ਬਾਜ਼ਾਰਾਂ ਵਿਚੋਂ ਗਾਇਬ ਹੋਇਆ ਰੂਹ ਅਫਜ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਾਣੋ, ਕੀ ਹੈ ਪੂਰਾ ਮਾਮਲਾ

Know why is rooh afza out of stock from the indian market

ਨਵੀਂ ਦਿੱਲੀ: ਗਰਮੀਆਂ ਦੇ ਦਿਨਾਂ ਵਿਚ ਠੰਡੀਆਂ ਚੀਜ਼ਾਂ ਸਿਹਤ ਲਈ ਫਾਇਦੇਮੰਦ ਹੁੰਦੀਆਂ ਹਨ। ਇਸ ਪ੍ਰਕਾਰ ਇਹਨਾਂ ਦੀ ਲਾਗਤ ਵੀ ਵਧ ਜਾਂਦੀ ਹੈ। ਜਿਵੇਂ ਗੰਨੇ ਦਾ ਰਸ, ਨਿੰਬੂ ਪਾਣੀ, ਵੱਖ ਵੱਖ ਫਲਾਂ ਦੇ ਜੂਸ ਆਦਿ ਨਾਲ ਹੀ ਗਰਮੀਆਂ ਵਿਚ ਰਾਹਤ ਮਹਿਸੂਸ ਹੁੰਦੀ ਹੈ। ਇਹਨਾਂ ਵਿਚੋਂ ਹੀ ਇਕ ਹੈ ਰੂਹ ਅਫਜ਼ਾ। ਪਰ ਇਸ ਵਾਰ ਦੀਆਂ ਗਰਮੀਆਂ ਵਿਚ ਇਹ ਬਾਜ਼ਾਰ ਵਿਚੋਂ ਗਾਇਬ ਹੈ। ਇਸ ਤੇ ਬਹੁਤ ਸਾਰੇ ਲੋਕਾਂ ਦੇ ਪ੍ਰਤੀਕਰਮ ਦੇਖਣ ਨੂੰ ਮਿਲੇ ਹਨ।

ਲੋਕਾਂ ਨੇ ਸੋਸ਼ਲ ਮੀਡੀਆ ਤੇ ਵੀ ਰੋਸ ਪ੍ਰਗਟ ਕੀਤਾ ਹੈ ਕਿ ਰੂਹ ਅਫਜ਼ਾ ਦੀ ਕਮੀ ਕਿਉਂ ਹੋ ਰਹੀ ਹੈ। ਇਸ ਦੀ ਕੰਪਨੀ ਤੋਂ ਪਤਾ ਚਲਿਆ ਹੈ ਕਿ ਕੱਚੇ ਮਾਲ ਦੀ ਕਮੀ ਹੋਣ ਕਰਕੇ ਇਸ ਦੀ ਸਪਲਾਈ ਬੰਦ ਹੋ ਗਈ ਹੈ। ਲੋਕ ਇਸ ਤੇ ਬਹੁਤ ਪਰੇਸ਼ਾਨ ਹੋ ਗਏ ਹਨ। ਹਮਦਰਦ ਦੀ ਅਧਿਕਾਰਕ ਸਕੱਤਰ ਨੇ ਇਸ ਬਾਰੇ ਕਿਹਾ ਕਿ ਕੱਚੇ ਮਾਲ ਦੀ ਬਹੁਤ ਕਮੀ ਹੋ ਰਹੀ ਹੈ। ਇਸ ਲਈ ਇਸ ਦਾ ਉਤਪਾਦਨ ਰੁਕ ਗਿਆ ਹੈ। ਹਾਲਾਂਕਿ ਇਹ ਆਨਲਾਈਨ ਮਿਲ ਰਿਹਾ ਹੈ ਪਰ ਕੀਮਤ ਬਹੁਤ ਜ਼ਿਆਦਾ ਹੈ।

ਅਮਾਜ਼ੋਨ ਤੇ 750 ਐਮਐਲ ਦੀ ਰੂਹ ਅਫਜ਼ਾ ਦੀ ਬੋਤਲ 549 ਰੁਪਏ ਮਿਲ ਰਹੀ ਹੈ। ਕੁੱਝ ਲੋਕ ਇਸ ਨੂੰ ਖਰੀਦਣ ਲਈ ਵੀ ਤਿਆਰ ਹਨ। ਕੰਪਨੀ ਦੇ ਸਕੱਤਰ ਦਾ ਦਾਅਵਾ ਹੈ ਕਿ ਇਹ 135 ਰੁਪਏ ਵਿਚ ਹੀ ਆਨਲਾਈਨ ਵਿਕ ਰਿਹਾ ਹੈ। ਇੰਸਟਾਗ੍ਰਾਮ ਪੋਸਟ ਦਾ ਸਕਰੀਨਸ਼ਾਟ ਲੈ ਕੇ ਕੀਤੇ ਗਏ ਇਕ ਟਵੀਟ ਵਿਚ ਇਕ ਔਰਤ ਨੇ ਕਿਹਾ ਕਿ ਇਹ ਇਕ ਅਫਵਾਹ ਹੋ ਸਕਦੀ ਹੈ। ਇਸ ਦੇ ਨਾਲ ਹੀ ਕੰਪਨੀ ਨੇ ਇਕ ਚੰਗੀ ਖ਼ਬਰ ਵੀ ਦਿੱਤੀ ਹੈ ਕਿ ਰੂਹ ਅਫਜ਼ਾ ਦਾ ਕੰਮ ਹੁਣ ਤੇਜ਼ੀ ਨਾਲ ਚਲ ਰਿਹਾ ਹੈ।

ਇਹ ਜਲਦ ਹੀ ਦੇਸ਼ ਦੇ ਲੋਕਾਂ ਨੂੰ ਬਾਜ਼ਾਰ ਵਿਚ ਮਿਲਣਾ ਸ਼ੁਰੂ ਹੋ ਜਾਵੇਗਾ। ਇਕ ਰਿਪੋਰਟ ਮੁਤਾਬਕ ਹਮਦਰਦ ਦੇ ਦਿੱਲੀ, ਮਾਨੇਸਰ ਅਤੇ ਗਾਜ਼ੀਆਬਾਦ ਵਿਚ ਤਿੰਨ ਪਲਾਂਟ ਹਨ ਅਤੇ ਪਿਛਲੇ ਸਾਲ ਹਮਦਰਦ ਕੰਪਨੀ ਔਰੰਗਾਬਾਦ ਵਿਚ ਅਪਣਾ ਚੌਥਾ ਪਲਾਂਟ ਬਣਾਉਣ ਦੀ ਤਿਆਰ ਵਿਚ ਸੀ। 2018 ਵਿਚ ਵਿਤੀ ਸਾਲ ਵਿਚ ਕੰਪਨੀ ਦਾ ਟਰਨਓਵਰ 700 ਕਰੋੜ ਦਾ ਸੀ।