ਨਿਵੇਸ਼ਕਾਂ ਦਾ ਭਰੋਸਾ ਬਹਾਲ ਕਰਨ ਦੀ ਕੋਸ਼ਿਸ਼! ਅਡਾਨੀ ਦੀ ਕੰਪਨੀ ਨੇ 1,500 ਕਰੋੜ ਰੁਪਏ ਦਾ ਕਰਜ਼ਾ ਚੁਕਾਇਆ

ਏਜੰਸੀ

ਖ਼ਬਰਾਂ, ਵਪਾਰ

SBI ਮਿਉਚੁਅਲ ਫੰਡ ਨੂੰ ਬਕਾਏ ਦਾ ਭੁਗਤਾਨ ਕੀਤਾ

Adani group firm repays Rs 1,500 crore in comeback strategy

 

ਨਵੀਂ ਦਿੱਲੀ: ਅਡਾਨੀ ਸਮੂਹ ਦੀ ਕੰਪਨੀ ਅਡਾਨੀ ਪੋਰਟਸ ਐਂਡ ਸਪੈਸ਼ਲ ਇਕਨਾਮਿਕ ਜ਼ੋਨ (ਏ.ਪੀ.ਐੱਸ.ਈ.ਜ਼ੈੱਡ) ਨੇ 1,500 ਕਰੋੜ ਰੁਪਏ ਦਾ ਕਰਜ਼ਾ ਚੁਕਾਇਆ ਹੈ। ਇਸ ਦੇ ਨਾਲ ਹੀ ਕੰਪਨੀ ਨੇ ਹੋਰ ਕਰਜ਼ਾ ਮੋੜਨ ਦਾ ਵਾਅਦਾ ਕੀਤਾ ਹੈ। ਇਸ ਕਦਮ ਨੂੰ ਸਮੂਹ ਨਿਵੇਸ਼ਕਾਂ ਦਾ ਭਰੋਸਾ ਬਹਾਲ ਕਰਨ ਦੇ ਨਜ਼ਰ ਤੋਂ ਦੇਖਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਕੇਂਦਰ ਨੇ ਫਿਰ ਕਿਹਾ : NPS ਤਹਿਤ ਜਮ੍ਹਾ ਪੈਸਾ ਸੂਬਾ ਸਰਕਾਰਾਂ ਨੂੰ ਵਾਪਸ ਨਹੀਂ ਮਿਲ ਸਕਦਾ

ਕੰਪਨੀ ਦੇ ਬੁਲਾਰੇ ਨੇ ਕਿਹਾ ਕਿ APSEZ ਨੇ ਸੋਮਵਾਰ ਨੂੰ SBI ਮਿਉਚੁਅਲ ਫੰਡ ਨੂੰ 1,500 ਕਰੋੜ ਰੁਪਏ ਦੇ ਬਕਾਏ ਦਾ ਭੁਗਤਾਨ ਕੀਤਾ ਹੈ ਅਤੇ ਭੁਗਤਾਨ ਯੋਜਨਾ ਦੇ ਅਨੁਸਾਰ ਮਾਰਚ ਵਿਚ ਵੀ 1,000 ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾਵੇਗਾ। ਬੁਲਾਰੇ ਨੇ ਕਿਹਾ, ''ਭੁਗਤਾਨ ਮੌਜੂਦਾ ਨਕਦੀ ਅਤੇ ਕਾਰੋਬਾਰੀ ਸੰਚਾਲਨ ਤੋਂ ਹੋਣ ਵਾਲੀ ਕਮਾਈ ਤੋਂ ਕੀਤਾ ਗਿਆ ਹੈ।''

ਇਹ ਵੀ ਪੜ੍ਹੋ : ਪਰਮਜੀਤ ਸਰਨਾ ਨੇ ਕੁਰੂਕਸ਼ੇਤਰ ਘਟਨਾ ਦੀ ਕੀਤੀ ਨਿਖੇਧੀ, ਮਨੋਹਰ ਲਾਲ ਖੱਟਰ ਨੂੰ ਦਿੱਤੀ ਇਹ ਸਲਾਹ   

ਮਾਹਿਰਾਂ ਅਨੁਸਾਰ ਅਡਾਨੀ ਸਮੂਹ ਕਰਜ਼ੇ ਦੀ ਅਦਾਇਗੀ ਕਰਕੇ ਨਿਵੇਸ਼ਕਾਂ ਅਤੇ ਕਰਜ਼ਦਾਤਿਆਂ ਦਾ ਭਰੋਸਾ ਬਹਾਲ ਕਰਨ ਦੀ ਉਮੀਦ ਕਰ ਰਿਹਾ ਹੈ। ਸਤੰਬਰ 2022 ਤੱਕ ਅਡਾਨੀ ਸਮੂਹ ਦਾ ਕੁੱਲ ਕਰਜ਼ਾ 2.26 ਲੱਖ ਕਰੋੜ ਰੁਪਏ ਸੀ ਅਤੇ ਇਸ ਕੋਲ 31,646 ਕਰੋੜ ਰੁਪਏ ਦੀ ਨਕਦੀ ਸੀ। ਪਿਛਲੇ ਮਹੀਨੇ ਅਮਰੀਕੀ ਸ਼ਾਰਟ ਸੇਲਰ ਫਰਮ ਹਿੰਡਨਬਰਗ ਰਿਸਰਚ ਦੀ ਕਥਿਤ ਧੋਖਾਧੜੀ ਦੀ ਰਿਪੋਰਟ ਤੋਂ ਬਾਅਦ ਸਮੂਹ ਦੇ ਸ਼ੇਅਰਾਂ ਵਿਚ ਭਾਰੀ ਗਿਰਾਵਟ ਆਈ ਹੈ।