ਇਹ ਸ਼ਖਸ ਪਲਾਸਟਿਕ ਨਾਲ ਪੈਟਰੋਲ ਬਣਾ ਰੋਜ਼ਾਨਾ ਵੇਚਦਾ ਹੈ 40 ਤੋਂ 50 ਲੀਟਰ

ਏਜੰਸੀ

ਖ਼ਬਰਾਂ, ਵਪਾਰ

ਵਧਦੀ ਤਕਨੀਕ ਕਾਰਨ ਲੋਕਾਂ ਦਾ ਜੀਵਨ ਦਿਨ-ਬ-ਦਿਨ ਬਦਲਦਾ ਜਾ ਰਿਹਾ ਹੈ ਪਰ ਵਾਤਾਵਰਣ ਸੁਰੱਖਿਆ ਇਕ ਅਹਿਮ ਮੁੱਦਾ ਹੈ।

A professor made petrol from plastic

ਨਵੀਂ ਦਿੱਲੀ :  ਵਧਦੀ ਤਕਨੀਕ ਕਾਰਨ ਲੋਕਾਂ ਦਾ ਜੀਵਨ ਦਿਨ-ਬ-ਦਿਨ ਬਦਲਦਾ ਜਾ ਰਿਹਾ ਹੈ ਪਰ ਵਾਤਾਵਰਣ ਸੁਰੱਖਿਆ ਇਕ ਅਹਿਮ ਮੁੱਦਾ ਹੈ। ਵਾਤਾਵਰਣ ਨੂੰ ਬਚਾਉਣ ਲਈ ਪਲਾਸਟਿਕ ਨੂੰ ਰੀ-ਸਾਈਕਲ ਕੀਤਾ ਜਾ ਰਿਹਾ ਹੈ। ਜਿਸ ਤੋਂ ਕਈ ਉਪਯੋਗੀ ਵਸਤਾਂ ਬਣਾਈਆਂ ਜਾ ਰਹੀਆਂ ਹਨ ਪਰ ਹੈਦਰਾਬਾਦ ਦੇ ਇਕ ਪ੍ਰੋਫੈਸਰ ਨੇ ਪਲਾਸਟਿਕ ਤੋਂ ਜੋ ਬਣਾਇਆ ਹੈ। ਉਸ ਦੀ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ, ਦਰਅਸਲ ਹੈਦਰਾਬਾਦ ਦੇ ਰਹਿਣ ਵਾਲੇ 45 ਸਾਲਾ ਪ੍ਰੋਫੈਸਰ ਸਤੀਸ਼ ਕੁਮਾਰ ਨੇ ਪਲਾਸਟਿਕ ਤੋਂ ਪੈਟਰੌਲ ਬਣਾਉਣ ਦਾ ਕਾਰਨਾਮਾ ਕਰਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ।

ਪਲਾਸਟਿਕ ਤੋਂ ਪੈਟਰੌਲ ਬਣਾਉਣ ਦੀ ਪ੍ਰਕਿਰਿਆ ਨੂੰ ਪ੍ਰੋਫੈਸਰ ਨੇ ਪਾਇਰੋਲੀਸਿਸ ਦਾ ਨਾਂਅ ਦਿੱਤਾ ਹੈ। ਹੋਰ ਤਾਂ ਹੋਰ ਸਤੀਸ਼ ਕੁਮਾਰ ਨੇ ਹਾਈਡ੍ਰੋਕਸੀ ਪ੍ਰਾਈਵੇਟ ਲਿਮਟਿਡ ਨਾਂਅ ਤੋਂ ਇਕ ਕੰਪਨੀ ਵੀ ਬਣਾਈ ਹੈ। ਸਤੀਸ਼ ਦਾ ਕਹਿਣਾ ਹੈ ਕਿ ਪਲਾਸਟਿਕ ਪਾਇਰੋਲੀਸਿਸ ਪ੍ਰਕਿਰਿਆ ਦੀ ਮਦਦ ਨਾਲ ਪਲਾਸਟਿਕ ਤੋਂ ਡੀਜ਼ਲ, ਏਵੀਏਸ਼ਨ ਫਿਊਲ ਅਤੇ ਪੈਟਰੌਲ ਬਣਾਇਆ ਜਾ ਸਕਦਾ ਹੈ।

ਲਗਭਗ 500 ਕਿਲੋਗ੍ਰਾਮ ਰੀ-ਸਾਈਕਲ ਨਾ ਹੋਣ ਵਾਲੀ ਪਲਾਸਟਿਕ ਤੋਂ 400 ਲੀਟਰ ਤੇਲ ਦਾ ਉਤਪਾਦਨ ਕੀਤਾ ਜਾ ਸਕਦਾ ਹੈ। ਸਤੀਸ਼ ਦਾ ਕਹਿਣਾ ਹੈ ਕਿ ਇਹ ਇਕ ਆਸਾਨ ਪ੍ਰਕਿਰਿਆ ਹੈ ਜਿਸ ਵਿਚ ਪਾਣੀ ਦੀ ਵਰਤੋਂ ਨਹੀਂ ਹੁੰਦੀ, ਨਾ ਹੀ ਹਵਾ ਪ੍ਰਦੂਸ਼ਿਤ ਹੁੰਦੀ ਹੈ। ਸਤੀਸ਼ 2016 ਤੋਂ ਲੈ ਕੇ ਹੁਣ ਤਕ ਕਰੀਬ 50 ਟਨ ਪਲਾਸਟਿਕ ਨੂੰ ਪੈਟਰੌਲ ਵਿਚ ਬਦਲ ਚੁੱਕੇ ਹਨ। ਉਨ੍ਹਾਂ ਦੀ ਕੰਪਨੀ ਹਰ ਦਿਨ 200 ਕਿਲੋ ਪਲਾਸਟਿਕ ਤੋਂ 200 ਲੀਟਰ ਪੈਟਰੌਲ ਬਣਾ ਰਹੀ ਹੈ।

ਪਲਾਸਟਿਕ ਤੋਂ ਬਣਾਏ ਗਏ ਪੈਟਰੌਲ ਨੂੰ ਸਤੀਸ਼ ਸਥਾਨਕ ਉਦਯੋਗਾਂ ਨੂੰ 40 ਤੋਂ 50 ਰੁਪਏ ਪ੍ਰਤੀ ਲੀਟਰ ਵਿਚ ਵੇਚ ਰਹੇ ਹਨ। ਇਸ ਤੇਲ ਦੀ ਵਰਤੋਂ ਵਾਹਨਾਂ ਵਿਚ ਕੀਤੀ ਜਾ ਸਕਦੀ ਹੈ ਜਾਂ ਨਹੀਂ ਇਸ ਦਾ ਪ੍ਰਯੋਗ ਕਰਨਾ ਹਾਲੇ ਬਾਕੀ ਹੈ। ਦੱਸ ਦਈਏ ਕਿ ਪਾਲੀ ਵਿਨਾਈਲ ਕਲੋਰਾਈਡ ਅਤੇ ਪਾਲੀ ਏਥੇਲੀਨ ਟੈਰਿਫਥੇਲੇਟ ਤੋਂ ਇਲਾਵਾ ਸਾਰੇ ਤਰ੍ਹਾਂ ਦੇ ਪਲਾਸਟਿਕ ਦੀ ਵਰਤੋਂ ਈਂਧਣ ਬਣਾਉਣ ਵਿਚ ਕੀਤੀ ਜਾ ਸਕਦੀ ਹੈ।