SBI ਨੇ ਦਿੱਤੀ ਵੱਡੀ ਖ਼ਬਰ, ਮੁਫ਼ਤ ਟਰਾਂਸਫ਼ਰ ਕਰ ਸਕੋਗੋ ਪੈਸੇ

ਏਜੰਸੀ

ਖ਼ਬਰਾਂ, ਵਪਾਰ

ਭਾਰਤੀ ਸਟੇਟ ਬੈਂਕ (ਐਸਬੀਆਈ) ਦੇ ਗਾਹਕਾਂ ਨੂੰ ਹੁਣ ਇੰਟਰਨੈੱਟ ਤੇ ਮੋਬਾਇਲ ਬੈਂਕਿੰਗ ਜ਼ਰੀਏ...

SBI Money Transfer

ਨਵੀਂ ਦਿੱਲੀ: ਭਾਰਤੀ ਸਟੇਟ ਬੈਂਕ (ਐਸਬੀਆਈ) ਦੇ ਗਾਹਕਾਂ ਨੂੰ ਹੁਣ ਇੰਟਰਨੈੱਟ ਤੇ ਮੋਬਾਇਲ ਬੈਂਕਿੰਗ ਜ਼ਰੀਏ ਪੈਸੇ ਟਰਾਂਸਫਰ ਕਰਨ ‘ਤੇ ਕੋਈ ਚਾਰਜ ਨਹੀਂ ਦੇਣਾ ਪਵੇਗਾ। ਯੋਨੋ ਤੋਂ ਵੀ ਟਰਾਂਸਫਰ ਮੁਫ਼ਤ ਹੋਵੇਗਾ। ਬੈਂਕ ਨੇ ਤੁਰੰਤ ਪੇਮੈਂਟ ਸਰਵਿਸ (ਆਈਐਮਪੀਐਸ) ‘ਤੇ ਚਾਰਜਾਂ ਨੂੰ ਹਟਾ ਦਿੱਤਾ ਹੈ। ਇਹ ਨਵਾਂ ਨਿਯਮ ਅਗਸਤ ਤੋਂ ਲਾਗੂ ਹੋਣ ਜਾ ਰਿਹਾ ਹੈ। ਮੌਜੂਦਾ ਸਮੇਂ ਸਿਰਫ਼ 1,000 ਰੁਪਏ ਟਰਾਂਸਫਰ ਕਰਨ ‘ਤੇ ਕੋਈ ਚਾਰਜ ਨਹੀਂ ਹੈ, ਜਦਕਿ ਇਸ ਤੋਂ ਉੱਪਰ ਕੋਈ ਵੀ ਰਾਸ਼ੀ ਕਿਸੇ ਦੂਜੇ ਬੈਂਕ ਬ੍ਰਾਂਚ ਦੇ ਖਾਤੇ ‘ਚ ਭੇਜਣ ‘ਤੇ ਚਾਰਜ ਲੱਗਦਾ ਹਨ।

ਇਸ ਸਮੇਂ ਬਰਾਂਚ ਰਾਹੀਂ, ਇੰਟਰਨੈੱਟ ਜਾਂ ਮੋਬਾਇਲ ਬੈਂਕਿੰਗ ਜ਼ਰੀਏ 1,001 ਰੁਪਏ ਤੋਂ ਲੈ ਕੇ 25,000 ਰੁਪਏ ਤੱਕ ਟਰਾਂਸਫ਼ਰ ਕਰਨ ‘ਤੇ 2 ਰੁਪਏ ਦੇ ਚਾਰਜ ਨਾਲ ਜੀਐਸਟੀ ਦਾ ਵੀ ਭੁਗਤਾਨ ਕਰਨਾ ਪੈਂਦਾ ਹੈ। 25,001 ਰੁਪਏ ਤੋਂ 1 ਲੱਖ ਰੁਪਏ ਇਸ ਮੋਡ ਜ਼ਰੀਏ ਟਰਾਂਸਫਰ ਕਰਨ ‘ਤੇ 5 ਲੱਖ ਰੁਪਏ ਲਗਦੇ ਹਨ, ਜਿਸ ਵਿਚ ਜੀਐਸਟੀ ਵੀ ਵੱਖ ਤੋਂ ਜੁੜਦਾ ਹੈ।

ਇਸੇ ਤਰ੍ਹਾਂ 1 ਲੱਖ ਰੁਪਏ ਤੋਂ ਉੱਤੇ ਅਤੇ 2 ਲੱਖ ਰੁਪਏ ਵਿਚਕਾਰ ਟਰਾਂਸਫਰ ਕੀਤੀ ਜਾ ਰਹੀ ਰਕਮ ਲਈ 10 ਰੁਪਏ ਲਗਦੇ ਹਨ। ਹੁਣ ਇੰਟਰਨੈੱਟ, ਮੋਬਾਇਲ ਬੈਂਕਿੰਗ ਅਤੇ ਯੋਨੋ ਜ਼ਰੀਏ ਪਹਿਲੀ ਅਗਸਤ ਤੋਂ ਪੈਸੇ ਟਰਾਂਸਫਰ ਕਰਨਾ ਮੁਫਤ ਹੋ ਜਾਵੇਗਾ। ਇਸ ਵਿਚਕਾਰ ਬਰਾਂਚ ਵਿਚ ਜਾ ਕੇ 10,000 ਰੁਪਏ ਤੋਂ ਉੱਤੇ ਰਕਮ ਟਰਾਂਸਫਰ ਕਰਵਾਉਣੀ ਮਹਿੰਗੀ ਹੋਣ ਜਾ ਰਹੀ ਹੈ। ਬਰਾਂਚ ਜ਼ਰੀਏ ਪੈਸੇ ਟਰਾਂਸਫਰ ਕਰਨ ‘ਤੇ 2 ਤੋਂ 12 ਰੁਪਏ ਤੱਕ ਚਾਰਜ ਲੱਗੇਗਾ, ਜਿਸ ਵਿਚ ਜੀਐਸਟੀ ਵੀ ਜੁੜੇਗਾ।