Petrol-Diesel ਦੀਆਂ ਕੀਮਤਾਂ ਹੋ ਰਹੀਆਂ ਬੇਲਗ਼ਾਮ, ਇੰਨੇ ਰੁਪਏ ਹੋਇਆ ਵਾਧਾ

ਏਜੰਸੀ

ਖ਼ਬਰਾਂ, ਵਪਾਰ

ਹੁਣ ਇਕ ਲੀਟਰ ਡੀਜ਼ਲ 78.85 ਰੁਪਏ ਪ੍ਰਤੀ ਲੀਟਰ...

Petrol rate in india delhi mumbai noida lucknow petrol price

ਨਵੀਂ ਦਿੱਲੀ: ਸਰਕਾਰੀ ਤੇਲ ਮਾਰਕੀਟਿੰਗ ਕੰਪਨੀ (HPCL, BPCL, IOC) ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਅੱਜ ਲਗਾਤਾਰ 16ਵੇਂ ਦਿਨ ਵਾਧਾ ਕੀਤਾ ਹੈ। ਰਾਜਧਾਨੀ ਦਿੱਲੀ ਵਿੱਚ ਸੋਮਵਾਰ ਨੂੰ ਪੈਟਰੋਲ ਦੀ ਨਵੀਂ ਕੀਮਤ 79.56 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਸ ਦੇ ਨਾਲ ਹੀ ਡੀਜ਼ਲ ਦੀ ਕੀਮਤ ਵਿਚ ਦਿੱਲੀ ਵਿਚ 58 ਪੈਸੇ ਦਾ ਵਾਧਾ ਹੋਇਆ ਹੈ।

ਹੁਣ ਇਕ ਲੀਟਰ ਡੀਜ਼ਲ 78.85 ਰੁਪਏ ਪ੍ਰਤੀ ਲੀਟਰ ਵਿਚ ਉਪਲਬਧ ਹੈ। ਬਿਨਾਂ ਰੁਕੇ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਪੈਟਰੋਲ 35 ਪੈਸੇ ਜਦੋਂਕਿ ਡੀਜ਼ਲ 60 ਪੈਸੇ ਮਹਿੰਗਾ ਹੋ ਗਿਆ ਹੈ। ਇਸ ਵਾਧੇ ਦੇ ਨਾਲ ਦਿੱਲੀ 'ਚ ਪੈਟਰੋਲ ਦੀ ਕੀਮਤ 79.23 ਰੁਪਏ ਪ੍ਰਤੀ ਲੀਟਰ ਹੋ ਗਈ ਹੈ ਅਤੇ ਇਸ ਦੇ ਨਾਲ ਹੀ ਡੀਜ਼ਲ ਦੀ ਕੀਮਤ 60 ਪੈਸੇ ਵਧ ਕੇ 78.27 ਹੋ ਗਈ ਹੈ। ਲਗਾਤਾਰ 15 ਦਿਨ ਤੱਕ ਵਧੇ ਪੈਟਰੋਲ ਦਾ ਮੁੱਲ ਹੁਣ ਤੱਕ 7.97ਰੁਪਏ ਮਹਿੰਗਾ ਹੋ ਚੁੱਕਾ ਹੈ।

 ਜ਼ਿਕਰਯੋਗ ਹੈ ਕਿ ਤੇਲ ਕੰਪਨੀਆਂ ਨੇ ਸ਼ੁੱਕਰਵਾਰ ਨੂੰ ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਨਈ ਵਿਚ ਪੈਟਰੋਲ ਦੀ ਕੀਮਤ ਕ੍ਰਮਵਾਰ: 80.95, 86.04 ਅਤੇ 82.58 ਪ੍ਰਤੀ ਲੀਟਰ ਹੈ। ਡੀਜ਼ਲ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ ਕ੍ਰਮਵਾਰ 73.61, 76.69 ਅਤੇ 75.80 ਹਨ। ਦੱਸ ਦੇਈਏ ਕਿ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਹਰ ਰੋਜ਼ ਸਵੇਰੇ ਛੇ ਵਜੇ ਬਦਲੀ ਜਾਂਦੀ ਹੈ। ਨਵੇਂ ਰੇਟ ਸਵੇਰੇ 6 ਵਜੇ ਤੋਂ ਲਾਗੂ ਹੋ ਜਾਂਦੇ ਹਨ।

ਐਕਸਾਈਜ਼ ਡਿਊਟੀ, ਡੀਲਰ ਕਮਿਸ਼ਨ ਅਤੇ ਹੋਰ ਚੀਜ਼ਾਂ ਨੂੰ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿਚ ਸ਼ਾਮਲ ਕਰਨ ਤੋਂ ਬਾਅਦ, ਇਸ ਦੀ ਕੀਮਤ ਲਗਭਗ ਦੁੱਗਣੀ ਹੋ ਜਾਂਦੀ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਰੋਜ਼ਾਨਾ ਬਦਲਦੀਆਂ ਹਨ। ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਵਿਦੇਸ਼ੀ ਮੁਦਰਾ ਰੇਟਾਂ ਦੇ ਨਾਲ ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਕੀਮਤਾਂ ਕੀ ਹਨ।

ਇਨ੍ਹਾਂ ਮਾਪਦੰਡਾਂ ਦੇ ਅਧਾਰ 'ਤੇ ਤੇਲ ਕੰਪਨੀਆਂ ਰੋਜ਼ਾਨਾ ਪੈਟਰੋਲ ਦੀ ਦਰ ਅਤੇ ਡੀਜ਼ਲ ਦੀ ਦਰ ਤੈਅ ਕਰਨ ਦਾ ਕੰਮ ਕਰਦੀਆਂ ਹਨ। ਡੀਲਰ(ਪੈਟਰੋਲ ਪੰਪ ਵਾਲੇ) ਟੈਕਸ ਅਤੇ ਆਪਣਾ ਮਾਰਜਨ ਜੋੜਨ ਤੋਂ ਬਾਅਦ ਖਪਤਕਾਰਾਂ ਨੂੰ ਪੈਟਰੋਲ-ਡੀਜ਼ਲ ਵੇਚਦੇ ਹਨ। ਇਹ ਲਾਗਤ ਪੈਟਰੋਲ ਰੇਟ ਅਤੇ ਡੀਜ਼ਲ ਰੇਟ ਵਿਚ ਵੀ ਸ਼ਾਮਲ ਕੀਤੀ ਗਈ ਹੈ।

ਦੇਸ਼ ਵਿਚ ਪੈਟਰੋਲ ਅਤੇ ਡੀਜ਼ਲ 'ਤੇ ਟੈਕਸ ਵਧਾ ਕੇ 69 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ, ਜੋ ਕਿ ਵਿਸ਼ਵ ਵਿਚ ਸਭ ਤੋਂ ਵੱਧ ਹੈ। ਪਿਛਲੇ ਸਾਲ ਤੱਕ, ਭਾਰਤ ਵਿਚ ਪੈਟਰੋਲ ਅਤੇ ਡੀਜ਼ਲ ਉੱਤੇ 50 ਪ੍ਰਤੀਸ਼ਤ ਟੈਕਸ ਸੀ। ਜੇ ਅਸੀਂ ਵਿਕਸਤ ਆਰਥਿਕਤਾ ਦੀ ਗੱਲ ਕਰੀਏ ਤਾਂ ਅਮਰੀਕਾ ਵਿਚ ਕੁੱਲ ਕੀਮਤ ਦਾ 19 ਪ੍ਰਤੀਸ਼ਤ, ਜਾਪਾਨ ਵਿਚ 47 ਪ੍ਰਤੀਸ਼ਤ, ਯੂਕੇ ਵਿਚ 62 ਪ੍ਰਤੀਸ਼ਤ ਅਤੇ ਫਰਾਂਸ ਵਿਚ 63 ਪ੍ਰਤੀਸ਼ਤ ਟੈਕਸ ਦੇ ਰੂਪ ਵਿਚ ਲਗਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।