ਪਿਛਲੇ 10 ਦਿਨਾਂ ਵਿਚ ਪੈਟਰੋਲ ਅਤੇ ਡੀਜ਼ਲ ਦੇ ਰੇਟ ਵਿਚ ਆਈ ਗਿਰਾਵਟ

ਏਜੰਸੀ

ਖ਼ਬਰਾਂ, ਵਪਾਰ

ਰਾਜਧਾਨੀ ਵਿਚ ਸੋਮਵਾਰ ਨੂੰ ਪੈਟਰੋਲ 7 ਪੈਸੇ ਘਟ ਕੇ 71.84 ਰੁਪਏ ਅਤੇ ਡੀਜ਼ਲ 65.18 ਰੁਪਏ ਪ੍ਰਤੀ ਲੀਟਰ ਦੇ ਪੱਧਰ ਤੇ ਪਹੁੰਚ ਗਿਆ

Petrol and Diesel

ਨਵੀਂ ਦਿੱਲੀ- ਇੰਟਰਨੈਸ਼ਨਲ ਮਾਰਕਿਟ ਵਿਚ ਕੱਚੇ ਤੇਲ ਦੀ ਕੀਮਤਾਂ ਵਿਚ ਚੱਲ ਰਹੀ ਗਿਰਾਵਟ ਦਾ ਅਸਰ ਘਰੇਲੂ ਬਜ਼ਾਰ ਵਿਚ ਵੀ ਦੇਖਣ ਨੂੰ ਮਿਲ ਰਿਹਾ ਹੈ। ਦਿੱਲੀ ਵਿਚ ਸੋਮਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੋਨਾਂ ਦੀਆਂ ਕੀਮਤਾਂ ਵਿਚ ਕਟੌਤੀ ਹੋਈ ਹੈ। ਪੈਟਰੋਲ ਵਿਚ ਲਗਾਤਾਰ ਦੂਜੇ ਦਿਨ 7 ਪੈਸੇ ਅਤੇ ਡੀਜ਼ਲ ਵਿਚ ਲਗਾਤਾਰ ਤੀਸਰੇ ਦਿਨ 8 ਪੈਸੇ ਦੀ ਗਿਰਾਵਟ ਆਈ ਹੈ। ਪਿਛਲੇ 10 ਦਿਨਾਂ ਵਿਚ ਪੈਟਰੋਲ ਵਿਚ 24 ਪੈਸੇ ਅਤੇ ਡੀਜ਼ਲ ਵਿਚ 36 ਪੈਸੇ ਪ੍ਰਤੀ ਲੀਟਰ ਗਿਰਾਵਟ ਆਈ ਹੈ।

ਰਾਜਧਾਨੀ ਵਿਚ ਸੋਮਵਾਰ ਨੂੰ ਪੈਟਰੋਲ 7 ਪੈਸੇ ਘਟ ਕੇ 71.84 ਰੁਪਏ ਅਤੇ ਡੀਜ਼ਲ 65.18 ਰੁਪਏ ਪ੍ਰਤੀ ਲੀਟਰ ਦੇ ਪੱਧਰ 'ਤੇ ਪਹੁੰਚ ਗਿਆ। ਇਸ ਤੋਂ ਪਹਿਲਾਂ ਐਤਵਾਰ ਨੂੰ ਪੈਟਰੋਲ ਵਿਚ 8 ਪੈਸੇ ਅਤੇ ਡੀਜ਼ਲ ਵਿਚ 12 ਪੈਸੇ ਦੀ ਗਿਰਾਵਟ ਆਈ ਸੀ। ਸੋਮਵਾਰ ਸਵੇਰੇ ਕੋਲਕਾਤਾ, ਮੁੰਬਈ ਅਤੇ ਚੇਨਈ ਵਿਚ ਪੈਟਰੋਲ ਦੇ ਰੇਟ ਵਿਚ 7,7 ਅਤੇ 8 ਪੈਸੇ ਪ੍ਰਤੀ ਲੀਟਰ ਦੀ ਗਿਰਾਵਟ ਆਈ।

ਇਸ ਦੇ ਨਾਲ ਹੀ ਤਿੰਨਾਂ ਮਹਾਨਗਰਾਂ ਵਿਚ ਲਗਾਤਾਰ ਪੈਟਰੋਲ 74.54 ਰੁਪਏ, 77.50 ਰੁਪਏ ਅਤੇ 74.63 ਰੁਪਏ ਪ੍ਰਤੀ ਲੀਟਰ ਦੇ ਪੱਧਰ 'ਤੇ ਪਹੁੰਚ ਗਿਆ ਹੈ। ਡੀਜ਼ਲ ਵਿਚ ਲਾਗਾਤਾਰ ਤੀਸਰੇ ਦਿਨ ਗਿਰਾਵਟ ਆਈ ਅਤੇ ਇਹ ਗਿਰਾਵਟ ਕੋਲਕਾਤਾ, ਮੁੰਬਈ ਅਤੇ ਚੇਨਈ ਵਿਚ ਲਗਾਤਾਰ 67.56 ਰੁਪਏ, 68.33 ਰੁਪਏ ਅਤੇ 68.87 ਰੁਪਏ ਪ੍ਰਤੀ ਲੀਟਰ ਦੋ ਪੱਧਰ ਤੇ ਪਹੁੰਚ ਗਈ ਹੈ। ਉਮੀਦ ਜਤਾਈ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਵਿਚ ਪੈਟਰੋਲ ਅਤੇ ਡੀਜ਼ਲ ਵਿਚ ਹੋਰ ਵੀ ਗਿਰਾਵਟ ਆਵੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।