ਵਿਆਹ ਦੇ ਮੌਸਮ ਨੇ ਵਧਾਈ ਸੋਨੇ ਦੀ ਚਮਕ, ਜਾਣੋ ਅੱਜ ਦੇ ਰੇਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਰੁਪਏ ਦੀ ਗਿਰਾਵਟ ਦੇ ਕਾਰਨ ਸਰਾਫਾ ਬਾਜ਼ਾਰ ਵਿਚ ਵੀਰਵਾਰ ਨੂੰ ਸੋਨਾ 111 ਰੁਪਏ ਦੀ ਤੇਜ਼ੀ ਨਾਲ 42,492 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ।

file photo

ਚੰਡੀਗੜ੍ਹ: ਰੁਪਿਆ ਦੀ ਗਿਰਾਵਟ ਦੇ ਕਾਰਨ ਸਰਾਫਾ ਬਾਜ਼ਾਰ ਵਿਚ ਵੀਰਵਾਰ ਨੂੰ ਸੋਨਾ 111 ਰੁਪਏ ਦੀ ਤੇਜ਼ੀ ਨਾਲ 42,492 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਪਿਛਲੇ ਕਾਰੋਬਾਰੀ ਸੈਸ਼ਨ ਦੌਰਾਨ ਸੋਨਾ 42,381 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਹਾਲਾਂਕਿ ਚਾਂਦੀ 67 ਰੁਪਏ ਦੀ ਗਿਰਾਵਟ ਨਾਲ 48,599 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ। ਬੁੱਧਵਾਰ ਨੂੰ ਚਾਂਦੀ 48,666 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਸੀ।

ਐਚਡੀਐਫਸੀ ਸਿਕਿਓਰਟੀਜ਼ ਦੇ ਸੀਨੀਅਰ ਐਨਾਲਿਸਟ (ਕਮੋਡਿਟੀਜ਼) ਤਪਨ ਪਟੇਲ ਨੇ ਕਿਹਾ ਕਿ ਡਾਲਰ ਇੰਡੈਕਸ ਵਿਚ ਪਿਛਲੀ ਰਾਤ ਦੀ ਰੈਲੀ ਤੋਂ ਬਾਅਦ ਰੁਪਏ ਦੀ ਗਿਰਾਵਟ ਕਾਰਨ ਦਿੱਲੀ ਵਿਚ 24 ਕੈਰੇਟ ਦਾ ਸੋਨਾ 111 ਰੁਪਏ ਦੀ ਤੇਜ਼ੀ ਨਾਲ ਵਧਿਆ। ਸ਼ੁਰੂਆਤੀ ਕਾਰੋਬਾਰ ਵਿਚ 23 ਪੈਸੇ ਦੀ ਗਿਰਾਵਟ ਦੇ ਨਾਲ ਰੁਪਿਆ ਦਿਨ ਦੇ ਕਾਰੋਬਾਰ ਵਿਚ ਡਾਲਰ ਦੇ ਮੁਕਾਬਲੇ ਪੰਜ ਪੈਸੇ  ਹੇਠਾਂ ਆ ਗਿਆ ਹੈ।

ਇਸ ਤੋਂ ਇਲਾਵਾ ਵਿਆਹ ਦੇ ਮੌਸਮ ਦੀ ਜ਼ਬਰਦਸਤ ਮੰਗ ਵੀ ਇੱਥੇ ਸੋਨੇ ਦੀਆਂ ਕੀਮਤਾਂ ਵਿਚ ਤੇਜ਼ੀ ਲਿਆਈ ਹੈ।ਅੰਤਰਰਾਸ਼ਟਰੀ ਬਾਜ਼ਾਰ ਵਿਚ ਸੋਨਾ ਅਤੇ ਚਾਂਦੀ ਦੋਵੇਂ ਕ੍ਰਮਵਾਰ 1,609.60 ਡਾਲਰ ਅਤੇ 18.26 ਡਾਲਰ ਪ੍ਰਤੀ ਔਸਤ ਦੇ ਭਾਵ ਤੇ ਚੱਲ ਰਹੀ ਹੈ।