ਸੋਨੇ ਨੇ ਫੜੀ ਰਫ਼ਤਾਰ: ਜਾਣੋ ਕਿਉਂ ਆਈ ਸੋਨੇ ਦੀਆਂ ਕੀਮਤਾਂ ਵਿਚ ਤੇਜ਼ੀ

ਏਜੰਸੀ

ਖ਼ਬਰਾਂ, ਵਪਾਰ

ਸੋਨੇ ਦੀਆਂ ਕੀਮਤਾਂ ਵਿਚ ਅਚਾਨਕ ਆਈ ਤੇਜ਼ੀ ਦੇ ਕਈ ਕਾਰਨ...

Gold prices surge to record high know 7 reasons

ਨਵੀਂ ਦਿੱਲੀ: ਸੋਨੇ-ਚਾਂਦੀ ਦੀਆਂ ਕੀਮਤਾਂ ਵਿਚ ਸ਼ੁੱਕਰਵਾਰ ਨੂੰ ਰਿਕਾਰਡ ਤੇਜ਼ੀ ਨਾਲ ਦੇਖਣ ਨੂੰ ਮਿਲਿਆ ਹੈ। ਮਹਾਸ਼ਿਵਰਾਤਰੀ ਦੇ ਮੌਕੇ ਤੇ ਸ਼ੁੱਕਰਵਾਰ ਨੂੰ ਦਿੱਲੀ ਸਰਫਰਾ ਬਜ਼ਾਰ ਬੰਦ ਰਿਹਾ ਸੀ ਪਰ ਗਲੋਬਲ ਬਜ਼ਾਰ ਵਿਚ ਸੋਨੇ-ਚਾਂਦੀ ਦਾਂ ਕੀਮਾਤਂ ਵਚ ਤੇਜ਼ੀ ਦੇਖਣ ਨੂੰ ਮਿਲੀ। ਸ਼ੁੱਕਰਵਾਰ ਨੂੰ MCX ਤੇ ਸੇਨੇ ਨੇ 42,790 ਦੀਆਂ ਨਵੀਆਂ ਉਚਾਈਆਂ ਨੂੰ ਛੂਹਿਆ ਹੈ। ਦਸ ਦਈਏ ਕਿ ਪਿਛਲੇ 3 ਮਹੀਨਿਆਂ ਵਿਚ ਸੋਨੇ ਦੀਆਂ ਕੀਮਤਾਂ ਪ੍ਰਤੀ 10 ਗ੍ਰਾਮ ਤੇ ਕਰੀਬ 4500 ਰੁਪਏ ਵਧਿਆ ਹੈ।

ਸੋਨੇ ਦੀਆਂ ਕੀਮਤਾਂ ਵਿਚ ਅਚਾਨਕ ਆਈ ਤੇਜ਼ੀ ਦੇ ਕਈ ਕਾਰਨ ਦੱਸੇ ਗਏ ਹਨ। ਕੋਰੋਨਾ ਵਾਇਰਸ ਕਾਰਨ ਗਲੋਬਲ ਗ੍ਰੋਥ ਦੀ ਚਿੰਤਾ ਵਧੀ ਹੈ। ਗਲੋਬਲ ਗ੍ਰੋਥ ਦੀ ਚਿੰਤਾ ਨਾਲ ਸੁਰੱਖਿਅਤ ਨਿਵੇਸ਼ ਮੰਗ ਵਧੀ। ਗਲੋਬਲ ਰਾਜਨੀਤਿਕ ਸੰਕਟ ਨਾਲ ਵੀ ਅੱਗੇ ਸਪੋਰਟ ਸੰਭਵ ਹੈ। ਰੁਪਏ ਵਿਚ ਕਮਜ਼ੋਰੀ ਨਾਲ ਘਰੇਲੂ ਬਜ਼ਾਰ ਵਿਚ ਤੇਜ਼ੀ ਜ਼ਿਆਦਾ ਆਈ ਹੈ। ਵਿਆਹ ਦੀਆਂ ਮੰਗਾਂ ਅਤੇ ਅਕਸ਼ੈ ਤ੍ਰਿਤੀਆ ਦੀ ਉੱਚ ਮੰਗ ਵਧੀ ਹੈ।

ਚਾਂਦੀ ਦੀਆਂ ਕੀਮਤਾਂ ਵਿਚ ਵੀ ਤੇਜ਼ੀ ਦੇਖੀ ਗਈ ਹੈ। ਸ਼ੁੱਕਰਵਾਰ ਨੂੰ MCX ਤੇ ਚਾਂਦੀ 48,500 ਰੁਪਏ ਪ੍ਰਤੀ ਕਿਲੋਮੀਟਰ ਤੇ ਰਹੀ। ਦਸ ਦਈਏ ਕਿ 20 ਫਰਵਰੀ ਨੂੰ ਰੁਪਏ ਵਿੱਚ ਕਮਜੋਰੀ ਦੀ ਵਜ੍ਹਾ ਨਾਲ ਸੋਮਵਾਰ ਨੂੰ ਸੋਨੇ-ਚਾਂਦੀ ਦੇ ਭਾਅ ‘ਚ ਮਾਮੂਲੀ ਵਾਧਾ ਦਰਜ ਕੀਤਾ ਗਿਆ ਸੀ। ਸੋਮਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ ਵਿੱਚ 10 ਗਰਾਮ ਸੋਨੇ ਦਾ ਭਾਅ ਸਿਰਫ 4 ਰੁਪਏ ਵਧਿਆ। ਸੋਨੇ ਦੀ ਤਰ੍ਹਾਂ ਚਾਂਦੀ ਦੀਆਂ ਕੀਮਤਾਂ ‘ਚ ਵੀ ਹਲਕੀ ਤੇਜੀ ਆਈ।

ਇੱਕ ਕਿੱਲੋਗ੍ਰਾਮ ਚਾਂਦੀ ਦਾ ਮੁੱਲ ਸਿਰਫ 7 ਰੁਪਏ ਚੜ੍ਹਿਆ। ਸੋਨੇ ਦਾ ਨਵਾਂ ਭਾਅ  (Gold Prices on 20 January)  ਸੋਮਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ ਵਿਚ ਸੋਨੇ ਦਾ ਭਾਅ 40 , 744 ਰੁਪਏ ਤੋਂ ਵਧਕੇ 40,784 ਰੁਪਏ ਪ੍ਰਤੀ 10 ਗਰਾਮ ਹੋ ਗਿਆ। ਅੰਤਰਰਾਸ਼ਟਰੀ ਬਾਜ਼ਾਰਾਂ ‘ਚ ਸੋਨੇ ਦਾ ਭਾਅ 1, 560 ਡਾਲਰ ਪ੍ਰਤੀ ਔਸ ਅਤੇ ਚਾਂਦੀ ਦਾ ਮੁੱਲ 18.05 ਡਾਲਰ ਪ੍ਰਤੀ ਔਂਸ ਰਿਹਾ।

ਚਾਂਦੀ ਦੀ ਨਵੀਂ ਕੀਮਤ (Silver Prices on 20 January) ਸੋਨੇ ਦੀ ਤਰ੍ਹਾਂ ਚਾਂਦੀ ਦੇ ਭਾਅ ‘ਚ ਵੀ ਹਲਕੀ ਤੇਜੀ ਰਹੀ। ਦਿੱਲੀ ਸਰਾਫਾ ਬਾਜ਼ਾਰ ‘ਚ ਚਾਂਦੀ ਦਾ ਭਾਅ 47,856 ਰੁਪਏ ਤੋਂ ਚੜ੍ਹਕੇ 47,863 ਰੁਪਏ ਪ੍ਰਤੀ ਕਿੱਲੋਗ੍ਰਾਮ ਹੋ ਗਿਆ। ਸੋਨੇ-ਚਾਂਦੀ ਵਿੱਚ ਸੁਸਤੀ ਦੀ ਵਜ੍ਹਾ HDFC ਸਕਿਊਰਿਟੀਜ਼ ਦੇ ਸੀਨੀਅਰ ਐਨਾਲਿਸਟ (ਕਮੋਡਿਟੀਜ) ਤਪਨ ਪਟੇਲ  ਨੇ ਦੱਸਿਆ ਕਿ ਡਾਲਰ ਦੇ ਮੁਕਾਬਲੇ ਰੁਪਏ ਦੀ ਕਮਜੋਰ ਸ਼ੁਰੁਆਤ ਹੋਈ। ਰੁਪਿਆ 4 ਪੈਸੇ ਟੁੱਟਕੇ 71.12 ਪ੍ਰਤੀ ਡਾਲਰ ਦੇ ਪੱਧਰ ‘ਤੇ ਆ ਗਿਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।