ਦਿੱਲੀ ਪੁਲਿਸ ਦੇ ਹੱਥ ਆਈ ਏਟੀਐਮ ਦੁਆਰਾ ਠੱਗੀ ਕਰਨ ਵਾਲੀ ਗੈਂਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

88 ਲੋਕਾਂ ਦੇ ਪੈਸੇ ਕੀਤੇ ਚੋਰੀ

ATM card fraud gang caught by Delhi Police

ਨਵੀਂ ਦਿੱਲੀ: ਦਿੱਲੀ ਪੁਲਿਸ ਨਿ ਏਟੀਐਮ ਦੇ ਜ਼ਰੀਏ ਠੱਗੀ ਕਰਨ ਵਾਲੀ ਇਕ ਵੱਡੀ ਗੈਂਗ ਨੂੰ ਫੜਿਆ ਹੈ। ਇਹਨਾਂ ਨੇ ਦਿੱਲੀ ਵਿਚ ਇਕ ਹਫਤੇ ਦੇ ਅੰਦਰ 2 ਏਟੀਐਮ ਵਿਚ ਠੱਗੀ ਕੀਤੀ ਸੀ ਤੇ 88 ਤੋਂ ਜ਼ਿਆਦਾ ਲੋਕਾਂ ਦੇ ਪੈਸੇ ਚੋਰੀ ਕੀਤੇ ਹਨ। ਇਹਨਾਂ ਨੇ ਹੋਰਾਂ ਸ਼ਹਿਰਾਂ ਵਿਚ ਵੀ ਠੱਗੀਆਂ ਕੀਤੀਆਂ ਸਨ। ਨਜਫਗੜ੍ਹ ਦਾ ਰਹਿਣ ਵਾਲਾ ਧਰਮਿੰਦਰ ਸੈਨੀ ਇਸ ਗੈਂਗ ਦਾ ਹੈੱਡ ਹੈ। ਇਸ ਦੇ ਤਿੰਨ ਸਾਥੀ ਸਿਧਾਰਥ, ਸੁਨੀਲ ਕੁਮਾਰ ਅਤੇ ਮਇਅੰਕ ਸਕਸੈਨਾ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।

ਅਰੋਪ ਹੈ ਕਿ ਇਹਨਾਂ ਨੇ ਪੱਛਮੀ ਦਿੱਲੀ ਦੇ ਤਿਲਕ ਨਗਰ ਦੇ 2 ਏਟੀਐਮ ਤੋਂ 88 ਲੋਕਾਂ ਦੇ ਪੈਸੇ ਚੋਰੀ ਕਰ ਲਏ ਹਨ। ਚੋਰੀ ਕਰਨ ਲਈ ਇਹ ਅਜਿਹੇ ਏਟੀਐਮ ਚੁਣਦੇ ਸਨ ਜਿੱਥੇ ਕੋਈ ਗਾਰਡ ਨਾ ਹੋਵੇ। ਅਰੋਪੀ ਮਾਇਅੰਕ ਸਭ ਤੋਂ ਪਹਿਲਾਂ ਪਹੁੰਚ ਕੇ ਏਟੀਐਮ ਵਿਚ ਲੱਗੇ ਸੀਸੀਟੀਵੀ ਕੈਮਰਿਆਂ ’ਤੇ ਸਪਰੇਅ ਛਿੜਕ ਦਿੰਦਾ ਸੀ। ਇਸ ਤੋਂ ਬਾਅਦ ਅਰੋਪੀ ਧਰਮਿੰਦਰ ਏਟੀਐਮ ਕਾਰਡ ਲਗਾਉਣ ਵਾਲੀ ਥਾਂ ’ਤੇ ਸਿਕਮਿੰਗ ਮਸ਼ੀਨ ਲਗਾ ਦਿੰਦਾ ਸੀ..

..ਜਿਸ ਨਾਲ ਜੇਕਰ ਕੋਈ ਗਾਹਕ ਅਪਣਾ ਏਟੀਐਮ ਕਾਰਡ ਲਗਾਉਂਦਾ ਸੀ ਤਾਂ ਉਸ ਦਾ ਡੇਟਾ ਕਾਪੀ ਹੋ ਜਾਂਦਾ ਸੀ। ਏਟੀਐਮ ਦੇ ਕੀਪੈਡ ’ਤੇ ਬਦਮਾਸ਼ ਅਪਣਾ ਨਕਲੀ ਕੀਪੈਡ ਲਗਾ ਦਿੰਦੇ ਸਨ ਜਿਸ ਨਾਲ ਲੋਕਾਂ ਦੇ ਏਟੀਐਮ ਕਾਰਡ ਦਾ ਪਾਸਵਰਡ ਦਾ ਪਤਾ ਲਗ ਜਾਂਦਾ ਸੀ। ਇਸ ਤੋਂ ਬਾਅਦ ਇਹ ਗੈਂਗ ਇਕ ਮਸ਼ੀਨ ਅਤੇ ਲੈਪਟੌਪ ਦੁਆਰਾ ਖਾਲੀ ਏਟੀਐਮ ਕਾਰਡ ’ਤੇ ਕਲੋਨਿੰਗ ਜ਼ਰੀਏ ਨਵਾਂ ਏਟੀਐਮ ਕਾਰਡ ਤਿਆਰ ਕਰ ਲੈਂਦੇ ਸਨ ਅਤੇ ਕਿਸੇ ਵੀ ਏਟੀਐਮ ਨਾਲ ਲੋਕਾਂ ਦੇ ਅਕਾਉਂਟ ਨਾਲ ਪੈਸੇ ਕੱਢਵਾ ਲੈਂਦੇ ਸਨ।

300 ਖਾਲੀ ਏਟੀਐਮ ਕਾਰਡ, ਕਲੋਨਿੰਗ ਮਸ਼ੀਨ ਅਤੇ ਠੱਗੀ ਦਾ ਪੂਰਾ ਸਮਾਨ ਇਹਨਾਂ ਨੇ ਆਨਲਾਈਨ ਮੰਗਵਾਇਆ ਸੀ। ਅਰੋਪੀ ਧਰਮਿੰਦਰ ਅਤੇ ਸਿਧਾਰਥ ਪਹਿਲਾਂ ਜੈਪੁਰ ਅਤੇ ਮੁੰਬਈ ਵਿਚ ਵੀ ਇਸ ਤਰ੍ਹਾਂ ਦੀ ਠੱਗੀ ਵਿਚ ਗ੍ਰਿਫ਼ਤਾਰ ਹੋ ਚੁੱਕਿਆ ਹੈ। ਇਸ ਦੇ ਕੋਲੋਂ ਲਗਭਗ 16 ਲੱਖ ਰੁਪਏ ਕੈਸ਼ ਬਰਾਮਦ ਹੋਇਆ ਹੈ।