ਅੱਜ ਤੋਂ ਲੈ ਕੇ 29 ਫਰਵਰੀ ਤੱਕ Free ਮਿਲੇਗਾ Fastag, ਜਾਣੋ ਕਦੋਂ ਅਤੇ ਕਿਵੇਂ ਉਠਾ ਸਕਦੇ ਹੋ ਫਾਇਦਾ 

ਏਜੰਸੀ

ਖ਼ਬਰਾਂ, ਰਾਸ਼ਟਰੀ

ਨੈਸ਼ਨਲ ਹਾਈਵੇਅ ਅਥਾਰਟੀ ਇਕ ਵਾਰ ਫਿਰ ਵਾਹਨ ਚਾਲਕਾਂ ਨੂੰ ਰਾਹਤ ਦੇ ਰਹੀ ਹੈ। ਸਰਕਾਰ ਨੇ ਇਲੈਕਟ੍ਰਾਨਿਕ ਟੋਲ ਕੁਲੈਕਸ਼ਨ ਵਧਾਉਣ ਦੇ ਇਰਾਦੇ ਨਾਲ...

File Photo

ਨਵੀਂ ਦਿੱਲੀ- ਨੈਸ਼ਨਲ ਹਾਈਵੇਅ ਅਥਾਰਟੀ ਇਕ ਵਾਰ ਫਿਰ ਵਾਹਨ ਚਾਲਕਾਂ ਨੂੰ ਰਾਹਤ ਦੇ ਰਹੀ ਹੈ। ਸਰਕਾਰ ਨੇ ਇਲੈਕਟ੍ਰਾਨਿਕ ਟੋਲ ਕੁਲੈਕਸ਼ਨ ਵਧਾਉਣ ਦੇ ਇਰਾਦੇ ਨਾਲ ਫਾਸਟੈਗ ਨੂੰ ਮੁਫਤ ਦੇਣ ਦਾ ਫੈਸਲਾ ਕੀਤਾ ਹੈ। ਭਾਵ ਜੇ ਤੁਸੀਂ ਗੱਡੀ ਤੇ ਫਾਸਟੈਗ ਨਹੀਂ ਲਗਵਾਇਆ ਤਾਂ ਤੁਹਾਡੇ ਲਈ ਇਹ ਸੁਨਹਿਰਾ ਮੌਕਾ ਹੈ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਐਨਐਚਏਆਈ ਨੇ ਫਾਸਟੈਗ ਦੁਆਰਾ ਐੱਨਐੱਚ ਪਾਥਕਰ ਪਲਾਜ਼ਾ 'ਤੇ ਡਿਜੀਟਲ ਕੁਲੈਕਸ਼ਨ ਵਧਾਉਣ ਲਈ ਫਾਸਟੈਗ ਲਈ 100 ਰੁਪਏ ਦੀ ਲਾਗਤ ਨੂੰ ਨਾ ਲੈਣ ਦਾ ਫੈਸਲਾ ਕੀਤਾ ਹੈ। ਇਹ 15 ਫਰਵਰੀ ਯਾਨੀ ਅੱਜ ਤੋਂ ਲੈ ਕੇ 29 ਫਰਵਰੀ, 2020 ਵਿਚਕਾਰ ਮੁਫਤ ਉਪਲਬਧ ਹੋਵੇਗਾ।

ਆਮ ਲੋਕਾਂ ਦੀ ਸੁਵਿਧਾ ਲਈ ਸਰਕਾਰ ਨੇ ਕਈ ਜਗ੍ਹਾਂ ਤੇ ਫਾਸਟੈਗ ਉਪਲੱਬਧ ਕਰਾਉਣ ਦੀ ਵਿਵਸਥਾ ਕੀਤੀ ਹੈ। ਵਾਹਨ ਮਾਲਿਕ ਆਪਣੀ ਗੱਡੀ ਦੇ ਰਜਿਸਟਰੇਸ਼ਨ ਸਰਟੀਫਿਕੇਟ ਦੇ ਨਾਲ ਐਨਐੱਚਾਈ ਦੇ ਕਿਸੇ ਵੀ ਅਧਿਕਾਰਿਕ ਪੁਆਇੰਟ  ਆਫ ਸੇਲ ਲੋਕੇਸ਼ਨ ਤੇ ਜਾ ਕੇ ਫਾਸਟੈਗ ਫਰੀ ਲੈ ਸਕਦੇ ਹਨ। NHAI FASTags ਨੂੰ ਸਾਰੇ ਖੇਤਰ ਦੇ ਵਾਹਨਾਂ ਦਫਤਰਾਂ, ਕਾਮਨ ਸਰਵਿਸ ਸੈਂਟਰ, ਨੈਸ਼ਨਲ ਹਾਈਵੇਅ ਟੋਲ ਪਲਾਜ਼ਾ, ਟਰਾਂਸਪੋਰਟ ਹੱਬਸ ਅਤੇ ਪਟਰੋਲ ਪੰਪ ਆਦਿ ਤੋਂ ਖਰੀਦਿਆ ਜਾ ਸਕਦਾ ਹੈ।

ਇਸ ਤੋਂ ਇਲਾਵਾ ਆਪਣੇ ਨੇੜਲੇ ਪੁਆਇੰਟ ਆਫ ਸੇਲ ਲੋਕੇਸ਼ਨ ਦਾ ਪਤਾ ਕਰਨ ਲਈ ਵਾਹਨ ਮਾਲਿਕ MyFASTag ਐਪ ਡਾਊਨਲੋਡ ਕਰ ਸਕਦੇ ਹਨ। ਜਾਂ ਫਿਰ  www.ihmcl.com ਤੇ ਜਾ ਸਕਦੇ ਹੋ। ਜਾਂ ਫਿਰ 1033 NH ਹੈਲਪਲਾਈਨ ਤੇ ਕਾਲ ਕਰ ਸਕਦੇ ਹੋ। ਫਾਸਟੈਗ ਦਾ ਇਸਤੇਮਾਲ ਅੱਜ ਹਰ ਕੋਈ ਕਰਨ ਲੱਗਾ ਹੈ। ਜਿਸ ਨਾਲ ਲੋਕਾਂ ਨੂੰ ਕਾਫੀ ਸਮੇਂ ਤੱਕ ਟੋਲ ਪਲਾਜਾਂ ਦੀ ਲੰਬੀ ਲਾਇਨਾਂ ‘ਚ ਖੜ੍ਹੇ ਰਹਿਣ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈਦਾ। ਵਾਹਨ ਚਾਲਕ ਆਰਾਮ ਨਾਲ ਆਪਣਾ ਸਫਰ ਕਰਦੇ ਹਨ।

ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਕਿਹਾ ਹੈ ਕਿ National Highways Authority of India (NHAI)  ਨੇ ਫਾਸਟੈਗ ਦੀ ਲਾਗਤ 100 ਰੁਪਏ ਨੂੰ 15 ਦਿਨਾਂ ਦੇ ਲਈ ਮੁਆਫ ਕਰ ਦਿੱਤਾ ਹੈ। NHAI ਨੇ ਕਿਹਾ ਸੀ ਕਿ ਨਵਾਂ ਨਿਯਮ 15 ਫਰਵਰੀ ਤੋਂ 29 ਫਰਵਰੀ ਤੱਕ ਜਾਰੀ ਰਹੇਗਾ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦਾ ਕਹਿਣਾ ਸੀ ਕਿ ਰਾਸ਼ਟਰੀ ਰਾਜਮਾਰਗ ਟੋਲ ਪਲਾਜ਼ਾ ’ਚ  ਫਾਸਟੈਗ ਜਰੀਏ ਯੂਜਰ ਫੀਸ ਦੇ ਡਿਜਿਟਲ ਸੰਗ੍ਰਹਿ ਨੂੰ ਹੋਰ ਵੀ ਜਿਆਦਾ ਵਧਾਉਣ ਦੇ ਲਈ ਇਹ ਫੈਸਲਾ ਲਿਆ ਗਿਆ ਹੈ। NHAI ਦੇ ਇਸ ਫੈਸਲੇ ਤੋਂ ਬਾਅਦ 15 ਫਰਵਰੀ ਤੱਕ ਵਾਹਨ ਚਾਲਕਾਂ ਨੂੰ ਕਾਫੀ ਫਾਇਦਾ ਹੋਵੇਗਾ। 

ਇਸ ਸਹੂਲਤ ਦਾ ਲਾਭ ਚੁੱਕਣ ਲਈ ਵਾਹਨ ਮਾਲਿਕਾ ਨੂੰ ਕਿਸੇ ਵੀ ਅਧਿਕਾਰਤ ਪੁਆਇੰਟ ਆਫ ਸੇਲ ਸਥਾਨਾਂ ਤੇ ਵਾਹਨ ਦੇ ਵੈਧ ਰਜਿਸਟ੍ਰੇਸ਼ਨ ਸਰਟੀਫਿਕੇਟ (ਆਰਸੀ) ਦੇ ਨਾਲ ਜਾ ਸਕਦੇ ਹਨ ਜਿਸ ਨਾਲ ਫਾਸਟੈਗ ਮੁਫਤ ‘ਚ ਉਪਲੱਬਧ ਹੋ ਸਕੇ। ਐਨਐਚਏਆਈ ਨੇ 15 ਦਸੰਬਰ 2019 ਤੋਂ ਦੇਸ਼ ਦੇ ਸਾਰੇ 527 ਟੋਲ ਪਲਾਜਾ ਤੇ ਇਲੈਕਟ੍ਰਾਨਿਕ ਟੋਲ ਵਸੂਲੀ ਨੂੰ ਜਰੂਰੀ ਕਰ ਦਿੱਤਾ ਗਿਆ ਸੀ। 

ਸਰਕਾਰ ਨੇ ਫੈਸਲਾ ਸੁਣਾਉਂਦੇ ਹੋਏ ਘੱਟੋ-ਘੱਟ 75 ਫੀਸਦੀ ਟੋਲ ਲੈਨ ’ਚ ਫਾਸਟੈਗ ਦੇ ਇਸਤੇਮਾਲ ਨੂੰ ਜ਼ਰੂਰੀ ਕਰ ਦਿੱਤਾ ਸੀ। ਹਾਲਾਂਕਿ 25 ਫੀਸਦੀ ਟੋਲ ਲੋਨ ’ਚ ਹੁਣ ਵੀ ਬਿਨ੍ਹਾਂ ਫਾਸਟੈਗ ਦੇ ਟੋਲ ਭੁਗਤਾਨ ਕਰਨ ’ਚ ਛੋਟ ਹੈ। ਦੱਸ ਦਈਏ ਕਿ ਐੱਨ. ਐੱਚ. ਏ. ਆਈ. ਦੇ ਸਾਰੇ ਪਲਾਜ਼ਿਆਂ ਤੋਂ ਇਲਾਵਾ ਆਰ. ਟੀ. ਓ., ਆਮ ਸਹੂਲਤ ਕੇਂਦਰਾਂ, ਟਰਾਂਸਪੋਰਟ ਕੇਂਦਰਾਂ ਅਤੇ ਪੈਟਰੋਲ ਪੰਪਾਂ ਤੋਂ ਵੀ ਫਾਸਟੈਗ ਨੂੰ ਖਰੀਦਿਆ ਜਾ ਸਕਦਾ ਹੈ।