ਹੁਣ ਚੀਨ ਭਾਰਤ ਸਮੇਤ 5 ਦੇਸ਼ਾਂ ਤੋਂ 8,549 ਉਤਪਾਦਾਂ ਦੇ ਆਯਾਤ 'ਤੇ ਘਟਾਵੇਗਾ ਟੈਕਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਚੀਨ ਨੇ ਭਾਰਤ ਦੇ ਨਾਲ ਵਪਾਰ ਦੇ ਮੋਰਚੇ 'ਤੇ ਦੋਸਤੀ ਦਾ ਹੱਥ ਵਧਾਉਣ ਦੇ ਸੰਕੇਤ ਦਿਤੇ ਹਨ। ਭਾਰਤ ਤੋਂ ਆਯਾਤ ਹੋਣ ਵਾਲੇ 8,500 ਤੋਂ ਜ਼ਿਆਦਾ ਉਤਪਾਦਾਂ 'ਤੇ ਟੈਕਸ ਘੱਟ...

China to cut import tariffs products

ਨਵੀਂ ਦਿੱਲੀ : ਚੀਨ ਨੇ ਭਾਰਤ ਦੇ ਨਾਲ ਵਪਾਰ ਦੇ ਮੋਰਚੇ 'ਤੇ ਦੋਸਤੀ ਦਾ ਹੱਥ ਵਧਾਉਣ ਦੇ ਸੰਕੇਤ ਦਿਤੇ ਹਨ। ਭਾਰਤ ਤੋਂ ਆਯਾਤ ਹੋਣ ਵਾਲੇ 8,500 ਤੋਂ ਜ਼ਿਆਦਾ ਉਤਪਾਦਾਂ 'ਤੇ ਟੈਕਸ ਘੱਟ ਕਰਨ ਦੀ ਤਿਆਰੀ ਹੈ। ਭਾਰਤ ਤੋਂ ਇਲਾਵਾ 4 ਹੋਰ ਗੁਆਂਢੀ ਦੇਸ਼ਾਂ ਤੋਂ ਆਯਾਤ ਹੋਣ ਵਾਲੇ ਕੈਮਿਕਲਜ਼, ਫ਼ਾਰਮ ਉਤਪਾਦਾਂ ਅਤੇ ਮੈਟਲਸ 'ਤੇ ਚੀਨ ਨੇ ਟੈਕਸ ਘੱਟ ਕਰਨ ਦੀ ਤਿਆਰੀ ਕੀਤੀ ਹੈ।

ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ਦੇ ਨਾਲ ਟ੍ਰੇਡ ਵਾਰ ਤੋਂ ਪਿੱਛਾ ਛੁੜਾਉਣ ਦੇ ਮਕਸਦ ਨਾਲ ਚੀਨ ਨੇ ਇਹ ਫੈਸਲਾ ਲਿਆ ਹੈ। ਭਾਰਤ 'ਚ ਚੀਨ ਦੇ ਰਾਜਦੂਤ ਲੂਓ ਝਾਓਹੁਈ ਨੇ ਬੁੱਧਵਾਰ ਨੂੰ ਟਵੀਟ ਕੀਤਾ ਕਿ ਚੀਨ ਤੋਂ 8,549 ਤਰ੍ਹਾਂ ਦੇ ਉਤਪਾਦਾਂ ਦੇ ਆਯਾਤ 'ਤੇ ਟੈਕਸ ਵਿਚ ਕਟੌਤੀ ਕੀਤੀ ਜਾਵੇਗੀ ਜਾਂ ਫਿਰ ਖ਼ਤਮ ਕੀਤਾ ਜਾਵੇਗਾ। ਭਾਰਤ, ਦੱਖਣ ਕੋਰੀਆ, ਬੰਗਲਾਦੇਸ਼, ਲਾਓਸ ਅਤੇ ਸ਼੍ਰੀ ਲੰਕਾ ਤੋਂ ਆਉਣ ਵਾਲ ਉਤਪਾਦਾਂ 'ਤੇ ਟੈਕਸ ਵਿਚ ਇਹ ਕਟੌਤੀ ਕੀਤੀ ਜਾਵੇਗੀ।

ਚੀਨ ਤੋਂ ਜਿਨ੍ਹਾਂ ਉਤਪਾਦਾਂ ਦੇ ਟੈਕਸ ਵਿਚ ਕਟੌਤੀ ਕੀਤੀ ਜਾਵੇਗੀ, ਉਨ੍ਹਾਂ 'ਚ ਕੈਮਿਕਲਸ, ਐਗਰਿਕਲਚਰਲ ਐਂਡ ਮੈਡੀਕਲ ਉਤਪਾਦ, ਸੋਇਆਬੀਨ, ਕਾਪਰ, ਸਟੀਲ ਅਤੇ ਐਲੂਮੀਨੀਅਮ ਉਤਪਾਦ ਸ਼ਾਮਿਲ ਹੋਣਗੇ। ਇਸ ਨਾਲ ਵਪਾਰ ਦੇ ਅਸੰਤੁਲਨ ਨੂੰ ਘੱਟ ਕਰਨ ਵਿਚ ਮਦਦ ਮਿਲੇਗੀ। ਟ੍ਰੇਡ ਮਾਹਰ ਦਾ ਕਹਿਣਾ ਹੈ ਕਿ ਚੀਨ ਦਾ ਇਹ ਕਦਮ ਵੀ ਰਣਨੀਤੀਕ ਹੈ।

ਇਸ ਦੀ ਵਜ੍ਹਾ ਇਹ ਹੈ ਕਿ ਇਹਨਾਂ ਵਿਚੋਂ ਜ਼ਿਆਦਾ ਸਮਾਨ ਅਜਿਹੇ ਹਨ,  ਜਿਨ੍ਹਾਂ 'ਤੇ ਪਹਿਲਾਂ ਤੋਂ ਜ਼ਿਆਦਾ ਟੈਕਸ ਲਗਦਾ ਸੀ ਅਤੇ ਇਨ੍ਹਾਂ ਦਾ ਆਯਾਤ ਮੁੱਖ ਤੌਰ 'ਤੇ ਅਮਰੀਕਾ ਤੋਂ ਹੁੰਦਾ ਸੀ।  ਧਿਆਨ ਯੋਗ ਹੈ ਕਿ 17 ਜੂਨ ਨੂੰ ਹੀ ਚੀਨ ਨੇ ਅਮਰੀਕਾ ਤੋਂ ਆਉਣ ਵਾਲੇ ਸੋਇਆਬੀਨ, ਕੈਮਿਕਲ ਉਤਪਾਦਾਂ ਅਤੇ ਮੈਡੀਕਲ ਸਮੱਗਰੀਆਂ 'ਤੇ ਟੈਕਸ ਨੂੰ 25 ਫ਼ੀ ਸਦੀ ਤੱਕ ਵਧਾਉਣ ਦਾ ਐਲਾਨ ਕੀਤਾ ਸੀ।