ਹੁਣ Amazon  ‘ਤੇ ਬੁੱਕ ਕਰ ਸਕਦੇ ਹੋ ਫਲਾਈਟ, ਸ਼ੁਰੂ ਹੋਈ ਸਰਵਿਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਭਾਰਤ ਵਿਚ ਲੋਕ ਹੁਣ ਦਿਗਜ਼ ਈ-ਕਾਮਰਸ ਕੰਪਨੀ ਐਮਾਜ਼ੋਨ ਦੀ ਐਪ ਅਤੇ ਉਸ ਦੀ ਵੈਬਸਾਈਟ...

Amazon

ਨਵੀਂ ਦਿੱਲੀ: ਭਾਰਤ ਵਿਚ ਲੋਕ ਹੁਣ ਦਿਗਜ਼ ਈ-ਕਾਮਰਸ ਕੰਪਨੀ ਐਮਾਜ਼ੋਨ ਦੀ ਐਪ ਅਤੇ ਉਸ ਦੀ ਵੈਬਸਾਈਟ ‘ਤੇ ਸ਼ਾਪਿੰਗ, ਮਨੀ ਟਰਾਂਸਫਰ, ਯੂਟਿਲਟੀ ਬਿੱਲ ਭੁਗਤਾਨ ਕਰਨ ਅਤੇ ਮੋਬਾਇਲ ਰੀਚਾਰਜ ਤੋਂ ਇਲਾਵਾ ਘਰੇਲੂ ਫਲਾਈਟ ਦੀ ਟਿਕਟ ਵੀ ਬੁੱਕ ਕਰ ਸਕਦੇ ਹਨ। ਈ-ਕਾਮਰਸ ਸਾਈਟ ਐਮਾਜ਼ੋਨ ਨੇ ਇਹ ਸਰਵਿਸ ਸ਼ੁਰੂ ਕਰਨ ਲਈ ਆਨ ਲਾਈਨ ਯਾਤਰਾ ਬੁਕਿੰਗ ਸਾਈਟ ਕਲੀਅਰ ਟ੍ਰਿਪ ਨਾਲ ਸਾਂਝੇਦਾਰੀ ਕੀਤੀ ਹੈ। ਖਾਸ ਗੱਲ ਇਹ ਹੈ ਕਿ ਟਿਕਟ ਰੱਦ ਕਰਨ ਉਤੇ ਐਮਾਜ਼ਾਨ ਗਾਹਕਾਂ ਕੋਲੋਂ ਕੋਈ ਵਾਧੂ ਚਾਰਜ ਨਹੀਂ ਲਵੇਗਾ।

ਈ-ਕਾਮਰਸ ਕੰਪਨੀ ਦਾ ਕਹਿਣਾ ਹੈ ਕਿ ਗਾਹਕਾਂ ਨੂੰ ਸਿਰਫ਼ ਹਵਾਈ ਜਹਾਜ਼ ਕੰਪਨੀ ਵੱਲੋਂ ਲਈ ਜਾਂਦੇ ਚਾਰਜ ਦਾ ਹੀ ਭੁਗਤਾਨ ਕਰਨਾ ਹੋਵੇਗਾ। ਐਮਾਜ਼ੋਨ ਮੋਬਾਇਲ ਐਪ ਅਤੇ ਉਸ ਦੀ ਵੈਬਸਾਈਟ ‘ਤੇ ਫਲਾਈਟ ਬੁਕਿੰਗ ਦਾ ਬਦਲ ਐਮਾਜ਼ੋਨ ਪੇਅ ਪੇਜ਼ ‘ਤੇ ਮਿਲੇਗਾ। ਜ਼ਿਕਰਯੋਗ ਹੈ ਕਿ ਕੰਪਨੀ ਨੇ 2016 ਵਿਚ ਐਮਾਜ਼ੋਨ ਪੇਅ ਸਰਵਿਸ ਲਾਂਚ ਕੀਤੀ ਸੀ, ਜਿਸ ਵਿਚ ਹੁਣ ਤੱਕ ਕਈ ਫੀਚਰ ਜੋੜੇ ਗਏ ਹਨ। ਗਾਹਕ ਇਸ ਜ਼ਰੀਏ ਮੋਬਾਇਲ ਦਾ ਰੀਚਾਰਜ, ਬਿਜਲੀ ਅਤੇ ਪਾਣੀ ਦੇ ਬਿੱਲ ਦਾ ਭੁਗਤਾਨ ਕਰ ਸਕਦੇ ਹਨ। ਉਥੇ ਹੀ, ਖ਼ਬਰਾਂ ਹਨ ਕਿ ਐਮਾਜ਼ੋਨ ਫੂਡ ਸਰਵਿਸ ਸ਼ੁਰੂ ਕਰਨ ਦੀ ਵੀ ਯੋਜਨਾ ਬਣਾ ਰਿਹਾ ਹੈ।