ਸ਼ੁਰੂਆਤੀ ਕਾਰੋਬਾਰ ਵਿਚ ਸੈਂਸੇਕਸ 200 ਅੰਕ ਤੋਂ ਜ਼ਿਆਦਾ ਡਿੱਗਿਆ

ਏਜੰਸੀ

ਖ਼ਬਰਾਂ, ਵਪਾਰ

ਸ਼ੁਰੂਆਤੀ ਇਕ ਘੰਟੇ ਦੇ ਕਾਰੋਬਾਰ ਦੌਰਾਨ ਸੈਂਸੇਕਸ ਵਿਚ ਕਰੀਬ 400 ਅੰਕ ਦਾ ਉਤਾਰ-ਚੜਾਅ ਦੇਖਿਆ ਗਿਆ।

Sensex dropped more than 200 points in early trading on 19 july

ਨਵੀਂ ਦਿੱਲੀ: ਸ਼ੁਰੂਆਤੀ ਕਾਰੋਬਾਰ ਵਿਚ ਸ਼ੁੱਕਰਵਾਰ ਨੂੰ ਸੈਂਸੇਕਸ ਵਿਚ ਕਰੀਬ 200 ਅੰਕਾਂ ਦੀ ਗਿਰਾਵਟ ਦੇਖੀ ਗਈ। ਇਸ ਦੀ ਅਹਿਮ ਵਜ੍ਹਾ ਵਿਦੇਸ਼ੀ ਪੋਰਟਫੋਲਿਓ ਨਿਵੇਸ਼ਕਾਂ ਵੱਲੋਂ ਭਾਰੀ ਵਿਕਰੀ ਕਰਨਾ ਰਹੀ। ਬੀਐਸਈ ਦਾ 30 ਕੰਪਨੀਆਂ ਵਾਲਾ ਸ਼ੇਅਰ ਸੂਚਕਾਂਕ ਸੈਂਸੇਕਸ ਦੀ ਸ਼ੁਰੂਆਤ 150 ਅੰਕ ਤੋਂ ਜ਼ਿਆਦਾ ਦੀ ਤੇਜ਼ੀ ਨਾਲ ਹੋਈ ਪਰ ਤੁਰੰਤ ਹੀ ਇਹ ਸਾਰਾ ਵਾਧਾ ਖਤਮ ਹੋ ਗਿਆ ਹੈ। ਬਾਅਦ ਵਿਚ ਸਵੇਰੇ ਦੇ ਕਾਰੋਬਾਰ ਵਿਚ ਇਹ 201.04 ਅੰਕ ਯਾਨੀ ਕਿ 0.52 ਫ਼ੀਸਦੀ ਟੁਟ ਕੇ 38,696.42 ਅੰਕ ਤੇ ਚਲ ਰਿਹਾ ਹੈ।

ਸ਼ੁਰੂਆਤੀ ਇਕ ਘੰਟੇ ਦੇ ਕਾਰੋਬਾਰ ਦੌਰਾਨ ਸੈਂਸੇਕਸ ਵਿਚ ਕਰੀਬ 400 ਅੰਕ ਦਾ ਉਤਾਰ-ਚੜਾਅ ਦੇਖਿਆ ਗਿਆ। ਇਸ ਤਰ੍ਹਾਂ ਨਿਫਟੀ 66.75 ਅੰਕ ਯਾਨੀ 0.58 ਫ਼ੀਸਦੀ ਟੁੱਟ ਕੇ 11,530.15 ਅੰਕ ਤੇ ਚਲ ਰਿਹਾ ਹੈ। ਪਿਛਲੇ ਪੱਧਰ ਦੇ ਕਾਰੋਬਾਰ ਵਿਚ ਸੈਂਸੇਕਸ 38,897.46 ਅੰਕ ਤੇ ਅਤੇ ਨਿਫਟੀ 11,600.90 ਅੰਕ ਤੇ ਬੰਦ ਹੋਇਆ ਸੀ।

ਬ੍ਰੋਕਰਸ ਅਨੁਸਾਰ ਅਮਰੀਕੀ ਫੇਡਰਲ ਰਿਜ਼ਰਵ ਦੇ ਦੋ ਸੀਨੀਅਰ ਅਧਿਕਾਰੀਆਂ ਦੁਆਰਾ 30-31 ਜੁਲਾਈ ਨੂੰ ਹੋਣ ਵਾਲੀ ਬੈਠਕ ਵਿਚ ਨੀਤੀਗਤ ਦੌਰ ਵਿਚ ਭਾਰੀ ਕਟੌਤੀ ਕਰਨ ਦਾ ਸੰਕੇਤ ਦਿੱਤੇ ਜਾਣ ਨਾਲ ਜ਼ਿਆਦਾਤਰ ਏਸ਼ਿਆਈ ਬਾਜ਼ਾਰਾਂ ਵਿਚ ਸ਼ੁਰੂਆਤੀ ਕਾਰੋਬਾਰ ਤੇਜ਼ੀ ਨਾਲ ਖੁਲ੍ਹੇ ਸਨ। ਇਸ ਦਾ ਅਸਰ ਘਰੇਲੂ ਬਾਜ਼ਾਰ ਵਿਚ ਵੀ ਦੇਖਿਆ ਗਿਆ ਹਾਲਾਂਕਿ ਵਿਦੇਸ਼ੀ ਪੋਰਟਫੋਲਿਓ ਨਿਵੇਸ਼ਕਾਂ ਦੀ ਭਾਰੀ ਵਿਕਰੀ ਨੇ ਬਾਜ਼ਾਰ ਦੀ ਧਾਰਨਾ ਨੂੰ ਕਮਜ਼ੋਰ ਕੀਤਾ ਅਤੇ ਇਸ ਵਿਚ ਉਲੇਖ ਕੀਤੀ ਗਿਰਾਵਟ ਦੇਖੀ ਗਈ।

ਸ਼ੁਰੂਆਤੀ ਅੰਕੜਿਆਂ ਅਨੁਸਾਰ ਵਿਦੇਸ਼ੀ ਪੋਰਟਫੋਲਿਓ ਨਿਵੇਸ਼ਕਾਂ ਨੇ ਵੀਰਵਾਰ ਨੂੰ 1404.86 ਕਰੋੜ ਰੁਪਏ ਦੀ ਨਿਕਾਸੀ ਕੀਤੀ। ਇਸ ਦੌਰਾਨ ਬ੍ਰੇਂਟ ਕੱਚਾ ਤੇਲ 2.02 ਫ਼ੀਸਦੀ ਤੇਜ਼ੀ ਨਾਲ 63.18 ਡਾਲਰ ਪ੍ਰਤੀ ਬੈਰਲ 'ਤੇ ਰਿਹਾ।