Infosys' ਨੇ ਕੀਤੀ ਸਭ ਤੋਂ ਵੱਡੀ ਡੀਲ! 1.5 ਅਰਬ ਡਾਲਰ ਦਾ ਨਿਵੇਸ਼ ਕਰੇਗੀ ਅਮਰੀਕੀ ਕੰਪਨੀ

ਏਜੰਸੀ

ਖ਼ਬਰਾਂ, ਵਪਾਰ

ਦੇਸ਼ ਦੀ ਦੂਜੀ ਸਭ ਤੋਂ ਵੱਡੀ ਆਈਟੀ ਕੰਪਨੀ ਇਨਫੋਸਿਸ ਨੇ ਹੁਣ ਤੱਕ ਦੀ ਸਭ ਤੋਂ ਵੱਡੀ ਡੀਲ ਕੀਤੀ ਹੈ।

Infosys'

ਨਵੀਂ ਦਿੱਲੀ: ਦੇਸ਼ ਦੀ ਦੂਜੀ ਸਭ ਤੋਂ ਵੱਡੀ ਆਈਟੀ ਕੰਪਨੀ ਇਨਫੋਸਿਸ ਨੇ ਹੁਣ ਤੱਕ ਦੀ ਸਭ ਤੋਂ ਵੱਡੀ ਡੀਲ ਕੀਤੀ ਹੈ। ਕੰਪਨੀ ਨੇ ਅਮਰੀਕਾ ਦੀ ਇਨਵੈਸਟਮੈਂਟ ਫਰਮ Vanguard ਦੇ ਨਾਲ 1.5 ਅਰਬ ਡਾਲਰ ਦਾ ਸਮਝੌਤਾ ਕੀਤਾ ਹੈ। ਮੀਡੀਆ ਰਿਪੋਰਟ ਮੁਤਾਬਕ ਕੰਪਨੀ ਨੇ ਪਿਛਲੇ ਹਫ਼ਤੇ ਅਪਣੇ ਤਿਮਾਹੀ ਨਤੀਜਿਆਂ ਦੇ ਐਲਾਨ ਤੋਂ ਇਕ ਦਿਨ ਪਹਿਲਾਂ ਇਸ ਡੀਲ ਦਾ ਖੁਲਾਸਾ ਕੀਤਾ ਸੀ।

ਇਸ ਰਿਪੋਰਟ ਮੁਤਾਬਕ ਮੰਨਿਆ ਜਾ ਰਿਹਾ ਹੈ ਕਿ ਇਹ ਸਮਝੌਤਾ 10 ਸਾਲ ਪਹਿਲਾਂ ਦਾ ਹੈ ਅਤੇ ਇਸ ਦੌਰਾਨ ਸਮਝੌਤੇ ਦੀ ਰਕਮ 2 ਅਰਬ ਡਾਲਰ ਤੋਂ ਵੀ ਪਾਰ ਪਹੁੰਚ ਸਕਦੀ ਹੈ। ਇਹ ਇਨਫੋਸਿਸ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਡੀਲ ਹੈ। 2018 ਵਿਚ ਕੰਪਨੀ ਨੇ ਵੇਕੀਜਾਨ ਦੇ ਨਾਲ ਸਮਝੌਤਾ ਕੀਤਾ ਸੀ ਜਿਸ ਦੀ ਰਕਮ 2019 ਵਿਚ ਵਧਾ ਕੇ 1 ਅਰਬ ਡਾਲਰ ਕੀਤੀ ਗਈ ਸੀ।

ਰਿਪੋਰਟ ਮੁਤਾਬਕ ਇਨਫੋਸਿਸ ਅਮਰੀਕੀ ਕੰਪਨੀ ਨੂੰ ਉਸ ਦੇ ਰਿਕਾਰਡਿੰਗ ਵਪਾਰ ਵਿਚ ਮਦਦ ਕਰੇਗੀ। ਇਸ ਵਿਚ ਸਾਫਟਵੇਅਰ ਪਲੇਟਫਾਰਮਸ, ਪ੍ਰਸ਼ਾਸਨ ਅਤੇ ਸਬੰਧਤ ਪ੍ਰਕਿਰਿਆਵਾਂ ਸ਼ਾਮਲ ਹਨ। ਇਸ ਡੀਲ ਦੇ ਐਲਾਨ ਤੋਂ ਬਾਅਦ ਪਿਛਲੇ ਹਫ਼ਤੇ ਇਨਫੋਸਿਸ ਦੇ ਸ਼ੇਅਰਾਂ ਵਿਚ ਕਾਫੀ ਤੇਜ਼ੀ ਆਈ ਸੀ।

ਕੰਪਨੀ ਨੇ ਪਿਛਲੇ ਹਫ਼ਤੇ ਅਪਣੇ ਤਿਮਾਹੀ ਨਤੀਜਿਆਂ ਦਾ ਐਲ਼ਾਨ ਕੀਤਾ ਸੀ, ਜੋ ਉਮੀਦ ਤੋਂ ਕਿਤੇ ਜ਼ਿਆਦਾ ਬਿਹਤਰ ਰਹੇ ਸੀ। ਜੂਨ ਤਿਮਾਹੀ ਵਿਚ ਕੰਪਨੀ ਦਾ Consolidated net profit 11.5 ਫੀਸਦੀ ਵਧ ਕੇ 4233 ਹਜ਼ਾਰ ਕਰੋੜ ਰੁਪਏ ਰਿਹਾ। ਕੋਰੋਨਾ ਮਹਾਂਮਾਰੀ ਦੇ ਬਾਵਜੂਦ ਕੰਪਨੀ ਨੇ ਇਸ ਪੂਰੇ ਵਿੱਤੀ ਸਾਲ ਦੌਰਾਨ ਮਾਲੀਆ ਵਿਚ ਲਗਾਤਾਰ ਵਿਕਾਸ ਦਾ ਅਨੁਮਾਨ ਜਤਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। 

ਕੰਪਨੀ ਨੇ ਸਥਿਰ ਕਰੰਸੀ ਦੇ ਮਾਮਲੇ ਵਿਚ ਆਮਦਨੀ ਵਿਚ 0-2% ਦੇ ਵਾਧੇ ਦਾ ਅਨੁਮਾਨ ਜਤਾਇਆ ਹੈ। ਇਸ ਦੌਰਾਨ ਕੰਪਨੀ ਦਾ ਓਪਰੇਟਿੰਗ ਮਾਰਜਨ 21 ਤੋਂ 23 ਪ੍ਰਤੀਸ਼ਤ ਦੀ ਰੇਂਜ ਵਿਚ ਰਹਿਣ ਦਾ ਅਨੁਮਾਨ ਹੈ।