ਤੇਜ਼ੀ ਆਉਣ ਤੋਂ ਬਾਅਦ ਸੋਨੇ ਦੀਆਂ ਕੀਮਤਾਂ ਵਿਚ ਗਿਰਾਵਟ, ਜਾਣੋ ਨਵਾਂ ਰੇਟ

ਏਜੰਸੀ

ਖ਼ਬਰਾਂ, ਵਪਾਰ

ਅਮਰੀਕਾ ਅਤੇ ਚੀਨ ਵਿਚਕਾਰ ਵਧਦੇ ਤਣਾਅ ਅਤੇ ਕੋਰੋਨਾ ਸੰਕਟ ਦੇ ਚਲਦਿਆਂ ਨਿਵੇਸ਼ਕਾਂ ਨੇ ਸੋਨੇ ਵਿਚ ਸੇਫ ਇਨਵੈਸਟਮੈਂਟ ਖਰੀਦਦਾਰੀ ਸ਼ੁਰੂ ਕਰ ਦਿੱਤੀ ਹੈ।

Photo

ਨਵੀਂ ਦਿੱਲੀ: ਅਮਰੀਕਾ ਅਤੇ ਚੀਨ ਵਿਚਕਾਰ ਵਧਦੇ ਤਣਾਅ ਅਤੇ ਕੋਰੋਨਾ ਸੰਕਟ ਦੇ ਚਲਦਿਆਂ ਨਿਵੇਸ਼ਕਾਂ ਨੇ ਸੋਨੇ ਵਿਚ ਸੇਫ ਇਨਵੈਸਟਮੈਂਟ ਖਰੀਦਦਾਰੀ ਸ਼ੁਰੂ ਕਰ ਦਿੱਤੀ ਹੈ। ਇਸ ਲਈ ਕੀਮਤਾਂ ਵਿਚ ਤੇਜ਼ੀ ਦਾ ਦੌਰ ਜਾਰੀ ਹੈ। ਹਾਲਾਂਕਿ ਸੋਮਵਾਰ ਦੀ ਰਿਕਾਰਡ ਤੇਜ਼ੀ ਤੋਂ ਬਾਅਦ ਮੰਗਲਵਾਰ ਨੂੰ ਸੋਨੇ ਦੀਆਂ ਕੀਮਤਾਂ ਵਿਚ ਗਿਰਾਵਟ ਆਈ ਹੈ।

ਮੀਡੀਆ ਰਿਪੋਰਟ ਮੁਤਾਬਕ ਐਮਸੀਐਕਸ 'ਤੇ ਸੋਨੇ ਦੀਆਂ ਕੀਮਤਾਂ 1000 ਰੁਪਏ ਪ੍ਰਤੀ ਦਸ ਗ੍ਰਾਮ ਡਿੱਗ ਕੇ 46 ਹਜ਼ਾਰ ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਈਆਂ ਹਨ। ਮੰਗਲਵਾਰ ਨੂੰ ਐਮਸੀਐਕਸ 'ਤੇ ਸੋਨੇ ਦੀ ਕੀਮਤ ਡਿੱਗ ਕੇ 47,980 ਰੁਪਏ ਪ੍ਰਤੀ ਦਸ ਗ੍ਰਾਮ ਡਿੱਗ ਕੇ 46,853 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਈ ਹੈ।

ਮਾਹਰਾਂ ਦਾ ਕਹਿਣਾ ਹੈ ਕਿ ਕੋਰੋਨਾ ਨਾਲ ਗਲੋਬਲ ਅਰਥਵਿਵਸਥਾ ਮੰਦੀ ਦੀ ਚਪੇਟ ਵਿਚ ਹੈ। ਉੱਥੇ ਹੀ ਅਮਰੀਕਾ ਅਤੇ ਚੀਨ ਦੇ ਵਿਚਕਾਰ ਫਿਰ ਤੋਂ ਵਪਾਰਕ ਤਣਾਅ ਵਧਦਾ ਜਾ ਰਿਹਾ ਹੈ। ਇਸ ਲਈ ਨਿਵੇਸ਼ਕਾਂ ਨੇ ਫਿਰ ਤੋਂ ਸੇਫ ਇਨਵੈਸਟਮੈਂਟ ਦੇ ਤੌਰ 'ਤੇ ਸੋਨੇ ਦੀ ਖਰੀਦਦਾਰੀ ਸ਼ੁਰੂ ਕੀਤੀ ਹੈ।

ਮਾਰਕਿਟ ਮਾਹਰਾਂ ਦਾ ਕਹਿਣਾ ਹੈ ਕਿ ਗੋਲਡ ਵਿਚ ਤੇਜ਼ੀ ਬਰਕਰਾਰ ਰਹਿ ਸਕਦੀ ਹੈ। ਇਹ ਜਦਲ ਹੀ 50 ਹਜ਼ਾਰ ਰੁਪਏ 'ਤੇ ਜਾ ਸਕਦਾ ਹੈ। ਵਿਸ਼ਵ ਗੋਲਡ ਕਾਂਊਸਿਲ ਦੀ ਰਿਪੋਰਟ ਮੁਤਾਬਕ ਦੇਸ਼ ਵਿਚ ਕਰੀਬ 22-25 ਹਜ਼ਾਰ ਟਨ ਸੋਨਾ ਘਰਾਂ ਵਿਚ ਪਿਆ ਹੈ, ਜਿਸ ਦੀ ਮੌਜੂਦਾ ਸਮੇਂ ਵਿਚ ਆਰਥਕ ਰੂਪ ਤੋਂ ਕੋਈ ਵਰਤੋਂ ਨਹੀਂ ਹੋ ਰਹੀ ਹੈ। ਗ੍ਰਾਮੀਣ ਭਾਰਤ ਵਿਚ ਇਸ ਦਾ ਕਰੀਬ 65 ਫੀਸਦੀ ਹਿੱਸਾ ਹੈ।