FASTag ਯੂਜ਼ਰਸ ਹੋ ਜਾਣ ਸਾਵਧਾਨ, ਲਗ ਸਕਦਾ ਹੈ ਲੱਖਾ ਦਾ ਚੂਨਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਧੋਖੇਬਾਜਾਂ ਨੇ ਲੋਕਾਂ ਨੂੰ ਠੱਗਣ ਦਾ ਲੱਭ ਲਿਆ ਨਵਾਂ ਤਰੀਕਾ 

File

ਦੇਸ਼ ‘ਚ FASTag ਦੇ ਲਾਂਚ ਹੋਣ ਦੇ ਨਾਲ ਹੀ ਧੋਖੇਬਾਜਾਂ ਨੇ ਲੋਕਾਂ ਨੂੰ ਠੱਗਣ ਦਾ ਨਵਾਂ ਤਰੀਕਾ ਲੱਭ ਲਿਆ ਹੈ। ਇਹ ਲੋਕ ਰਜਿਸਟ੍ਰੇਸ਼ਨ ਕਰਨ, FASTag ਠੀਕ ਚੱਲ ਰਿਹਾ ਹੈ ਕਿ ਨਹੀਂ, ਇਹ ਸਭ ਚੈਕ ਕਰਨ ‘ਚ ਮਦਦ ਕਰਨ ਦੇ ਬਹਾਨੇ UPI ਤੋਂ ਬੈਂਕ ਖਾਤਿਆਂ ਤੋਂ ਪੈਸੇ ਕੱਢਣ ਦੀ ਕੋਸ਼ਿਸ਼ ਕਰਦੇ ਹਨ। ਇਸ ਘੁਟਾਲੇ ਦੀ ਪਹਿਲੀ ਘਟਨਾ ਕੁਝ ਸਮੇਂ ਪਹਿਲਾਂ ਹੀ ਸਾਹਮਣੇ ਆਈ ਸੀ।

ਜਦੋਂ ਬੰਗਲੁਰੂ ਦੇ ਇਕ ਸ਼ਖਸ ਨੂੰ ਧੋਖੇਬਾਜਾਂ ਨੇ 50,000 ਰੁਪਏ ਦਾ ਚੂਨਾ ਲਗਾ ਦਿੱਤਾ। ਇਸ ਵਿਅਕਤੀ ਨੇ ਆਪਣੇ FASTag ਨੂੰ ਲੈ ਕੇ ਸ਼ਿਕਾਇਤ ਕੀਤੀ ਸੀ। ਜਿਸ ਤੋਂ ਬਾਅਦ ਉਸ ਨੂੰ ਐਕਸੀਸ ਬੈਂਕ ਦੇ ਇਕ ਫਰਜੀ ਗਾਹਕ ਸੇਵਾ ਕਾਰਜਕਾਰੀ ਵੱਲੋਂ ਇਕ ਫੋਨ ਕਾਲ ਆਈ। ਜਿਸ ‘ਚ ਉਸਨੂੰ ਕਿਹਾ ਗਿਆ ਕਿ ਤੁਹਾਨੂੰ ਆਪਣੇ FASTag ਵਾਲੇਟ ਨੂੰ ਵਰਤੋਂ ‘ਚ ਲਿਆਉਣ ਦੇ ਲਈ ਇਕ ਆਨਲਾਈਨ ਫਾਰਮ ਭਰਨਾ ਪਵੇਗਾ। 

ਧੋਖੇਬਾਜਾਂ ਨੇ ਬੜੀ ਚਲਾਕੀ ਦੇ ਨਾਲ ਗਾਹਕ ਨੂੰ ਮੂਰਖ ਬਣਾ ਕੇ ਉਸਦਾ ਯੂਪੀਆਈ ਪਿੰਨ ਲੈ ਲਿਆ। ਪੀੜਤ ਦੇ ਅਨੁਸਾਰ ਫੋਨ ਕਰਨ ਵਾਲੇ ਨੇ ਉਸਨੂੰ ਇਕ ਸੰਦੇਸ਼ ਦੇ ਰਾਹੀਂ ਲਿੰਕ ਭੇਜਿਆ, ਜਿਸ ‘ਚ ਐਕਸਿਸ ਬੈਂਕ-ਫਾਸਟੈਕ ਫਾਰਮ ਲਿਖਿਆ ਸੀ। ਇਸ ਫਾਰਮ ‘ਚ ਉਸਨੇ ਉਨ੍ਹਾਂ ਦਾ ਨਾਂ, ਰਜਿਸਟਰਡ ਮੋਬਾਈਲ ਨੰਬਰ ਅਤੇ ਯੂਪੀਆਈ ਪਿੰਨ ਦਾ ਵੇਰਵਾ ਮੰਗਿਆ ਸੀ। 

ਇਸ ਤੋਂ ਬਾਅਦ ਉਸਨੇ ਉਨ੍ਹਾਂ ਦੇ ਫੋਨ ਤੇ ਆਏ ਵਨ-ਟਾਈਮ ਪਾਸਵਰਡ (OTP) ਜਨਰੇਟ ਮੰਗਿਆ, ਜੋ ਉਨ੍ਹਾਂ ਨੇ ਦੇ ਦਿੱਤਾ। ਇਸ ਲਈ ਸਲਾਹ ਦਿੱਤੀ ਜਾਂਦੀ ਹੈ ਕਿ ਕਿਸੀ ਵੀ ਸਥਿਤੀ ‘ਚ ਕਿਸੀ ਵੀ ਕੰਮ ਲਈ ਉਹ ਆਪਣਾ ਪਿੰਨ ਜਾਂ ਪਾਸਵਰਡ ਸ਼ੇਅਰ ਨਾ ਕਰਨ। FASTag ਦੇ ਰਜਿਸਟ੍ਰੇਸ਼ਨ ਲਈ ਤੁਹਾਨੂੰ ਆਪਣੇ ਕੋਈ ਪਾਸਵਰਡ ਜਾਂ ਆਨਲਾਈਨ ਬੈਂਕਿੰਗ ਵੇਰਵਾ ਦੱਸਣ ਦੀ ਜਰੂਰਤ ਨਹੀਂ ਹੈ। 

FASTag ਸੇਵਾ ਨਵੀਂ ਹੋਣ ਕਰਕੇ ਘੋਟਾਲੇਬਾਜ ਨਾਗਰਿਕਾਂ ਨੂੰ ਧੋਖਾ ਦੇਣ ਲਈ ਹਰ ਤਰਾਂ ਦੀ ਕੋਸ਼ਿਸ਼ ਕਰ ਰਹੇ ਹਨ। ਫੋਨ ਤੇ ਜਾਂ ਬੈਂਕ ਕਰਮਚਾਰੀ ਦੇ ਨਾਲ ਗੱਲ ਕਰਕੇ FASTag ਰਜਿਸਟ੍ਰੇਸ਼ਨ ਨਹੀਂ ਹੋ ਸਕਦਾ। ਇਸ ਮਾਮਲੇ ‘ਚ ਤੁਹਾਨੂੰ ਅਜਿਹੀ ਕੋਈ ਵੀ ਫੋਨ ਕਾਲ ਪ੍ਰਾਪਤ ਹੂੰਦੀ ਹੈ ਤਾਂ ਤੁਸੀ ਇਸ ਨੂੰ ਤੁਰੰਤ ਕੱਟ ਦਿਓ ਅਤੇ ਕਿਸੇ ਵੀ ਪਰੇਸ਼ਾਨੀ ਹੋਣ ਤੇ ਬੈਂਕ ਸ਼ਾਖਾ ‘ਚ ਜਾ ਕੇ ਜਾਂਚ ਕਰੋ।