ਪਾਕਿਸਤਾਨ ਦੀ ਜਨਤਾ ਹੋਵੇਗੀ ਬੇਹਾਲ, ਪੈਟਰੋਲ-ਡੀਜ਼ਲ ਹੋ ਸਕਦੈ ਮਹਿੰਗਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਮਹਿੰਗਾਈ ਅਤੇ ਟੈਕਸ ਦੇ ਬੋਝ ਤੋਂ ਪਰੇਸ਼ਾਨ ਪਾਕਿਸਤਾਨ ਦੀ ਜਨਤਾ ਦੀਆਂ ਮੁਸ਼ਕਿਲਾਂ ਹੋਰ ਵਧਣ ਵਾਲੀਆਂ ਹਨ।

Petrol Prices

ਇਸਲਾਮਾਬਾਦ: ਮਹਿੰਗਾਈ ਅਤੇ ਟੈਕਸ ਦੇ ਬੋਝ ਤੋਂ ਪਰੇਸ਼ਾਨ ਪਾਕਿਸਤਾਨ ਦੀ ਜਨਤਾ ਦੀਆਂ ਮੁਸ਼ਕਿਲਾਂ ਹੋਰ ਵਧਣ ਵਾਲੀਆਂ ਹਨ। ਪਾਕਿਸਤਾਨ ਵਿਚ ਅਗਸਤ ਮਹੀਨੇ ਤੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ 10 ਫੀਸਦੀ ਦਾ ਵਾਧਾ ਹੋ ਸਕਦਾ ਹੈ। ਪਾਕਿਸਤਾਨ ਦੀ ਆਇਲ ਐਂਡ ਗੈਸ ਰੈਗੂਲੇਟਰੀ ਅਥਾਰਟੀ (Ogra) ਨੇ ਮੰਗਲਵਾਰ ਨੂੰ ਪਾਕਿਸਤਾਨ ਸਰਕਾਰ ਕੋਲ ਅਗਸਤ ਮਹੀਨੇ ਤੋਂ ਪੈਟਰੋਲੀਅ ਉਤਪਾਦਾਂ ਦੀਆਂ ਕੀਮਤਾਂ ਵਿਚ 10 ਫੀਸਦੀ ਵਾਧੇ ਦਾ ਮਤਾ ਰੱਖਿਆ ਹੈ।

ਕੌਮਾਂਤਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਨੂੰ ਦੇਖਦੇ ਹੋਏ ਪਾਕਿਸਤਾਨ ਦੀ ਰੈਗੂਲੇਟਰੀ ਬਾਡੀ ਨੇ ਇਹ ਸੁਝਾਅ ਦਿੱਤਾ ਹੈ। ਸਰਕਾਰ ਦੇ ਮਾਲੀਆ ਭੰਡਾਰ ਦੇ ਟੀਚੇ ਨੂੰ ਧਿਆਨ ਵਿਚ ਰੱਖਦੇ ਹੋਏ ਵਿੱਤ ਮੰਤਰਾਲੇ ਵੱਲੋਂ ਬੁੱਧਵਾਰ ਨੂੰ ਪੈਟਰੋਲੀਅਮ ਉਤਪਾਦਾਂ ਦੀਆਂ ਕੀਮਤਾਂ ਦੀ ਸਮੀਖਿਆ ਕੀਤੀ ਗਈ। ਓਗਰਾ ਨੇ ਪ੍ਰਤੀ ਲੀਟਰ ਪੈਟਰੋਲ ‘ਤੇ 5.15 ਰੁਪਏ, ਹਾਈ ਸਪੀਡ ਡੀਜ਼ਲ ਲਈ 5.65 ਰੁਪਏ ਅਤੇ ਕੈਰੋਸੀਨ ਤੇਲ ਲਈ 5.38 ਰੁਪਏ ਵਾਧੇ ਦਾ ਮਤਾ ਰੱਖਿਆ ਹੈ।

ਜੇਕਰ ਇਹ ਮਤਾ ਪਾਸ ਹੋ ਜਾਂਦਾ ਹੈ ਤਾਂ ਪੈਟਰੋਲ ਦੀ ਕੀਮਤ 112.68 ਤੋਂ ਵਧ ਕੇ 117.83 ਪ੍ਰਤੀ ਲੀਟਰ ਹੋ ਜਾਵੇਗੀ। ਇਸੇ ਤਰ੍ਹਾਂ ਹਾਈ ਸਪੀਡ ਡੀਜ਼ਲ ਵੀ 126.82 ਰੁਪਏ ਪ੍ਰਤੀ ਲੀਟਰ ਦੇ ਵਿਆਜ 132.47 ਰੁਪਏ ਦੀ ਦਰ ਨਾਲ ਮਿਲੇਗਾ। ਉੱਥੇ ਹੀ ਕੈਰੋਸੀਨ ਤੇਲ ਵੀ 5 ਰੁਪਏ ਦੇ ਵਾਧੇ ਤੋਂ ਬਾਅਦ 103.84 ਰੁਪਏ ਪ੍ਰਤੀ ਲੀਟਰ ‘ਤੇ ਮਿਲੇਗਾ।

ਪੈਟਰੋਲੀਅ ਡੀਜ਼ਲ ਦੇ ਸੂਤਰਾਂ ਦੇ ਹਵਾਲੇ ਤੋਂ ਪਤਾ ਚੱਲਦਾ ਹੈ ਕਿ ਸਰਕਾਰ ਤੇਲ ਦੀਆਂ ਕੀਮਤਾਂ ਵਿਚ ਥੋੜੇ ਵਾਧੇ ‘ਤੇ ਮਨਜ਼ੂਰੀ ਦੇ ਸਕਦੀ ਹੈ। ਵਾਧੇ ਦਾ ਪੂਰਾ ਬੋਝ ਜਨਤਾ ‘ਤੇ ਨਾ ਪਵੇ, ਇਸ ਦੇ ਲਈ ਸਰਕਾਰ ਜੀਐਸਟੀ ਦੀ ਦਰ ਨੂੰ ਘੱਟ ਕਰੇਗੀ। ਪਾਕਿਸਤਾਨ ਸਟੇਟ ਆਇਲ (ਪੀਐਸਓ) ਵੱਲੋਂ ਪਿਛਲੇ ਤਿੰਨ ਮਹੀਨਿਆਂ ਵਿਚ ਕੱਚਾ ਤੇਲ 65 ਡਾਲਰ ਪ੍ਰਤੀ ਬੈਰਲ ਦੀ ਕੀਮਤ ਵਿਚ ਖਰੀਦਿਆ ਗਿਆ ਹੈ। 2019-20 ਲਈ ਵਿਸ਼ਵ ਬੈਂਕ ਨੇ ਭਵਿੱਖਬਾਣੀ ਕੀਤੀ ਹੈ ਕਿ ਕੱਚੇ ਤੇਲ ਦੀਆਂ ਕੀਮਤਾਂ ਪ੍ਰਤੀ ਬੈਰਲ ਪਹੁੰਚ ਸਕਦੀਆਂ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।