Petrol-Diesel Price: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਭਾਰੀ ਗਿਰਾਵਟ, ਜਾਣੋ ਅਪਣੇ ਸ਼ਹਿਰ ਦੇ ਰੇਟ!
ਇੰਡੀਅਨ ਆਇਲ ਦੀ ਵੈਬਸਾਈਟ ਮੁਤਾਬਕ ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਨੱਈ ਵਿਚ...
ਨਵੀਂ ਦਿੱਲੀ: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਚੌਥੇ ਦਿਨ ਵੀ ਗਿਰਾਵਟ ਆਈ ਹੈ। ਐਤਵਾਰ ਨੂੰ ਪੈਟਰੋਲ-ਡੀਜ਼ਲ ਦੀ ਕੀਮਤ ਵਿਚ ਭਾਰੀ ਕਟੌਤੀ ਹੋਈ ਹੈ। ਅੱਜ ਇਕ ਲੀਟਰ ਪੈਟਰੋਲ ਦੀ ਕੀਮਤ 17 ਪੈਸੇ ਘਟ ਹੋਈ ਹੈ ਜਦਕਿ ਇਕ ਲੀਟਰ ਡੀਜ਼ਲ 16 ਪੈਸੇ ਸਸਤਾ ਹੋਇਆ ਹੈ। ਇਸ ਕਟੌਤੀ ਤੋਂ ਬਾਅਦ ਰਾਜਧਾਨੀ ਦਿੱਲੀ ਵਿਚ ਇਕ ਲੀਟਰ ਪੈਟਰੋਲ ਦੀ ਕੀਮਤ 75.09 ਰੁਪਏ ਹੋ ਗਈ ਹੈ ਅਤੇ ਇਕ ਲੀਟਰ ਡੀਜ਼ਲ ਲਈ 68.45 ਰੁਪਏ ਦੇਣੇ ਪੈਣਗੇ।
ਇੰਡੀਅਨ ਆਇਲ ਦੀ ਵੈਬਸਾਈਟ ਮੁਤਾਬਕ ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਨੱਈ ਵਿਚ ਪੈਟਰੋਲ ਦੀ ਕੀਮਤ ਵਧ ਕੇ ਕ੍ਰਮਵਾਰ: 75.09 ਰੁਪਏ, 77.68 ਰੁਪਏ, 80.68 ਰੁਪਏ ਅਤੇ 78.02 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਚਾਰੇ ਮਹਾਸਾਗਰਾਂ ਵਿਚ ਡੀਜ਼ਲ ਦੀ ਕੀਮਤ ਵੀ ਵਧ ਕੇ ਕ੍ਰਮਵਾਰ: 68.45 ਰੁਪਏ, 70.81 ਰੁਪਏ, 71.78 ਰੁਪਏ ਅਤੇ 72.34 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਪੈਟਰੋਲ-ਡੀਜ਼ਲ ਦੀ ਕੀਮਤ ਹਰ ਦਿਨ ਘਟਦੀ ਵਧਦੀ ਰਹਿੰਦੀ ਹੈ।
ਪੈਟਰੋਲ-ਡੀਜ਼ਲ ਦੀ ਨਵੀਂ ਕੀਮਤ ਸਵੇਰੇ 6 ਵਜੇ ਤੋਂ ਲਾਗੂ ਹੋ ਜਾਂਦੀ ਹੈ। ਇਹਨਾਂ ਦੀ ਕੀਮਤ ਵਿਚ ਐਕਸਾਈਜ਼ ਡਿਊਟੀ, ਡੀਲਰ ਕਮਿਸ਼ਨ ਸਭ ਕੁੱਝ ਜੋੜਨ ਤੋਂ ਬਾਅਦ ਇਸ ਦੀ ਕੀਮਤ ਲਗਭਗ ਦੁਗਣੀ ਹੋ ਜਾਂਦੀ ਹੈ। ਅਮਰੀਕਾ-ਈਰਾਨ ਦੇ ਵਿਚਕਾਰ ਤਣਾਅ ਦਾ ਅਸਰ ਸੋਮਵਾਰ ਨੂੰ ਵੀ ਪੈਟਰੋਲ ਅਤੇ ਡੀਜ਼ਲ ਦੀ ਕੀਮਤ 'ਤੇ ਪਇਆ। ਉੱਧਰ ਭਾਰਤ 'ਚ ਅੱਜ ਪੈਟਰੋਲ ਤੇ ਡੀਜ਼ਲ ਦੇ ਭਾਅ ਪਿਛਲੇ 6 ਦਿਨਾਂ ਤੋਂ ਲਗਾਤਾਰ ਵਧ ਰਹੇ ਹਨ।
ਅੱਜ ਪੂਰੇ ਦੇਸ਼ 'ਚ ਪੈਟਰੋਲ 'ਚ ਭਾਅ 5 ਪੈਸੇ ਅਤੇ ਡੀਜ਼ਲ ਦੇ ਭਾਅ 11 ਪੈਸੇ ਵਧ ਗਏ ਹਨ। ਕੱਲ ਪੈਟਰੋਲ ਦੇ ਭਾਅ 15 ਪੈਸੇ ਅਤੇ ਡੀਜ਼ਲ ਦੇ ਭਾਅ 17 ਪੈਸੇ ਵਧ ਗਏ ਸਨ। ਮੰਗਲਵਾਰ ਭਾਵ ਅੱਜ 7 ਜਨਵਰੀ ਨੂੰ ਦਿੱਲੀ 'ਚ ਪੈਟਰੋਲ ਅਤੇ ਡੀਜ਼ਲ ਦੋਵਾਂ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ। ਪੈਟਰੋਲ ਦੇ ਭਾਅ ਕੱਲ ਦੇ ਮੁਕਾਬਲੇ 5 ਪੈਸੇ ਵਧ ਕੇ 75.74 ਰੁਪਏ ਪ੍ਰਤੀ ਲੀਟਰ ਪਹੁੰਚ ਗਿਆ ਹੈ। ਡੀਜ਼ਲ ਦੇ ਭਾਅ ਕੱਲ ਦੇ ਮੁਕਾਬਲੇ 11 ਪੈਸੇ ਵਧ ਕੇ 68.79 ਰੁਪਏ ਪ੍ਰਤੀ ਲੀਟਰ ਹੋ ਗਈ ਸੀ।
ਇਸ ਤਰ੍ਹਾਂ ਮੁੰਬਈ 'ਚ ਵੀ ਪੈਟਰੋਲ ਅਤੇ ਡੀਜ਼ਲ ਦੇ ਭਾਅ 'ਚ ਵਾਧਾ ਹੋ ਗਿਆ ਸੀ। ਮੁੰਬਈ 'ਚ ਪੈਟਰੋਲ ਦੇ ਭਾਅ 5 ਪੈਸੇ ਵਧ ਕੇ 81.33 ਰੁਪਏ ਪ੍ਰਤੀ ਅਤੇ ਡੀਜ਼ਲ ਦੇ ਭਾਅ 12 ਪੈਸੇ ਵਧ ਕੇ 72.14 ਰੁਪਏ ਪ੍ਰਤੀ ਲੀਟਰ ਹੋ ਗਏ ਹਨ। ਇੰਝ ਹੀ ਕੋਲਕਾਤਾ 'ਚ ਵੀ ਪੈਟਰੋਲ ਅਤੇ ਡੀਜ਼ਲ ਦੇ ਭਾਅ 'ਚ ਵਾਧਾ ਹੋ ਗਿਆ ਹੈ। ਪੈਟਰੋਲ ਦੀ ਕੀਮਤ 5 ਪੈਸੇ ਵਧ ਕੇ 78.33 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 11 ਪੈਸੇ ਵਧ ਕੇ 71.15 ਰੁਪਏ ਪ੍ਰਤੀ ਲੀਟਰ ਹੈ।
ਚੇਨਈ 'ਚ ਵੀ ਪੈਟਰੋਲ-ਡੀਜ਼ਲ ਦੀ ਕੀਮਤ 'ਚ ਵਾਧਾ ਹੋਇਆ ਹੈ। ਪੈਟਰੋਲ ਦੀ ਕੀਮਤ 5 ਪੈਸੇ ਵਧ ਕੇ 78.69 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 11 ਪੈਸੇ ਵਧ ਕੇ 72.69 ਰੁਪਏ ਪ੍ਰਤੀ ਲੀਟਰ ਹੈ। ਦੱਸ ਦੇਈਏ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੀ ਹਰ ਦਿਨ ਸਮੀਖਿਆ ਹੁੰਦੀ ਹੈ। ਸਵੇਰੇ 6 ਵਜੇ ਨਵੀਂਆਂ ਕੀਮਤਾਂ ਜਾਰੀ ਕੀਤੀਆਂ ਜਾਂਦੀਆਂ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।