ਜੈਟ ਏਅਰਵੇਜ਼ ਦੇ ਪਾਇਲਟਾਂ ਨੇ ਦਿਤੀ ਕੰਮ ਨਾ ਕਰਨ ਦੀ ਧਮਕੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਜੈਟ ਏਅਰਵੇਜ਼ ਆਰਥਕ ਸੰਕਟ ਨਾਲ ਜੂਝ ਰਿਹਾ ਹੈ ਜਿਸ ਵਜ੍ਹਾ ਨਾਲ ਕਰਮਚਾਰੀਆਂ ਦੀ ਤਨਖਾਹ ਸਮੇਂ 'ਤੇ ਨਹੀਂ ਦੇ ਰਹੀ ਹੈ। ਜੈਟ ਏਅਰਵੇਜ਼ ਦੇ ਪਾਇਲਟਾਂ ਨੇ ਧਮਕੀ...

Jet Airways

ਮੁੰਬਈ : (ਭਾਸ਼ਾ) ਜੈਟ ਏਅਰਵੇਜ਼ ਆਰਥਕ ਸੰਕਟ ਨਾਲ ਜੂਝ ਰਿਹਾ ਹੈ ਜਿਸ ਵਜ੍ਹਾ ਨਾਲ ਕਰਮਚਾਰੀਆਂ ਦੀ ਤਨਖਾਹ ਸਮੇਂ 'ਤੇ ਨਹੀਂ ਦੇ ਰਹੀ ਹੈ। ਜੈਟ ਏਅਰਵੇਜ਼ ਦੇ ਪਾਇਲਟਾਂ ਨੇ ਧਮਕੀ ਦਿਤੀ ਹੈ ਕਿ ਜੇਕਰ ਉਨ੍ਹਾਂ ਦੀ ਬਾਕੀ ਤਨਖਾਹ ਦਾ 30 ਨਵੰਬਰ ਤੱਕ ਭੁਗਤਾਨ ਨਹੀਂ ਕੀਤਾ ਗਿਆ ਤਾਂ ਉਹ ਅਗਲੇ ਮਹੀਨੇ ਤੋਂ ਜ਼ਿਆਦਾ ਡਿਊਟੀ ਨਹੀਂ ਕਰਣਗੇ। ਏਅਰਲਾਈਨ ਦੇ ਸੂਤਰ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ।

ਸੂਤਰ ਦੇ ਮੁਤਾਬਕ ਹੁਣ ਤੱਕ ਇਸ ਮੁੱਦੇ ਉਤੇ ਕਥਿਤ ਰੁਪ ਨਾਲ ਨਰਮਾਈ ਰੱਖਣ ਵਾਲਾ ਏਅਰਲਾਈਨ ਦਾ ਨੈਸ਼ਨਲ ਏਅਰਲਾਈਟਜ਼ ਗਿਲਡ (ਐਨਏਜੀ) ਕੰਪਨੀ ਦੀ ਮੌਜੂਦਾ ਵਿੱਤੀ ਹਾਲਤ ਉਤੇ ਚਰਚਾ ਕਰਨ ਲਈ ਮੰਗਲਵਾਰ ਨੂੰ ਇੱਥੇ ਬੈਠਕ ਕਰ ਸਕਦਾ ਹੈ। ਨਰੇਸ਼ ਗੋਇਲ ਵਲੋਂ ਕਾਬੂ ਕੀਤੀ ਇਹ ਕੰਪਨੀ ਲਗਾਤਾਰ ਪਿਛਲੀ ਤਿੰਨ ਤਿਮਾਹੀ ਤੋਂ ਘਾਟੇ ਵਿਚ ਚੱਲ ਰਹੀ ਹੈ ਅਤੇ ਅਪਣੇ ਕੁੱਝ ਕਰਮਚਾਰੀਆਂ ਦੀ ਤਨਖਾਹ ਦਾ ਭੁਗਤਾਨ ਸਮੇਂ ਤੋਂ ਨਹੀਂ ਕਰ ਰਹੀ ਹੈ।

ਸੂਤਰ ਨੇ ਕਿਹਾ ਕਿ ਪਾਇਲਟਾਂ ਨੇ ਫੈਸਲਾ ਕੀਤਾ ਹੈ ਕਿ ਜੇਕਰ ਉਨ੍ਹਾਂ ਦੀ ਬਾਕੀ ਸਾਰੀ ਤਨਖਾਹ 30 ਨਵੰਬਰ ਤੱਕ ਨਹੀਂ ਦਿਤੀ ਜਾਂਦੀ ਹੈ ਤਾਂ ਉਹ ਇਕ ਦਸੰਬਰ ਤੋਂ ਜ਼ਿਆਦਾ ਕੰਮ ਨਹੀਂ ਕਰਣਗੇ ਅਤੇ ਬਸ ਰੋਸਟਰ ਦਾ ਹੀ ਪਾਲਣ ਕਰਣਗੇ। ਇਸ ਫੈਸਲੇ ਤੋਂ ਪ੍ਰਬੰਧਨ ਨੂੰ ਜ਼ੁਬਾਨੀ ਤੌਰ 'ਤੇ ਜਾਣੂ ਕਰਾ ਦਿਤਾ ਗਿਆ ਹੈ। ਜੈਟ ਏਅਰਵੇਜ਼ ਨੇ ਇਸ ਸਬੰਧ ਵਿਚ ਪੁੱਛੇ ਗਏ ਸਵਾਲ ਦਾ ਕੋਈ ਜਵਾਬ ਨਹੀਂ ਦਿਤਾ। 

ਦੱਸ ਦਈਏ ਕਿ ਨਕਦੀ ਸੰਕਟ ਨਾਲ ਜੂਝ ਰਹੀ ਜੈਟ ਏਅਰਵੇਜ਼ ਦੇ ਇੰਜੀਨੀਅਰਾਂ, ਸੀਨੀਅਰ ਪ੍ਰਬੰਧਨ ਅਧਿਕਾਰੀਆਂ ਦੇ ਨਾਲ ਹੀ ਲਗਭੱਗ 1600 ਪਾਇਲਟਾਂ ਨੂੰ ਸਤੰਬਰ ਦੀ ਤਨਖਾਹ ਦਾ 50 ਫ਼ੀ ਸਦੀ ਹਿੱਸੇ ਦਾ ਹੀ ਭੁਗਤਾਨ ਕੀਤਾ ਗਿਆ ਹੈ। ਉਨ੍ਹਾਂ ਨੂੰ ਸਤੰਬਰ ਦੀ ਅੱਧੀ ਤਨਖਾਹ ਅਤੇ ਅਕਤੂਬਰ ਦੀ ਪੂਰੀ ਤਨਖਾਹ ਮਿਲਣੀ ਬਾਕੀ ਹੈ।