ਪੈਟਰੋਲ-ਡੀਜ਼ਲ ਦੇ ਭਾਅ ਚੜ੍ਹੇ ਆਸਮਾਨ, ਲਗਤਾਰ 13ਵੇਂ ਦਿਨ ਹੋਇਆ ਵਾਧਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੁੰਬਈ ਵਿਚ ਪੈਟਰੋਲ ਦੀ ਕੀਮਤ 85 ਰੁਪਏ 21 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ ਚ 60 ਪੈਸੇ ਦੇ ਵਾਧੇ ਨਾਲ ਇਹ 75 ਰੁਪਏ 53 ਪੈਸੇ ਪ੍ਰਤੀ ਲੀਟਰ ਹੋ ਗਿਆ ਹੈ।

Photo

ਨਵੀਂ ਦਿੱਲੀ : ਦੇਸ਼ ਵਿਚ ਜਿੱਥੇ ਇਕ ਪਾਸੇ ਕਰੋਨਾ ਸੰਕਟ ਕਾਰਨ ਪਹਿਲਾਂ ਹੀ ਲੋਕਾਂ ਦੀ ਜਿੰਦਗੀ ਅਸਥ-ਵਿਅਸਥ ਹੋਈ ਪਈ ਹੈ ਉੱਥੇ ਹੀ ਇਸ ਸੰਕਟ ਦੇ ਸਮੇਂ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵੀ ਆਏ ਦਿਨ ਆਸਮਾਨ ਨੂੰ ਛੂਹ ਰਹੀਆਂ ਹਨ। ਇਸ ਤਰ੍ਹਾਂ ਅੱਜ ਲਗਾਤਾਰ 13ਵੇਂ ਦਿਨ ਇਨ੍ਹਾਂ ਕੀਮਤਾਂ ਵਿਚ ਇਕ ਵਾਰ ਫਿਰ ਤੋਂ ਇਜ਼ਾਫਾ ਦਰਜ਼ ਹੋਇਆ ਹੈ।

ਇਸੇ ਤਹਿਤ ਦਿੱਲੀ ਵਿਚ ਪੈਟਰੋਲ 56 ਪੈਸੇ ਵਧਣ ਤੋਂ ਬਾਅਦ ਇਹ 78 ਰੁਪਏ 37 ਪੈਸੇ ਪ੍ਰਤੀ ਲੀਟਰ ਤੱਕ ਪਹੁੰਚ ਗਿਆ ਹੈ। ਉੱਥੇ ਹੀ ਡੀਜ਼ਲ ਵਿਚ ਵੀ 63 ਪੈਸੇ ਦੇ ਵਾਧੇ ਨਾਲ ਇਸ ਦੀ ਮੌਜ਼ੂਦਾ ਕੀਮਤ 77 ਰੁਪਏ ਤੇ 6 ਪੈਸੇ ਪ੍ਰਤੀ ਲੀਟਰ ਵਧ ਗਈ ਹੈ।

ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਪੈਟਰੋਲ ਚ ਹੋਏ 55 ਪੈਸੇ ਦੇ ਵਾਧੇ ਨਾਲ ਮੁੰਬਈ ਵਿਚ ਪੈਟਰੋਲ ਦੀ ਕੀਮਤ 85 ਰੁਪਏ 21 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ ਚ 60 ਪੈਸੇ ਦੇ ਵਾਧੇ ਨਾਲ ਇਹ 75 ਰੁਪਏ 53 ਪੈਸੇ ਪ੍ਰਤੀ ਲੀਟਰ ਹੋ ਗਿਆ ਹੈ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।