕਰ ਸੈਕਟੋਰੀਅਲ ਇੰਡੈਕਸ ਦੀ ਗੱਲ ਕਰੀਏ ਤਾਂ ਨਿਫਟੀ ਆਟੋ 0.81 ਫੀਸਦੀ ਗਿਰਾਵਟ, ਨਿਫਟੀ ਵਿੱਤ ਸਰਵਿਸ 0.71 ਫ਼ੀ ਸਦੀ ਗਿਰਾਵਟ, ਨਿਫਟੀ ਐਫਐਮਸੀਜੀ 0.82 ਫ਼ੀ ਸਦੀ ਗਿਰਾਵਟ, ਨਿਫਟੀ ਆਈਟੀ 0.16 ਫ਼ੀ ਸਦੀ ਦੀ ਤੇਜੀ, ਨਿਫਟੀ ਮੇਟਲ 1.75 ਫੀਸਦੀ ਗਿਰਾਵਟ, ਨਿਫਟੀ ਫਾਰਮਾ 0.29 ਫ਼ੀਸ ਦੀ ਦੀ ਤੇਜੀ ਅਤੇ ਨਿਫਟੀ ਰਿਆਲਿਟੀ 1.06 ਫ਼ੀ ਸਦੀ ਗਿਰਾਵਟ ਦੇ ਨਾਲ ਕੰਮ-ਕਾਜ ਕਰ ਰਿਹਾ ਹੈ। 

ਸੰਸਾਰਿਕ ਬਾਜ਼ਾਰਾਂ ਦਾ ਹਾਲ : ਅੱਜ ਪ੍ਰਮੁੱਖ ਏਸ਼ੀਆਈ ਬਾਜ਼ਾਰਾਂ ਨੇ ਸੁਸਤ ਸ਼ੁਰੂਆਤ ਕੀਤੀ ਹੈ। ਦਿਨ ਦੇ 9 ਵਜੇ ਜਾਪਾਨ ਦਾ ਨਿੱਕੇਈ 1.84 ਫ਼ੀ ਸਦੀ ਗਿਰਾਵਟ ਦੇ ਨਾਲ 21514 ਉੱਤੇ, ਚੀਨ ਦਾ ਸ਼ਾਂਘਾਈ 1.46 ਫੀਸਦੀ ਗਿਰਾਵਟ ਦੇ ਨਾਲ 2611 'ਤੇ,  ਹੈਂਗਸੇਂਗ 2.84 ਫ਼ੀ ਸਦੀ ਗਿਰਾਵਟ ਦੇ ਨਾਲ 26058 'ਤੇ ਅਤੇ ਤਾਇਵਾਨ ਦਾ ਕਾਸਪੀ 1.28 ਫ਼ੀ ਸਦੀ ਗਿਰਾਵਟ ਦੇ ਨਾਲ 2074 'ਤੇ ਕੰਮ-ਕਾਜ ਕਰ ਰਿਹਾ ਹੈ, ਉਥੇ ਹੀ ਜੇਕਰ ਅਮਰੀਕਾ ਦੇ ਬਾਜ਼ਾਰ ਦੀ ਗੱਲ ਕਰੀਏ ਤਾਂ ਗੁਜ਼ਰੇ ਦਿਨ ਡਾਓ ਜੋਂਸ 3.10 ਫ਼ੀ ਸਦੀ ਗਿਰਾਵਟ ਦੇ ਨਾਲ 25027 ਉੱਤੇ, ਸਟੈਂਡਰਡ ਐਂਡ ਪੁਅਰਸ 3.24 ਫ਼ੀ ਸਦੀ ਗਿਰਾਵਟ ਦੇ ਨਾਲ 2700 'ਤੇ ਅਤੇ ਨੈਸਡੈਕ 7158 ਉੱਤੇ ਸਪਾਟ ਬੰਦ ਹੋਇਆ।