31 ਦਸੰਬਰ ਤੋਂ ਬੰਦ ਹੋਣਗੇ ਏਟੀਐਮ ਜੇਕਰ ਨਹੀਂ ਦਿਤਾ ਬੈਂਕ ਦੀਆਂ ਇਨ੍ਹਾਂ ਗੱਲਾਂ ‘ਤੇ ਧਿਆਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਬੀਤੇ ਕੁੱਝ ਦਿਨਾਂ ਤੋਂ ਪ੍ਰਾਈਵੇਟ ਅਤੇ ਪਬਲਿਕ ਸੈਕਟੀਰ ਦੇ ਬੈਂਕ ਲਗਾਤਾਰ ਅਪਣੇ ਗਾਹਕਾਂ ਨੂੰ ਇਕ ਮੈਸੇਜ ਕਰ ਰਹੇ ਹਨ। ਇਸ ਮੈਸੇਜ ਵਿਚ...

RBI

ਨਵੀਂ ਦਿੱਲੀ (ਭਾਸ਼ਾ) : ਬੀਤੇ ਕੁੱਝ ਦਿਨਾਂ ਤੋਂ ਪ੍ਰਾਈਵੇਟ ਅਤੇ ਪਬਲਿਕ ਸੈਕ‍ਟਰ ਦੇ ਬੈਂਕ ਲਗਾਤਾਰ ਅਪਣੇ ਗਾਹਕਾਂ ਨੂੰ ਇਕ ਮੈਸੇਜ ਕਰ ਰਹੇ ਹਨ। ਇਸ ਮੈਸੇਜ ਵਿਚ ਗਾਹਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਨਵੇਂ ਸਾਲ ਵਿਚ ਤੁਹਾਡੇ ਡੈਬਿਟ ਅਤੇ ਕਰੈਡਿਟ ਕਾਰਡ ਬੰਦ ਹੋ ਜਾਣਗੇ। ਇਸ ਦੇ ਨਾਲ ਹੀ ਬੈਂਕਾਂ ਵਲੋਂ ਗਾਹਕਾਂ ਨੂੰ ਨਵਾਂ ਡੈਬਿਟ ਜਾਂ ਕਰੈਡਿਟ ਕਾਰਡ ਇਸ਼ੂ ਕਰਵਾਉਣ ਦੀ ਅਪੀਲ ਕੀਤੀ ਗਈ ਹੈ। ਜੇਕਰ ਤੁਸੀਂ ਮੈਸੇਜ ਪੜ੍ਹਣ ਦੇ ਬਾਵਜੂਦ ਇਸ ਨੂੰ ਇਗ‍ਨੋਰ ਕਰ ਦਿਤਾ ਹੈ ਤਾਂ ਤੁਹਾਨੂੰ 1 ਜਨਵਰੀ ਤੋਂ ਇਸ ਦੀ ਭਾਰੀ ਕੀਮਤ ਚੁਕਾਉਣੀ ਪੈ ਸਕਦੀ ਹੈ।

ਆਰਬੀਆਈ ਦੇ ਮੁਤਾਬਕ ਮੈਗ‍ਨੈਟਿਕ ਸ‍ਟਰਾਈਪ ਕਾਰਡ ਨੂੰ ਸੁਰੱਖਿਆ ਦੇ ਲਿਹਾਜ਼ ਤੋਂ ਠੀਕ ਨਹੀਂ ਮੰਨਿਆ ਜਾ ਰਿਹਾ ਹੈ। ਅਜਿਹੇ ਵਿਚ ਬੈਂਕਾਂ ਨੇ EMV ਚਿਪ ਵਾਲੇ ਏਟੀਐਮ ਜਾਂ ਕਰੈਡਿਟ ਕਾਰਡ ਦੇਣਾ ਸ਼ੁਰੂ ਕਰ ਦਿਤਾ ਹੈ। ਅਜਿਹੇ ਵਿਚ ਜੇਕਰ ਤੁਹਾਡੇ ਕੋਲ ਵੀ ਮੈਗ‍ਨੈਟਿਕ ਸਟਰਾਈਪ ਕਾਰਡ ਹਨ ਤਾਂ ਉਸ ਨੂੰ ਚਿਪ ਵਾਲੇ ਕਾਰਡ ਨਾਲ ਰਿਪ‍ਲੇਸ ਕਰਵਾ ਲਓ। ਇਸ ਦੇ ਲਈ ਬੈਂਕਾਂ ਵਲੋਂ ਤੁਹਾਡੇ ਕੋਲੋਂ ਕੋਈ ਸ਼ੁਲ‍ਕ ਨਹੀਂ ਲਿਆ ਜਾਵੇਗਾ।

ਦੱਸ ਦਈਏ ਕਿ CTS (ਚੈੱਕ ਟਰੰਕੇਸ਼ਨ ਸਿਸਟਮ) ਦੇ ਤਹਿਤ ਚੈੱਕ ਦੀ ਇਕ ਇਲੈਕਟ੍ਰਾਨਿਕ ਇਮੇਜ਼ ਕੈਪਚਰ ਹੋ ਜਾਂਦੀ ਹੈ ਅਤੇ ਫਿਜ਼ੀਕਲ ਚੈੱਕ ਨੂੰ ਇਕ ਬੈਂਕ ਤੋਂ ਦੂਜੇ ਬੈਂਕ ਵਿਚ ਕਲੀਅਰੈਂਸ ਲਈ ਭੇਜਣ ਦੀ ਜ਼ਰੂਰਤ ਨਹੀਂ ਪੈਂਦੀ ਹੈ। ਇਸ ਦੇ ਉਲਟ ਨਾਨ-CTS ਚੈੱਕ ਕੰਪਿਊਟਰ ਦੁਆਰਾ ਰੀਡ ਨਹੀਂ ਕੀਤੇ ਜਾ ਸਕਦੇ ਹਨ। ਇਹੀ ਵਜ੍ਹਾ ਹੈ ਕਿ ਉਨ੍ਹਾਂ ਨੂੰ ਫਿਜ਼ੀਕਲੀ ਹੀ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਕਲੀਅਰੈਂਸ ਲਈ ਭੇਜਣਾ ਹੁੰਦਾ ਹੈ। ਲਿਹਾਜ਼ਾ, ਕਲੀਅਰੈਂਸ ਵਿਚ ਵੀ ਕਾਫ਼ੀ ਸਮਾਂ ਲੱਗ ਜਾਂਦਾ ਹੈ।