ਸੋਨੇ ਦੀਆਂ ਕੀਮਤਾਂ ‘ਚ ਅੱਜ ਹੋਇਆ ਇਹ ਵੱਡਾ ਬਦਲਾਅ, ਫਟਾਫਟ ਜਾਣੋ ਰੇਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਰੁਪਏ ਵਿੱਚ ਕਮਜੋਰੀ ਦੀ ਵਜ੍ਹਾ ਨਾਲ ਸੋਮਵਾਰ ਨੂੰ ਸੋਨੇ-ਚਾਂਦੀ ਦੇ ਭਾਅ ‘ਚ ਮਾਮੂਲੀ...

Gold Price

ਨਵੀਂ ਦਿੱਲੀ: ਰੁਪਏ ਵਿੱਚ ਕਮਜੋਰੀ ਦੀ ਵਜ੍ਹਾ ਨਾਲ ਸੋਮਵਾਰ ਨੂੰ ਸੋਨੇ-ਚਾਂਦੀ ਦੇ ਭਾਅ ‘ਚ ਮਾਮੂਲੀ ਵਾਧਾ ਦਰਜ ਕੀਤਾ ਗਿਆ ਹੈ। ਸੋਮਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ ਵਿੱਚ 10 ਗਰਾਮ ਸੋਨੇ ਦਾ ਭਾਅ ਸਿਰਫ 4 ਰੁਪਏ ਵਧਿਆ। ਸੋਨੇ ਦੀ ਤਰ੍ਹਾਂ ਚਾਂਦੀ ਦੀਆਂ ਕੀਮਤਾਂ ‘ਚ ਵੀ ਹਲਕੀ ਤੇਜੀ ਆਈ। ਇੱਕ ਕਿੱਲੋਗ੍ਰਾਮ ਚਾਂਦੀ ਦਾ ਮੁੱਲ ਸਿਰਫ 7 ਰੁਪਏ ਚੜ੍ਹਿਆ।

ਸੋਨੇ ਦਾ ਨਵਾਂ ਭਾਅ  (Gold Prices on 20 January)  ਸੋਮਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ ਵਿੱਚ ਸੋਨੇ ਦਾ ਭਾਅ 40 , 744 ਰੁਪਏ ਤੋਂ ਵਧਕੇ 40,784 ਰੁਪਏ ਪ੍ਰਤੀ 10 ਗਰਾਮ ਹੋ ਗਿਆ। ਅੰਤਰਰਾਸ਼ਟਰੀ ਬਾਜ਼ਾਰਾਂ ‘ਚ ਸੋਨੇ ਦਾ ਭਾਅ 1, 560 ਡਾਲਰ ਪ੍ਰਤੀ ਔਸ ਅਤੇ ਚਾਂਦੀ ਦਾ ਮੁੱਲ 18.05 ਡਾਲਰ ਪ੍ਰਤੀ ਔਂਸ ਰਿਹਾ। ਚਾਂਦੀ ਦੀ ਨਵੀਂ ਕੀਮਤ (Silver Prices on 20 January) ਸੋਨੇ ਦੀ ਤਰ੍ਹਾਂ ਚਾਂਦੀ ਦੇ ਭਾਅ ‘ਚ ਵੀ ਹਲਕੀ ਤੇਜੀ ਰਹੀ।

ਦਿੱਲੀ ਸਰਾਫਾ ਬਾਜ਼ਾਰ ‘ਚ ਚਾਂਦੀ ਦਾ ਭਾਅ 47,856 ਰੁਪਏ ਤੋਂ ਚੜ੍ਹਕੇ 47,863 ਰੁਪਏ ਪ੍ਰਤੀ ਕਿੱਲੋਗ੍ਰਾਮ ਹੋ ਗਿਆ। ਸੋਨੇ-ਚਾਂਦੀ ਵਿੱਚ ਸੁਸਤੀ ਦੀ ਵਜ੍ਹਾ HDFC ਸਕਿਊਰਿਟੀਜ਼ ਦੇ ਸੀਨੀਅਰ ਐਨਾਲਿਸਟ (ਕਮੋਡਿਟੀਜ) ਤਪਨ ਪਟੇਲ  ਨੇ ਦੱਸਿਆ ਕਿ ਡਾਲਰ ਦੇ ਮੁਕਾਬਲੇ ਰੁਪਏ ਦੀ ਕਮਜੋਰ ਸ਼ੁਰੁਆਤ ਹੋਈ। ਰੁਪਿਆ 4 ਪੈਸੇ ਟੁੱਟਕੇ 71.12 ਪ੍ਰਤੀ ਡਾਲਰ ਦੇ ਪੱਧਰ ‘ਤੇ ਆ ਗਿਆ।  

ਇਸ ਤਰ੍ਹਾਂ ਪਤਾ ਕਰੋ ਤੁਹਾਡੇ ਸੋਨੇ ਦੇ ਗਹਿਣੇ ਅਸਲੀ ਹਨ ਜਾਂ ਨਕਲੀ

 ਸੋਨੇ ਦੇ ਗਹਿਣੇ ਖਰੀਦਣ ਤੋਂ ਪਹਿਲਾਂ ਤੁਸੀਂ ਉਸ ‘ਤੇ ਬੀਆਈਐਸ ਹਾਲਮਾਰਕ ਜਰੂਰ ਵੇਖੋ। ਬੀਆਈਐਸ ਹਾਲ ਮਾਰਕ ਇਹ ਦਰਸਾਉਂਦਾ ਹੈ ਕਿ ਸੋਨਾ ਸ਼ੁੱਧ ਹੈ। ਇਸਦੇ ਨਾਲ ਤੁਹਾਨੂੰ ਇਹ ਵੀ ਧਿਆਨ ਰੱਖਣਾ ਹੋਵੇਗਾ ਕਿ ਬੀਆਈਐਸ ਹਾਲ ਮਾਰਕ ਅਸਲੀ ਹੈ ਜਾਂ ਨਹੀਂ। ਬੀਆਈਐਸ ਹਾਲ ਮਾਰਕ ਦਾ ਨਿਸ਼ਾਨ ਹਰ ਗਹਿਣੇ ‘ਤੇ ਹੁੰਦਾ ਹੈ ਅਤੇ ਉਸਦੇ ਨਾਲ ਇੱਕ ਤਿਕੋਣ ਨਿਸ਼ਾਨ ਵੀ ਹੁੰਦਾ ਹੈ।

ਇਸਦੇ ਨਾਲ ਹੀ ਭਾਰਤੀ ਮਾਣਕ ਬਿਊਰੋ ਦੇ ਨਿਸ਼ਾਨ ਦੇ ਨਾਲ ਸੋਨੇ ਦੀ ਸ਼ੁੱਧਤਾ ਵੀ ਲਿਖੀ ਹੁੰਦੀ ਹੈ। ਇਸ ਤਰੀਕੇ ਨਾਲ ਤੁਸੀ ਸੋਨੇ ਦੀ ਪਹਿਚਾਣ ਕਰ ਸਕਦੇ ਹੋ। ਇਸ ਵਿੱਚ ਤੁਹਾਨੂੰ ਕੁਝ ਹੀ ਸਕਿੰਟ ਵਿੱਚ ਪਤਾ ਚੱਲ ਜਾਵੇਗਾ ਕਿ ਸੋਨਾ ਅਸਲੀ ਹੈ ਜਾਂ ਨਹੀ। ਇਹ ਟੇਸਟ ਤੁਸੀਂ ਘਰ ‘ਤੇ ਵੀ ਕਰ ਸੱਕਦੇ ਹੋ।

ਇਸਦੇ ਲਈ ਆਰ ਸੋਨੇ ਨੂੰ ਇੱਕ ਥਾਂ ਪਿਨ ਨਾਲ ਹਲਕਾ ਖੁਰਚ ਦਿਓ ਫਿਰ ਉਸ ‘ਤੇ ਨਾਇਟਰਿਕ ਐਸਿਡ ਦੀਆਂ ਕੁੱਝ ਬੂੰਦਾਂ ਪਾਓ। ਜੇਕਰ ਸੋਨਾ ਅਸਲੀ ਹੋਵੇਗਾ ਤਾਂ ਰੰਗ ਬਿਲਕੁੱਲ ਵੀ ਨਹੀਂ ਬਦਲੇਗਾ ਅਤੇ ਜੇਕਰ ਸੋਨਾ ਨਕਲੀ  ਹੋਵੇਗਾ ਤਾਂ ਤੁਰੰਤ ਹਰਾ ਹੋ ਜਾਵੇਗਾ।