ਬੈਂਕ ਗਾਹਕਾਂ ਲਈ ਚੰਗੀ ਖ਼ਬਰ, ਆਰ.ਬੀ.ਆਈ ਦਾ ATM ਟ੍ਰਾਂਜੈਕਸ਼ਨ ਨੂੰ ਲੈ ਕੇ ਵੱਡਾ ਫੈਸਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਭਾਰਤੀ ਰਿਜ਼ਰਵ ਬੈਂਕ (RBI) ਨੇ ਯੂ. ਪੀ. ਆਈ (UPI), ATM, ਪੀ. ਓ. ਐੱਸ. ਤੇ ਕ੍ਰੈਡਿਟ ਕਾਰਡ...

ATM

ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ (RBI) ਨੇ ਯੂ. ਪੀ. ਆਈ (UPI), ATM, ਪੀ. ਓ. ਐੱਸ. ਤੇ ਕ੍ਰੈਡਿਟ ਕਾਰਡ ਦਾ ਇਸਤੇਮਾਲ ਕਰਨ ਵਾਲੇ ਬੈਂਕ ਗਾਹਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਰਿਜ਼ਰਵ ਬੈਂਕ ਨੇ ਟ੍ਰਾਂਜੈਕਸ਼ਨ ਫੇਲ੍ਹ ਹੋਣ ਦੇ ਮਾਮਲੇ 'ਚ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਭਾਰਤੀ ਰਿਜ਼ਰਵ ਬੈਂਕ ਨੇ ਕਿਹਾ ਹੈ ਕਿ ਮਾਈਕ੍ਰੋ ਏ.ਟੀ.ਐੱਮ ਸਮੇਤ ਆਟੋਮੈਟਿਕ ਟੇਲਰ ਮਸ਼ੀਨਾਂ (ਏ.ਟੀ.ਐੱਮ.) 'ਤੇ ਲੈਣ-ਦੇਣ ਸਮੇਂ ਜੇਕਰ ਕਿਸੇ ਦੇ ਖਾਤੇ 'ਚੋਂ ਪੈਸੇ ਕੱਟ ਹੋ ਜਾਂਦੇ ਹਨ ਪਰ ਨਕਦੀ ਨਹੀਂ ਨਿਕਲਦੀ ਤਾਂ ਇਸ ਸਥਿਤੀ 'ਚ ਬੈਂਕਾਂ ਨੂੰ ਟ੍ਰਾਂਜੈਕਸ਼ਨ ਫੇਲ੍ਹ ਹੋਣ ਦੇ ਦਿਨ ਤੋਂ ਪੰਜ ਦਿਨਾਂ ਅੰਦਰ ਗਾਹਕ ਦੇ ਖਾਤੇ 'ਚ  ਰਾਸ਼ੀ ਵਾਪਸ ਜਮ੍ਹਾ ਕਰਨੀ ਹੋਵੇਗੀ।

ਰਕਮ ਵਾਪਸੀ 'ਚ ਜੇਕਰ ਬੈਂਕ ਆਰ. ਬੀ. ਆਈ. ਵੱਲੋਂ ਨਿਰਧਾਰਤ ਸਮੇਂ ਤੋਂ ਵੱਧ ਦੇਰੀ ਕਰਦੇ ਹਨ ਤਾਂ ਗਾਹਕ ਨੂੰ ਹੋਰ ਰੋਜ਼ ਦੇ ਹਿਸਾਬ ਨਾਲ 100 ਰੁਪਏ ਹਰਜਾਨਾ ਮਿਲੇਗਾ। ਇਸੇ ਤਰ੍ਹਾਂ ਪੀ. ਓ. ਐੱਸ. ਮਸ਼ੀਨ 'ਤੇ ਜੇਕਰ ਕਾਰਡ ਨਾਲ ਦੁਕਾਨਦਾਰ ਨੂੰ ਪੇਮੈਂਟ ਕੰਨਫਰਮ ਨਹੀਂ ਹੋਈ ਪਰ ਖਾਤੇ 'ਚੋਂ ਪੈਸੇ ਕੱਟ ਹੋ ਗਏ ਤਾਂ ਟ੍ਰਾਂਜੈਕਸ਼ਨ ਫੇਲ੍ਹ ਹੋਣ ਦੇ ਦਿਨ ਤੋਂ ਪੰਜ ਦਿਨਾਂ ਅੰਦਰ ਗਾਹਕ ਦੇ ਖਾਤੇ 'ਚ ਰਕਮ ਦੀ ਵਾਪਸੀ ਲਾਜ਼ਮੀ ਕਰ ਦਿੱਤੀ ਗਈ ਹੈ।

ਉੱਥੇ ਹੀ, ਯੂਨੀਫਾਈਡ ਪੇਮੈਂਟਸ ਇੰਟਰਫੇਸ (ਯੂ. ਪੀ. ਆਈ.) ਲੈਣ-ਦੇਣ ਦੇ ਮਾਮਲੇ 'ਚ ਜੇਕਰ ਗਾਹਕ ਦਾ ਖਾਤਾ ਡੈਬਿਟ ਹੋ ਜਾਂਦਾ ਹੈ ਪਰ ਲਾਭਪਾਤਰੀ ਦਾ ਖਾਤਾ ਕ੍ਰੈਡਿਟ ਨਹੀਂ ਹੁੰਦਾ ਤਾਂ ਬੈਂਕ ਨੂੰ ਉਸ ਦਿਨ ਤੋਂ ਉਪਰ ਇਕ ਦਿਨ 'ਚ ਗਾਹਕ ਦੇ ਖਾਤੇ 'ਚ ਪੈਸੇ ਵਪਾਸ ਕਰਨੇ ਹੋਣਗੇ।