ਤਿਉਹਾਰੀ ਸੀਜ਼ਨ 'ਚ SBI ਦਾ ਵੱਡਾ ਐਲਾਨ, ਕਾਰ ਅਤੇ ਹੋਮ ਲੋਨ ਹੋਇਆ ਸਸਤਾ

ਏਜੰਸੀ

ਖ਼ਬਰਾਂ, ਵਪਾਰ

ਇਕੋਨਾਮਿਕ ਸੈਟੀਮੈਂਟ ਨੂੰ ਵਧੀਆ ਕਰਨ ਅਤੇ ਆਉਣ ਵਾਲੇ ਤਿਉਹਾਰੀ ਸੀਜ਼ਨ 'ਚ ਡਿਮਾਂਡ ਵਧਾਉਣ ਲਈ ਦੇਸ਼ ਦੇ ਸਭ ਤੋਂ ਵੱਡੇ ਸਾਰਵਜਨਿਕ ...

SBI big announcements for festive season

ਨਵੀਂ ਦਿੱਲੀ :  ਇਕੋਨਾਮਿਕ ਸੈਟੀਮੈਂਟ ਨੂੰ ਵਧੀਆ ਕਰਨ ਅਤੇ ਆਉਣ ਵਾਲੇ ਤਿਉਹਾਰੀ ਸੀਜ਼ਨ 'ਚ ਡਿਮਾਂਡ ਵਧਾਉਣ ਲਈ ਦੇਸ਼ ਦੇ ਸਭ ਤੋਂ ਵੱਡੇ ਸਾਰਵਜਨਿਕ ਖੇਤਰ ਦੇ ਬੈਂਕ SBI ਨੇ 3 ਕਦਮ ਚੁੱਕੇ ਹਨ। ਬੈਂਕ ਆਪਣੇ ਗ੍ਰਾਹਕਾਂ ਲਈ ਕਈ ਆਫਰ ਲੈ ਕੇ ਆਇਆ ਹੈ। ਸਭ ਤੋਂ ਪਹਿਲਾਂ, ਸਟੇਟ ਬੈਂਕ ਆਫ ਇੰਡੀਆ ਨੇ ਸਸਤੇ ਹੋਮ ਲੋਨ ਦੀ ਘੋਸ਼ਣਾ ਕੀਤੀ ਹੈ। SBI ਦੀ ਹੋਮ ਲੋਮ ਰਿਜ਼ਰਵ ਬੈਂਕ ਦੇ ਰੇਪੋ ਰੇਟ ਨਾਲ ਲਿੰਕ ਕੀਤਾ ਗਿਆ ਹੈ। ਮਤਲੱਬ, ਰਿਜ਼ਰਵ ਬੈਂਕ (RBI ) ਜਿਹੇ  ਹੀ ਰੇਪੋ ਰੇਟ ਘਟਾਏਗਾ ਲੋਨ ਸਸਤਾ ਹੋ ਜਾਵੇਗਾ ਅਤੇ EMI ਵੀ ਸਸਤੀ ਹੋ ਜਾਵੇਗੀ।

ਇੱਕ ਮਹੀਨੇ ਪਹਿਲਾਂ ਚੁੱਕਿਆ ਗਿਆ ਕਦਮ  1 ਸਿਤੰਬਰ ਤੋਂ ਲਾਗੂ ਹੋ ਜਾਵੇਗਾ। ਵਰਤਮਾਨ 'ਚ SBI 8.05 ਫੀਸਦੀ ਵਿਆਜ ਦਰ 'ਤੇ ਲੋਨ  ਦੇ ਰਿਹਾ ਹੈ। ਆਟੋ ਸੈਕਟਰ 'ਚ ਛਾਈ ਮੰਦੀ ਨੂੰ ਦੂਰ ਕਰਨ ਲਈ SBI ਨੇ ਕਾਰ ਲੋਨ 'ਤੇ ਵਿਆਜ ਦਰ ਵਿੱਚ ਕਟੌਤੀ ਦਾ ਐਲਾਨ ਕੀਤਾ ਹੈ। ਕਾਰ ਲੋਨ 'ਤੇ 25 ਬੇਸਿਸ ਪੁਆਇੰਟਸ ਦੀ ਕਟੌਤੀ ਕੀਤੀ ਗਈ ਹੈ। ਤਿਉਹਾਰੀ ਸੀਜ਼ਨ 'ਚ ਕਾਰ ਲੋਨ 'ਤੇ ਪ੍ਰੋਸੈਸਿੰਗ ਫੀਸ ਨਹੀਂ ਲੱਗੇਗੀ।

ਗ੍ਰਾਹਕਾਂ ਨੂੰ ਕਾਰ ਲੋਨ ਤੋਂ ਇਲਾਵਾ ਵਿਆਜ ਵੀ ਨਹੀਂ ਦੇਣਾ ਪਵੇਗਾ। ਜੇਕਰ ਲੋਨ ਲਈ ਆਨਲਾਇਨ ਆਵੇਦਨ ਕਰਦੇ ਹਨ ਤਾਂ ਗ੍ਰਾਹਕਾਂ ਨੂੰ ਜ਼ਿਆਦਾ ਫਾਇਦਾ ਮਿਲੇਗਾ। ਆਟੋ ਸੈਕਟਰ 'ਚ ਤਿਉਹਾਰੀ ਸੀਜ਼ਨ ਲਈ ਯੋਨੋ ਦੇ ਜ਼ਰੀਏ ਆਨਲਾਇਨ ਆਵੇਦਨ ਕਰਨ 'ਤੇ ਵਿਆਜ ਦਰ 'ਚ15 ਬੇਸਿਸ ਪੁਆਇੰਟਸ ਦੀ ਛੂਟ ਮਿਲ ਰਹੀ ਹੈ। ਇਸਦੇ ਜ਼ਰੀਏ ਆਟੋ ਲੋਨ 8.75 % ਤੱਕ ਹੋ ਜਾਵੇਗਾ। ਬੈਂਕ ਦੇ ਵੱਲੋਂ ਕਿਹਾ ਗਿਆ ਕਿ ਤਿਉਹਾਰੀ ਸੀਜ਼ਨ ਵਿੱਚ ਇਸ ਛੂਟ ਦੀ ਵਜ੍ਹਾ ਨਾਲ ਸਸਤੇ ਲੋਨ ਦੀ ਡਿਮਾਂਡ ਆਵੇਗੀ। ਨਾਲ ਹੀ ਬੈਂਕ ਲਗਾਤਾਰ ਆਟੋ ਡੀਲਰ ਦੇ ਸੰਪਰਕ ਵਿੱਚ ਹਨ।

SBI ਨੇ ਜਿਵੇਂ ਹੀ ਰੇਟ ਕੱਟ ਦਾ ਐਲਾਨ ਕੀਤਾ ਬੈਂਕ ਨੂੰ ਕਈ ਸਾਰੀ ਇਨਕਵਾਰੀਆਂ ਆਂ ਰਹੀਆਂ ਹਨ ਜੋ ਸਕਾਰਾਤਮਕ ਸੰਕੇਤ ਹਨ। ਇਸ ਤੋਂ ਇਲਾਵਾ ਬੈਂਕ ਆਪਣੇ ਨੈੱਟਵਰਕ ਦੀ ਮਦਦ ਨਾਲ ਲੋਕਾਂ ਤੱਕ ਇਹ ਜਾਣਕਾਰੀ ਪਹੁੰਚਾਉਣ 'ਚ ਲੱਗਿਆ ਹੈ।ਡਿਜ਼ੀਟਲ ਪ੍ਰੋਸੈਸ ਦੇ ਜਰੀਏ ਆਸਾਨੀ ਨਾਲ ਲੋਕਾਂ ਦੀ ਕਰੈਡਿਟ ਹਿਸਟਰੀ ਦੇ ਹਿਸਾਬ ਨਾਲ ਲੋਨ ਮਿਲ ਰਿਹਾ ਹੈ।

ਸਾਰੇ ਸੈਕਟਰ ਦੇ ਵੱਲੋਂ ਲਿਕਵਡਿਟੀ ਦੀ ਸਮੱਸਿਆ ਲਗਾਤਾਰ ਉਠਾਈ ਜਾ ਰਹੀ ਹੈ ਪਰ ਬੈਂਕ ਦੇ ਡਾਇਰੈਕਟ ਲੈਂਡਿੰਗ 'ਚ ਕਿਤੇ ਕੋਈ ਮੁਸ਼ਕਿਲ ਨਹੀਂ ਹੈ। SBI ਦਾ ਪੂਰਾ ਫੋਕਸ ਡਿਜ਼ੀਟਲ ਮਾਧਿਅਮ ਨਾਲ ਲੋਨ ਦੇਣ ਤੇ ਹੈ। ਇਸ ਨਾਲ ਸਭ ਕੁਝ ਪਾਰਦਰਸ਼ੀ ਹੋਵੇਗਾ ਨਾਲ ਹੀ ਗ੍ਰਾਹਕਾਂ ਦੇ ਬਾਰੇ ਵਿੱਚ ਵੀ ਪੂਰੀ ਜਾਣਕਾਰੀ ਮਿਲ ਸਕੇਗੀ।