ਭਾਰਤ ਦੀਆਂ ਊਰਜਾ ਲੋੜਾਂ ਪੂਰੀਆਂ ਕਰਨ ਲਈ ਤਿਆਰ ਹੈ ਈਰਾਨ

ਏਜੰਸੀ

ਖ਼ਬਰਾਂ, ਵਪਾਰ

ਭਾਰਤ ਵਿਚ ਈਰਾਨ ਦੇ ਰਾਜਦੂਤ ਨੇ ਕਿਹਾ ਕਿ ਜੇਕਰ ਦੋਵੇਂ ਦੇਸ਼ ਰੁਪਏ-ਰਿਆਲ ਵਪਾਰ ਮੁੜ ਸ਼ੁਰੂ ਕਰਦੇ ਹਨ ਤਾਂ ਦੁਵੱਲਾ ਵਪਾਰ 30 ਅਰਬ ਡਾਲਰ ਤੱਕ ਪਹੁੰਚ ਸਕਦਾ ਹੈ।

Iran ready to meet India's energy needs

 

ਮੁੰਬਈ: ਭਾਰਤ ਵਿਚ ਈਰਾਨ ਦੇ ਰਾਜਦੂਤ ਅਲੀ ਚੇਗੇਨੀ ਨੇ ਭਾਰਤ ਨੂੰ ਊਰਜਾ ਲੋੜਾਂ ਪੂਰੀਆਂ ਕਰਨ ਵਿਚ ਮਦਦ ਦੀ ਪੇਸ਼ਕਸ਼ ਕਰਦੇ ਹੋਏ ਕਿਹਾ ਹੈ ਕਿ ਉਹਨਾਂ ਦਾ ਦੇਸ਼ ਤੇਲ ਅਤੇ ਗੈਸ ਦੀ ਬਰਾਮਦ ਲਈ ਰੁਪਏ-ਰਿਆਲ ਵਪਾਰ ਨੂੰ ਮੁੜ ਸ਼ੁਰੂ ਕਰਨ ਲਈ ਤਿਆਰ ਹੈ। ਚੇਗੇਨੀ ਨੇ ਕਿਹਾ ਕਿ ਜੇਕਰ ਦੋਵੇਂ ਦੇਸ਼ ਰੁਪਏ-ਰਿਆਲ ਵਪਾਰ ਮੁੜ ਸ਼ੁਰੂ ਕਰਦੇ ਹਨ ਤਾਂ ਦੁਵੱਲਾ ਵਪਾਰ 30 ਅਰਬ ਡਾਲਰ ਤੱਕ ਪਹੁੰਚ ਸਕਦਾ ਹੈ।

Iran ready to meet India's energy needs

ਈਰਾਨ ਭਾਰਤ ਦਾ ਦੂਜਾ ਸਭ ਤੋਂ ਵੱਡਾ ਤੇਲ ਸਪਲਾਇਰ ਸੀ ਪਰ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਈਰਾਨ 'ਤੇ ਪਾਬੰਦੀਆਂ ਲਗਾਉਣ ਤੋਂ ਬਾਅਦ ਨਵੀਂ ਦਿੱਲੀ ਨੂੰ ਦਰਾਮਦ ਰੋਕਣੀ ਪਈ। ਇੱਥੇ MVIRDC ਵਰਲਡ ਟ੍ਰੇਡ ਸੈਂਟਰ ਦੁਆਰਾ ਜਾਰੀ ਇਕ ਬਿਆਨ ਵਿਚ ਚੇਗੇਨੀ ਦੇ ਹਵਾਲੇ ਨਾਲ ਕਿਹਾ ਗਿਆ ਹੈ, "ਇਰਾਨ ਤੇਲ ਅਤੇ ਗੈਸ ਨਿਰਯਾਤ ਲਈ ਰੁਪਏ-ਰਿਆਲ ਵਪਾਰ ਸ਼ੁਰੂ ਕਰਕੇ ਭਾਰਤ ਦੀਆਂ ਊਰਜਾ ਸੁਰੱਖਿਆ ਲੋੜਾਂ ਨੂੰ ਪੂਰਾ ਕਰਨ ਲਈ ਤਿਆਰ ਹੈ।"

Iran ready to meet India's energy needs

ਉਹਨਾਂ ਅੱਗੇ ਕਿਹਾ, ‘ਰੁਪਇਆ-ਰਿਆਲ ਵਪਾਰ ਦੋਵੇਂ ਦੇਸ਼ਾਂ ਦੀਆਂ ਕੰਪਨੀਆਂ ਇਕ-ਦੂਜੇ ਨਾਲ ਸਿੱਧਾ ਸਮਝੌਤਾ ਕਰਨ ਅਤੇ ਤੀਜੇ ਪੱਖ ਦੀ ਵਿਚੋਲਗੀ ਤੋਂ ਬਚਣ ਵਿਚ ਮਦਦ ਕਰ ਸਕਦਾ ਹੈ’। ਜ਼ਿਕਰਯੋਗ ਹੈ ਕਿ ਨਵੀਂ ਦਿੱਲੀ ਅਤੇ ਤਹਿਰਾਨ ਵਿਚਕਾਰ ਵਪਾਰ ਸਮਝੌਤੇ ਲਈ ਇਕ ਵਟਾਂਦਰਾ ਪ੍ਰਣਾਲੀ ਸੀ, ਜਿਸ ਵਿਚ ਭਾਰਤੀ ਤੇਲ ਦਰਾਮਦਕਾਰ ਇਕ ਸਥਾਨਕ ਈਰਾਨੀ ਬੈਂਕ ਨੂੰ ਰੁਪਏ ਵਿਚ ਭੁਗਤਾਨ ਕਰ ਰਹੇ ਸਨ ਅਤੇ ਇਸ ਪੈਸੇ ਦੀ ਵਰਤੋਂ ਕਰਕੇ ਤਹਿਰਾਨ ਭਾਰਤ ਤੋਂ ਦਰਾਮਦ ਕਰ ਰਿਹਾ ਸੀ।