ਪਟਰੌਲ - ਡੀਜ਼ਲ ਦੀਆਂ ਕੀਮਤਾਂ 'ਚ ਹੁਣ ਤਕ ਸੱਭ ਤੋਂ ਜ਼ਿਆਦਾ ਵਾਧਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਐਤਵਾਰ ਨੂੰ ਰਾਜਧਾਨੀ ਦਿੱਲ‍ੀ 'ਚ ਰਿਕਾਰਡ ਉਚਾਈ 'ਤੇ ਪਹੁੰਚ ਗਈ। ਤੇਲ ਕੰਪਨੀਆਂ ਵਲੋਂ ਜਾਰੀ ਕੀਮਤ ਸੂਚੀ ਮੁਤਾਬਕ ਦਿੱਲੀ 'ਚ ਪਟਰੌਲ...

Petrol, diesel

ਨਵੀਂ ਦਿੱਲ‍ੀ : ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਐਤਵਾਰ ਨੂੰ ਰਾਜਧਾਨੀ ਦਿੱਲ‍ੀ 'ਚ ਰਿਕਾਰਡ ਉਚਾਈ 'ਤੇ ਪਹੁੰਚ ਗਈ। ਤੇਲ ਕੰਪਨੀਆਂ ਵਲੋਂ ਜਾਰੀ ਕੀਮਤ ਸੂਚੀ ਮੁਤਾਬਕ ਦਿੱਲੀ 'ਚ ਪਟਰੌਲ 33 ਪੈਸੇ ਮਹਿੰਗਾ ਹੋਕੇ 76.24 ਰੁਪਏ ਲਿਟਰ ਹੋ ਗਿਆ। ਉਥੇ ਹੀ, ਡੀਜ਼ਲ ਦੇ ਮੁੱਲ ਵੀ 26 ਪੈਸੇ ਵਧ ਕੇ 67.57 ਰੁਪਏ ਪ੍ਰਤੀ ਲਿਟਰ ਦੀ ਰਿਕਾਰਡ ਉਚਾਈ 'ਤੇ ਪਹੁੰਚ ਗਏ।

ਲੋਕਲ ਸੇਲਸ ਟੈਕਸ ਅਤੇ ਵੈਟ ਮੁਤਾਬਕ ਹਰ ਰਾਜ 'ਚ ਪਟਰੌਲ - ਡੀਜ਼ਲ ਦੀ ਕੀਮਤ ਵੱਖ - ਵੱਖ ਹੁੰਦੀ ਹੈ। ਦੇਸ਼ ਦੇ ਸਾਰੇ ਰਾਜਾਂ ਦੀਆਂ ਰਾਜਧਾਨੀਆਂ ਅਤੇ ਮੈਟਰੋ ਸ਼ਹਿਰਾਂ ਦੀ ਤੁਲਨਾ 'ਚ ਦਿੱਲੀ ਵਿਚ ਇਹ ਕੀਮਤਾਂ ਫਿਰ ਵੀ ਸੱਭ ਤੋਂ ਘੱਟ ਹਨ। ਬੀਤੇ ਲਗਭਗ 4 ਹਫ਼ਤੇ ਤੋਂ ਕੋਮਾਂਤਰੀ ਬਾਜ਼ਾਰ 'ਚ ਤੇਲ ਕੀਮਤਾਂ ਦੇ ਵਧਣ ਨਾਲ ਪਟਰੌਲ ਅਤੇ ਡੀਜ਼ਲ ਦੀ ਮਹਿੰਗਾਈ ਵਧ ਰਹੀ ਹੈ।

ਇਸ ਤੋਂ ਪਹਿਲਾਂ ਦਿੱਲੀ 'ਚ ਪਟਰੌਲ ਦੀ ਸੱਭ ਤੋਂ ਜ਼ਿਆਦਾ ਕੀਮਤ 76.06 ਰੁਪਏ ਪ੍ਰਤੀ ਲਿਟਰ 14 ਸਤੰਬਰ 2013 ਨੂੰ ਹੋਈ ਸੀ। ਕਰਨਾਟਕ ਚੋਣ ਤੋਂ 19 ਦਿਨ ਪਹਿਲਾਂ ਤੋਂ ਕੀਮਤਾਂ 'ਚ ਉਤਾਰ - ਚੜਾਅ 'ਤੇ ਲਗੀ ਰੋਕ 14 ਮਈ ਨੂੰ ਖ਼ਤਮ ਹੋਈ ਸੀ। ਉਦੋਂ ਤੋਂ ਹੁਣ ਤਕ 7 ਦਿਨ 'ਚ ਕੀਮਤਾਂ 'ਚ ਲਗਾਤਾਰ ਵਧਾ ਹੋ ਰਿਹਾ ਹੈ। ਲਗਭਗ ਇਕ ਹਫ਼ਤੇ 'ਚ ਹੀ ਪਟਰੌਲ ਦੀ ਕੀਮਤ 'ਚ 1.61 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ 'ਚ 1.64 ਰੁਪਏ ਪ੍ਰਤੀ ਲਿਟਰ ਦਾ ਵਾਧਾ ਹੋ ਗਿਆ ਹੈ।