Facebook ਤੇ JIO ਮਿਲ ਕੇ ਭਾਰਤੀ ਲੋਕਾਂ ਲਈ ਵਪਾਰ ਦੇ ਨਵੇਂ ਮੌਕੇ ਪੈਦਾ ਕਰਨਗੇ : ਮਾਰਕ ਜਕਰਬਰਗ
ਇਸ ਲਈ ਅਸੀਂ ਭਾਰਤ ਦੇ ਲੋਕਾਂ ਅਤੇ ਵਪਾਰੀਆਂ ਦੀ ਮਦਦ ਦੇ ਲਈ ਜੀਓ ਨਾਲ ਮਿਲ ਕੇ ਲੋਕਾਂ ਲਈ ਨਵੇਂ ਮੌਕੇ ਪੈਦਾ ਕਰ ਰਹੇ ਹਾਂ।
ਮੁੰਬਈ : ਪੂਰੀ ਦੁਨੀਆਂ ਵਿਚ ਕਰੋਨਾ ਵਾਇਰਸ ਦੇ ਕਾਰਨ ਲੌਕਡਾਊਨ ਚੱਲ ਰਿਹਾ ਹੈ ਜਿਸ ਕਾਰਨ ਲੋਕ ਆਪਣੇ ਘਰਾਂ ਵਿਚ ਬੈਠੇ ਹਨ। ਉਥੇ ਹੀ ਭਾਰਤ ਵਿਚ JIO ਕੰਪਨੀ ਦਾ ਕੁਝ ਹਿੱਸਾ ਖ੍ਰਦੀਣ ਤੋਂ ਬਾਅਦ ਹੁਣ ਫੇਸਬੁੱਕ ਦੇ CEO ਮਾਰਕ ਜਕਰਬਰਗ ਨੇ ਕਿਹਾ ਕਿ ਇਸ ਸਮੇਂ ਦੁਨੀਆਂ ਵਿਚ ਬਹੁਤ ਕੁਝ ਚੱਲ ਰਿਹਾ ਹੈ ਪਰ ਭਾਰਤ ਵਿਚ ਆਪਣੇ ਕੰਮ ਨੂੰ ਲੈ ਕੇ ਇਕ ਅੱਪਡੇਟ ਸਾਂਝਾ ਕਰਨਾ ਚਹਾਉਂਦਾ ਹਾਂ ਕਿਉਂਕਿ ਫੇਸਬੁੱਕ JIO ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਦੱਸ ਦੱਈਏ ਕਿ ਮਾਰਕ ਜਕਰਬਰਗ ਨੇ ਕਿਹਾ ਕਿ ਅਸੀਂ ਕੁਝ ਵਿਤੀ ਨਿਵੇਸ਼ ਕਰ ਰਹੇ ਹਾਂ ਅਤੇ ਕੁਝ ਮੁੱਖ ਪ੍ਰੋਜੇਕਟਾਂ ਇਕ ਸਾਥ ਲੈ ਕੇ ਆ ਰਹੇ ਹਾਂ।
ਇਸ ਨਾਲ ਭਾਰਤ ਦੇ ਲੋਕਾਂ ਨੂੰ ਬਿਜਨਸ ਕਰਨ ਦੇ ਨਵੇਂ ਮੌਕੇ ਮਿਲਣਗੇ। ਜ਼ਿਕਰਯੋਗ ਹੈ ਕਿ ਪੂਰੀ ਦੁਨੀਆਂ ਵਿਚ ਮਸ਼ਹੂਰ ਹੋ ਚੁੱਕੀ ਫੇਸਬੁੱਕ ਨੇ ਭਾਰਤ ਵਿਚ JIO ਦੇ 9.99 ਫੀਸਦੀ ਹਿੱਸਾ 43,574 ਕਰੋੜ ਰੁਪਏ ਵਿਚ ਖ੍ਰੀਦਿਆ ਹੈ। FACEBOOK ਅਤੇ WhatrsApp ਦੀ ਭਾਰਤ ਵਿਚ ਵੱਡੀ ਗਿਣਤੀ ਵਿਚ ਵਰਤੋ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਭਾਰਤ ਇਸ ਵੇਲੇ ਇੱਕ ਵੱਡਾ ਡਿਜੀਟਲ ਤਬਦੀਲੀ ਤੋਂ ਲੰਘ ਰਿਹਾ ਹੈ ਅਤੇ ਜੀਓ ਇਸ ਸਮੇਂ ਕਰੋੜਾਂ ਭਾਰਤੀ ਅਤੇ ਛੋਟੇ ਕਾਰੋਬਾਰੀਆਂ ਲਈ ਕਾਰੋਬਾਰ ਨੂੰ ਅਸਾਨ ਬਣਾਉਣ ਵਿੱਚ ਸਹਾਇਤਾ ਕਰ ਰਹੀ ਹੈ।
ਜੀਓ ਛੋਟੇ ਭਾਰਤੀ ਕਾਰੋਬਾਰਾਂ ਨੂੰ ਡਿਜੀਟਲ ਪਲੇਟਫਾਰਮ 'ਤੇ ਆਉਣ ਵਿਚ ਸਹਾਇਤਾ ਕਰ ਰਿਹਾ ਹੈ। ਮਾਰਕ ਜਕਰਬਰਗ ਦਾ ਕਹਿਣਾ ਹੈ ਕਿ ਇਹ ਵਿਸ਼ੇਸ਼ ਰੂਪ ਵਿਚ ਮਹੱਤਵਪੂਰਨ ਹੈ ਕਿ ਛੋਟੇ ਕਾਰੋਬਾਰੀ ਹਰ ਕਿਸੇ ਅਰਥਵਿਵਸਥਾ ਦੇ ਲਈ ਅਹਿਮ ਹੁੰਦੇ ਹਨ ਅਤੇ ਉਨ੍ਹਾਂ ਨੂੰ ਮਦਦ ਦੀ ਲੋੜ ਹੁੰਦੀ ਹੈ। ਦੱਸ ਦੱਈਏ ਕਿ ਭਾਰਤ ਵਿਚ 6 ਕਰੋੜ ਤੋਂ ਵੀ ਜ਼ਿਆਦਾ ਛੋਟੇ ਕਾਰੋਬਾਰੀ ਹਨ ਅਤੇ ਲੱਖਾਂ ਲੋਕ ਨੌਕਰੀਆਂ ਲਈ ਇਨ੍ਹਾਂ ਤੇ ਨਿਰਭਰ ਕਰਦੇ ਹਨ।
ਇਸ ਲੌਕਡਾਊਨ ਵਿਚ ਕਈ ਬਿਜਨਸਮੈਨਸ ਨੂੰ ਅਜਿਹੇ ਡਿਜੀਟਲ ਉਪਕਰਣ ਦੀ ਜਰੂਰਤ ਹੁੰਦੀ ਹੈ। ਜਿਸ ਤੇ ਉਹ ਭਰੋਸਾ ਕਰ ਸਕਣ ਅਤੇ ਆਪਣੇ ਗ੍ਰਾਹਕਾਂ ਨਾਲ ਗੱਲਬਾਤ ਕਰ ਸਕਣ ਅਤੇ ਆਪਣੇ ਵਪਾਰ ਵਿਚ ਵਾਧਾ ਕਰ ਸਕਣ। ਇਸ ਲਈ ਅਸੀਂ ਭਾਰਤ ਦੇ ਲੋਕਾਂ ਅਤੇ ਵਪਾਰੀਆਂ ਦੀ ਮਦਦ ਦੇ ਲਈ ਜੀਓ ਨਾਲ ਮਿਲ ਕੇ ਲੋਕਾਂ ਲਈ ਨਵੇਂ ਮੌਕੇ ਪੈਦਾ ਕਰ ਰਹੇ ਹਾਂ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।