ਕਿਉਂ ਹੋ ਰਹੇ ਹਨ ਏਟੀਐਮ ਚੋਂ ਪੈਸੇ ਚੋਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਾਣੋ, ਕੀ ਹੈ ਪੂਰਾ ਮਾਮਲਾ

ATM fraud with IAS IPS coaching students in Delhi

ਤਿਲਕ ਨਗਰ ਵਿਚ 10 ਦਿਨਾਂ ਵਿਚ 88 ਲੋਕਾਂ ਦੇ ਏਟੀਐਮ ਵਿਚੋਂ ਲੱਖਾਂ ਰੁਪਏ ਕੱਢੇ ਗਏ ਸਨ। ਇਸ ਘਟਨਾ ਨੂੰ ਅਜੇ ਜ਼ਿਆਦਾ ਦਿਨ ਨਹੀਂ ਹੋਏ ਸਨ ਅਤੇ ਨਾ ਹੀ ਹੁਣ ਤਕ ਅਪਰਾਧੀ ਹੀ ਫੜ ਹੋਇਆ ਹੈ। ਇਸ ਦੇ ਬਾਵਜੂਦ ਹੁਣ ਮੁਖਰਜੀ ਨਗਰ ਵਿਚ ਵੀ ਅਜਿਹੀ ਘਟਨਾ ਸਾਮਹਣੇ ਆਈ ਹੈ। ਆਈਏਐਮ ਆਈਐਸ ਦੀ ਕੋਚਿੰਗ ਕਰਨ ਵਾਲੇ ਜ਼ਿਆਦਾਤਰ ਲੋਕ ਮੁਖਰਜੀ ਨਗਰ ਵਿਚ ਰਹਿੰਦੇ ਹਨ।

ਸ਼ੁਕਰਵਾਰ ਨੂੰ ਅਜਿਹੇ ਹੀ ਦਰਜਨਾਂ ਲੋਕ ਪੁਲਿਸ ਸਟੇਸ਼ਨ ਪਹੁੰਚੇ। ਉਹਨਾਂ ਨੇ ਸ਼ਿਕਾਇਤ ਕੀਤੀ ਕਿ ਏਟੀਐਮ ਕਾਰਡ ਅਤੇ ਪਿਨ ਨੰਬਰ ਉਹਨਾਂ ਨੇ ਕਿਸੇ ਨੂੰ ਵੀ ਨਹੀਂ ਦਿੱਤਾ। ਫਿਰ ਵੀ ਕਿਸੇ ਦੇ ਖਾਤੇ ਵਿਚੋਂ 10 ਤੇ ਕਿਸੇ ਦੇ ਖਾਤੇ ਵਿਚੋਂ 20 ਅਤੇ 50 ਹਜ਼ਾਰ ਰੁਪਏ ਕੱਢੇ ਗਏ ਹਨ। ਉਹਨਾਂ ਨੇ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਇਸ ਮਾਮਲੇ ਲਈ ਪੁਲਿਸ ਨੇ ਟੀਮ ਬਣਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਤਿਲਕ ਨਗਰ ਦੀ ਘਟਨਾ ਤੋਂ ਬਾਅਦ ਪੁਲਿਸ ਨੇ ਕਾਰਵਾਈ ਸ਼ੁਰੂ ਕੀਤੀ ਹੈ।

ਜਾਂਚ ਵਿਚ ਪਹਿਲੇ ਹੀ ਦਿਨ ਸਾਹਮਣੇ ਆਇਆ ਕਿ ਇੰਦਿਰਾ ਵਿਕਾਸ ਅਤੇ ਬਤਰਾ ਏਰੀਏ ਦੇ ਦੋ ਖਾਸ ਏਟੀਐਮ ਤੋਂ ਰੁਪਏ ਕੱਢਣ ਤੋਂ ਬਾਅਦ ਇਸ ਘਟਨਾ ਦੀ ਸ਼ੁਰੂਆਤ ਹੋਈ ਹੈ। ਜਿਹਨਾਂ ਦੇ ਖਾਤਿਆਂ ਚੋਂ ਰੁਪਏ ਕੱਢੇ ਗਏ ਹਨ ਉਹਨਾਂ ਦੇ ਆਖਰੀ ਵਾਰ ਇਹਨਾਂ ਦੋ ਏਟੀਐਮ ਤੋਂ ਰੁਪਏ ਚੋਰੀ ਹੋਏ ਸਨ। ਜਾਂਚ ਤੋਂ ਬਾਅਦ ਪੁਲਿਸ ਨੇ ਅਨੁਮਾਨ ਹੈ ਕਿ ਇਹਨਾਂ ਦੋ ਏਟੀਐਮ ’ਤੇ ਕੋਈ ਗਾਰਡ ਨਹੀਂ ਰਹਿੰਦਾ ਹੈ...

...ਜਿਸ ਦਾ ਫਾਇਦਾ ਉਠਾ ਕੇ ਬਦਮਾਸ਼ਾਂ ਨੇ ਏਟੀਐਮ ਵਿਚ ਕੋਈ ਕਾਰਡ ਰੀਡਰ ਲਗਾ ਦਿੱਤਾ ਅਤੇ ਸਾਰਿਆਂ ਦੇ ਕਾਰਡਾਂ ਦਾ ਕਲੋਨ ਬਣਾ ਦਿੱਤਾ। ਨਾਲ ਹੀ ਖੁਫੀਆ ਕੈਮਰੇ ਨਾਲ ਪਿਨ ਨੰਬਰ ਵੀ ਹਾਸਲ ਕਰ ਲਿਆ। ਇਸ ਤੋਂ ਬਾਅਦ ਜੋ ਵੀ ਉਸ ਏਟੀਐਮ ’ਤੇ ਜਾਂਦਾ ਸੀ ਤਾਂ ਅਪਰਾਧੀ ਉਸ ਦੇ ਕਾਰਡ ਦੀ ਜਾਣਕਾਰੀ ਹਾਸਲ ਕਰ ਲੈਂਦਾ ਸੀ।