ਐਗਜ਼ਿਟ ਪੋਲ ਤੋਂ ਬਾਅਦ ਸ਼ੇਅਰ ਬਜ਼ਾਰ ਵਿਚ ਆਇਆ ਵੱਡਾ ਉਛਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਐਗਜ਼ਿਟ ਪੋਲ ਦੇ ਨਤੀਜਿਆਂ ਦਾ ਅਸਰ ਸੋਮਵਾਰ ਨੂੰ ਸ਼ੇਅਰ ਬਜ਼ਾਰ ‘ਤੇ ਵੀ ਦੇਖਣ ਨੂੰ ਮਿਲਿਆ ਹੈ। ਸੋਮਵਾਰ ਨੂੰ ਖੁੱਲੇ ਸ਼ੇਅਰ ਬਜ਼ਾਰ ਵਿਚ ਕਾਫੀ ਉਛਾਲ ਦੇਖਣ ਨੂੰ ਮਿਲਿਆ।

Share Market

ਮੁੰਬਈ: ਲੋਕ ਸਭਾ ਚੋਣਾਂ ਦੇ ਐਗਜ਼ਿਟ ਪੋਲ ਦੇ ਨਤੀਜੇ ਐਤਵਾਰ ਸ਼ਾਮ ਨੂੰ ਜਾਰੀ ਕੀਤੇ ਗਏ। ਇਹਨਾਂ ਨਤੀਜਿਆਂ ਦਾ ਅਸਰ ਸੋਮਵਾਰ ਨੂੰ ਸ਼ੇਅਰ ਬਜ਼ਾਰ ‘ਤੇ ਵੀ ਦੇਖਣ ਨੂੰ ਮਿਲਿਆ ਹੈ। ਸੋਮਵਾਰ ਨੂੰ ਖੁੱਲੇ ਸ਼ੇਅਰ ਬਜ਼ਾਰ ਵਿਚ ਕਾਫੀ ਉਛਾਲ ਦੇਖਣ ਨੂੰ ਮਿਲਿਆ। ਸੈਂਸੇਕਸ ਵਿਚ ਜਿੱਥੇ ਕਰੀਬ 900 ਰੁਪਏ ਦਾ ਵਾਧਾ ਹੋਇਆ। ਉਥੇ ਹੀ ਨਿਫਟੀ ਵਿਚ 200 ਰੁਪਏ ਦੀ ਤੇਜ਼ੀ ਦੇਖਣ ਨੂੰ ਮਿਲੀ। ਇਸਦੇ ਨਾਲ ਹੀ ਰੁਪਇਆ ਵੀ ਮਜ਼ਬੂਤ ਹੋਇਆ ਹੈ।

73 ਪੈਸੇ ਦੀ ਮਜ਼ਬੂਤੀ ਦੇ ਨਾਲ ਰੁਪਇਆ 69.49 ‘ਤੇ  ਆ ਗਿਆ ਹੈ। ਸੈਂਸੇਕਸ 888.91 ਅੰਕਾਂ ਦੀ ਤੇਜ਼ੀ ਨਾਲ 38,819.68 ਅੰਕਾਂ ‘ਤੇ ਅਤੇ ਨਿਫਟੀ 284.15 ਅੰਕਾਂ ਦੇ ਵਾਧੇ ਨਾਲ 11,691.30 ‘ਤੇ ਆ ਗਿਆ ਹੈ। ਦੱਸ ਦਈਏ ਕਿ ਐਗਜ਼ਿਟ ਪੋਲ ਅਨੁਸਾਰ ਕੇਂਦਰ ਵਿਚ ਇਕ ਵਾਰ ਫਿਰ ਤੋਂ ਮੋਦੀ ਸਰਕਾਰ ਦੀ ਵਾਪਸੀ ਹੋ ਰਹੀ ਹੈ। ਪੋਲ ਅਨੁਸਾਰ ਭਾਜਪਾ ਗਠਜੋੜ ਨੂੰ 300 ਤੋਂ ਜ਼ਿਆਦਾ ਸੀਟਾਂ ਦਿਖਾਈ ਦੇ ਰਹੀਆਂ ਹਨ ਅਤੇ ਯੂਪੀਏ 122 ਅਤੇ ਹੋਰ ਨੂੰ 118 ਸੀਟਾਂ ਮਿਲਦੀਆਂ ਦਿਖਾਈ ਦੇ ਰਹੀਆਂ ਹਨ।

ਰੁਪਇਆ 73 ਪੈਸਿਆ ਦੀ ਮਜ਼ਬੂਤੀ ਦੇ ਨਾਲ 69.49 ਰੁਪਏ ਪ੍ਰਤੀ ਡਾਲਰ ‘ਤੇ ਖੁੱਲਣ ਤੋਂ ਬਾਅਦ 69.43 ਰੁਪਏ ਪ੍ਰਤੀ ਡਾਲਰ ‘ਤੇ ਬਣਿਆ ਹੋਇਆ ਹੈ। ਜਦਕਿ ਸ਼ੂਰੁਆਤੀ ਕਾਰੋਬਾਰ ਦੌਰਾਨ ਰੁਪਇਆ ਪਿਛਲੇ ਸੈਸ਼ਨ ਦੇ ਮੁਕਾਬਲੇ 86 ਪੈਸੇ ਦਾ ਵਾਧਾ ਬਂਣਾਉਂਦੇ ਹੋਏ 69.36 ਰੁਪਏ ਪ੍ਰਤੀ ਡਾਲਰ ਤੱਕ ਉਛਲਿਆ। ਪਿਛਲੇ ਸੈਸ਼ਨ ਵਿਚ ਰੁਪਇਆ ਡਾਲਰ ਦੇ ਮੁਕਾਬਲੇ 70.22 ਰੁਪਏ ਪ੍ਰਤੀ ਡਾਲਰ ‘ਤੇ ਬੰਦ ਹੋਇਆ ਸੀ।

ਕਮੋਡਿਟੀ ਬਾਜ਼ਾਰ ਵਿਸ਼ਲੇਸ਼ਕ ਦੱਸਦੇ ਹਨ ਕਿ ਲੋਕ ਸਭਾ ਚੋਣਾਂ ਦੇ ਸੱਤਵੇਂ ਅਤੇ ਆਖਰੀ ਗੇੜ ਦੀ ਵੋਟਿੰਗ ਤੋਂ ਬਾਅਦ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਕਾਰੋਬਾਰੀ ਰੁਝਾਨ ਮਜ਼ਬੂਤ ਹੋਇਆ ਹੈ। ਇਸ ਲਈ ਦੇਲੀ ਕਰੰਸੀ ਨਾਲੋਂ ਰੁਪਏ ਵਿਚ ਮਜ਼ਬੂਤੀ ਆਈ ਹੈ।