ਆਮ ਲੋਕਾਂ ਲਈ ਰਾਹਤ ਦੀ ਖ਼ਬਰ ਤੇਲ ਦੀਆਂ ਕੀਮਤਾਂ ਸਥਿਰ  

ਏਜੰਸੀ

ਖ਼ਬਰਾਂ, ਵਪਾਰ

ਕੱਚੇ ਤੇਲ ਦੇ ਉਤਪਾਦਨ ਵਿਚ 1,21000 ਬੈਰਲ ਤੇਲ ਦੀ ਕਮੀ ਦਾ ਅਨੁਮਾਨ

Petrol Diesel Prices Remain Same

ਨਵੀਂ ਦਿੱਲੀ : ਲਗਾਤਾਰ 17ਵੇਂ ਦਿਨ ਤੇਲ ਦੀਆਂ ਕੀਮਤਾਂ ਸਥਿਰ ਰਹੀਆਂ ਹਨ। ਸਰਕਾਰੀ ਤੇਲ ਕੰਪਨੀਆਂ ਵੱਲੋਂ ਤੇਲ ਦੀਆਂ ਕੀਮਤਾਂ ਵਿਚ ਕੋਈ ਵੀ ਵਾਧਾ ਨਹੀਂ ਕੀਤਾ ਗਿਆ | ਦੇਸ਼ ਦੀ ਰਾਜਧਾਨੀ ਵਿੱਚ ਇੱਕ ਲੀਟਰ ਪੈਟਰੋਲ ਦੀ ਕੀਮਤ 81.06 ਰੁਪਏ ਹੈ ਅਤੇ ਡੀਜਲ ਦੀ ਕੀਮਤ 70.46 ਹੈ। ਪੰਜਾਬ ਵਿਚ ਇਕ ਲੀਟਰ ਡੀਜਲ ਦੀ ਕੀਮਤ 71.37 ਅਤੇ ਪੈਟਰੋਲ ਦੀ 77.99  ਕੀਮਤ ਹੈ। 

( AEI ) ਦੀ ਇਕ ਰਿਪੋਰਟ ਮੁਤਾਬਿਕ : ਅਮਰੀਕਾ ਦੀ ਇਕ ਏਜੇਂਸੀ ਦੀ ਰਿਪੋਰਟ ਮੁਤਾਬਿਕ ਕਿਹਾ ਗਿਆ ਹੈ ਅਗਲੇ ਮਹੀਨੇ ਓਥੋਂਂ ਦੇ 7 ਵੱਡੇ ਸ਼ੈੱਲ ਫੋਰਮਸ਼ਮ ਵਿਚ ਕੱਚੇ ਤੇਲ ਦੇ ਉਤਪਾਦਨ ਵਿਚ 1,21000 ਬੈਰਲ ਤੇਲ ਦੀ ਕਮੀ ਦਾ ਅਨੁਮਾਨ ਹੈ | ਜਿਸ ਦੇ ਕਰਨ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ |